ਵਿਦੇਸ਼ੀ ਕਰੰਸੀ ਭੰਡਾਰ 2.35 ਅਰਬ ਡਾਲਰ ਵਧ ਕੇ 596.098 ਅਰਬ ਡਾਲਰ ਹੋਇਆ

Saturday, Jun 24, 2023 - 06:28 PM (IST)

ਵਿਦੇਸ਼ੀ ਕਰੰਸੀ ਭੰਡਾਰ 2.35 ਅਰਬ ਡਾਲਰ ਵਧ ਕੇ 596.098 ਅਰਬ ਡਾਲਰ ਹੋਇਆ

ਮੁੰਬਈ (ਭਾਸ਼ਾ) - ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 16 ਜੂਨ ਨੂੰ ਖਤਮ ਹਫਤੇ ’ਚ 2.35 ਅਰਬ ਡਾਲਰ ਵਧ ਕੇ 596.098 ਅਰਬ ਡਾਲਰ ਹੋ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਹ ਜਾਣਕਾਰੀ ਦਿੱਤੀ।

ਇਸ ਤੋਂ ਪਹਿਲਾਂ ਦੇ ਹਫਤੇ ’ਚ ਦੇਸ਼ ਦਾ ਕੁਲ ਵਿਦੇਸ਼ੀ ਕਰੰਸੀ ਭੰਡਾਰ 1.318 ਅਰਬ ਡਾਲਰ ਘੱਟ ਕੇ 593.749 ਅਰਬ ਡਾਲਰ ਰਹਿ ਗਿਆ ਸੀ। ਅਕਤੂਬਰ, 2021 ’ਚ ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 645 ਅਰਬ ਡਾਲਰ ਦੇ ਰਿਕਾਰਡ ਉੱਚ ਪੱਧਰ ਉੱਤੇ ਪਹੁੰਚ ਗਿਆ ਸੀ ਪਰ ਕੌਮਾਂਤਰੀ ਘਟਨਾਵਾਂ ਕਾਰਨ ਪੈਦਾ ਹੋਏ ਦਬਾਅ ਕਾਰਨ ਰੁਪਏ ਨੂੰ ਸੰਭਾਲਣ ਲਈ ਕਰੰਸੀ ਭੰਡਾਰ ਦੀ ਵਰਤੋਂ ਕਰਨ ਨਾਲ ਇਸ ਭੰਡਾਰ ’ਚ ਗਿਰਾਵਟ ਆਈ ਹੈ।

ਰਿਜ਼ਰਵ ਬੈਂਕ ਦੇ ਹਫਤਾਵਾਰ ਅੰਕੜਿਆਂ ਅਨੁਸਾਰ 16 ਜੂਨ ਨੂੰ ਖਤਮ ਹਫਤੇ ’ਚ ਵਿਦੇਸ਼ੀ ਕਰੰਸੀ ਭੰਡਾਰ ਦਾ ਅਹਿਮ ਹਿੱਸਾ ਵਿਦੇਸ਼ੀ ਕਰੰਸੀ ਏਸੈੱਟਸ 2.578 ਅਰਬ ਡਾਲਰ ਵਧ ਕੇ 527.651 ਅਰਬ ਡਾਲਰ ਹੋ ਗਏ। ਡਾਲਰ ’ਚ ਐਕਸਪ੍ਰੈਸਿਵ ਕੀਤੇ ਜਾਣ ਵਾਲੇ ਵਿਦੇਸ਼ੀ ਕੰਰਸੀ ਏਸੈੱਟਸ ’ਚ ਯੂਰੋ, ਪੌਂਡ ਅਤੇ ਯੇਨ ਵਰਗੀਆਂ ਗੈਰ-ਅਮਰੀਕੀ ਕਰੰਸੀਆਂ ’ਚ ਆਏ ਉਤਰਾਅ-ਚੜ੍ਹਾਅ ਦੇ ਪ੍ਰਭਾਵਾਂ ਨੂੰ ਵੀ ਸ਼ਾਮਿਲ ਕੀਤਾ ਜਾਂਦਾ ਹੈ। ਹਾਲਾਂਕਿ ਰਿਜ਼ਰਵ ਬੈਂਕ ਨੇ ਕਿਹਾ ਕਿ ਸੋਨਾ ਭੰਡਾਰ ਦਾ ਮੁੱਲ 32.4 ਕਰੋਡ਼ ਡਾਲਰ ਘੱਟ ਕੇ 45.049 ਅਰਬ ਡਾਲਰ ਰਹਿ ਗਿਆ।

ਅੰਕੜਿਆਂ ਅਨੁਸਾਰ ਵਿਸ਼ੇਸ਼ ਨਿਕਾਸੀ ਅਧਿਕਾਰ (ਐੱਸ. ਡੀ. ਆਰ.) 6.2 ਕਰੋਡ਼ ਡਾਲਰ ਵਧ ਕੇ 18.249 ਅਰਬ ਡਾਲਰ ਹੋ ਗਿਆ। ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਹਫਤੇ ’ਚ ਕੌਮਾਂਤਰੀ ਕਰੰਸੀ ਫੰਡ (ਆਈ. ਐੱਮ. ਐੱਫ.) ਕੋਲ ਰੱਖਿਆ ਹੋਇਆ ਦੇਸ਼ ਦਾ ਕਰੰਸੀ ਭੰਡਾਰ 3.4 ਕਰੋਡ਼ ਡਾਲਰ ਵਧ ਕੇ 5.149 ਅਰਬ ਡਾਲਰ ਹੋ ਗਿਆ।


author

Harinder Kaur

Content Editor

Related News