Ford Motor ਦੇ ਭਾਰਤ ਮੁਖੀ ਅਨੁਰਾਗ ਮਲਹੋਤਰਾ ਨੇ ਦਿੱਤਾ ਅਸਤੀਫ਼ਾ

09/26/2021 4:21:30 PM

ਨਵੀਂ ਦਿੱਲੀ - ਫੋਰਡ ਮੋਟਰ ਦੇ ਭਾਰਤ ਮੁਖੀ ਅਨੁਰਾਗ ਮਲਹੋਤਰਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਨੁਰਾਗ ਠਾਕੁਰ ਦਾ ਇਹ ਅਸਤੀਫ਼ਾ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕੀ ਆਟੋ ਮੋਬਾਈਲ ਕੰਪਨੀ ਨੇ ਭਾਰਤ ਵਿਚ ਕਾਰਾਂ ਦਾ ਨਿਰਮਾਣ ਅਤੇ ਆਪਣੇ ਪਲਾਂਟ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਫੋਰਡ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਉਸਦੇ ਭਾਰਤੀ ਕਾਰੋਬਾਰ ਨੂੰ 2 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ : ਚੀਨੀ ਅਧਿਕਾਰੀਆਂ ਦੇ ਸਥਾਨਕ ਸਰਕਾਰਾਂ ਨੂੰ ਨਿਰਦੇਸ਼, ਐਵਰਗ੍ਰਾਂਡੇ ਦੇ ਸੰਭਾਵਿਤ ਪਤਨ ਨਾਲ ਨਜਿੱਠਣ ਲਈ ਰਹੋ ਤਿਆਰ

ਮੀਡੀਆਂ ਰਿਪੋਰਟਾਂ ਮੁਤਾਬਕ ਅਨੁਰਾਗ ਮਲਹੋਤਰਾ ਦਾ ਕੰਪਨੀ ਵਿਚ ਆਖ਼ਰੀ ਦਿਨ 30 ਸਤੰਬਰ ਨੂੰ ਹੈ। ਫੋਰਡ ਇੰਡੀਆ ਦੇ ਬੁਲਾਰੇ ਨੇ ਇਸ ਅਸਤੀਫ਼ੇ ਦੀ ਪੁਸ਼ਟੀ ਕੀਤੀ ਹੈ। ਕੰਪਨੀ ਨੇ ਕਿਹਾ ਕਿ ਕਰੀਅਰ ਨਾਲ ਜੁੜੇ ਹੋਰ ਮੌਕੇ ਅਜ਼ਮਾਉਣ ਲਈ ਕੰਪਨੀ ਤੋਂ ਵੱਖ ਹੋ ਰਹੇ ਹਨ।
ਜ਼ਿਕਰਯੋਗ ਹੈ ਕਿ ਫੋਰਡ ਇੰਡੀਆਂ ਪਿਛਲੇ ਲੰਮੇ ਸਮੇਂ ਤੋਂ ਘਾਟੇ ਵਿਚ ਚਲ ਰਹੀ ਸੀ ਅਤੇ ਕੋਰੋਨਾ ਕਾਰਨ ਕਈ ਮੁਸ਼ਕਲਾਂ ਕਾਰਨ ਉਸਦਾ ਨੁਕਸਾਨ ਵਧ ਗਿਆ ਸੀ। ਫੋਰਡ ਨੇ 1990 ਦੇ ਦਹਾਕੇ ਵਿਚ ਭਾਰਤ ਵਿਚ ਕਾਰੋਬਾਰ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਦੋ ਦਹਾਕਿਆਂ ਤੋਂ ਵਧ ਸਮੇਂ ਤੱਕ ਦੀ ਮੌਜੂਦਗੀ ਦੇ ਬਾਅਦ ਵੀ ਕੰਪਨੀ ਨੂੰ ਭਾਰਤ ਵਿਚ ਸਫ਼ਲਤਾ ਨਹੀਂ ਮਿਲੀ। ਇਸ ਦੀ ਬਾਜ਼ਾਰ ਹਿੱਸੇਦਾਰੀ ਸਿਰਫ਼ 1.57 ਫ਼ੀਸਦੀ ਸੀ। ਇਹ ਭਾਰਤ ਵਿਚ ਕਾਰ ਕੰਪਨੀਆਂ ਦੀ ਸੂਚੀ ਵਿਚ 9ਵੇਂ ਸਥਾਨ 'ਤੇ ਸੀ।

ਇਹ ਵੀ ਪੜ੍ਹੋ : ਬੀਅਰ ਕੰਪਨੀਆਂ ਵਿਰੁੱਧ CCI ਦੀ ਵੱਡੀ ਕਾਰਵਾਈ, ਠੋਕਿਆ 873 ਕਰੋੜ ਰੁਪਏ ਦਾ ਜੁਰਮਾਨਾ

ਭਾਰਤ ਵਿਚ ਕੰਪਨੀ ਫਿਗੋ, ਐਸਪਾਇਰ, ਫਰੀਸਟਾਈਲ, ਈਕੋਸਪੋਰਟ ਅਤੇ ਐਂਡੇਵਰ ਮਾਡਲ ਵੇਚਦੀ ਸੀ। ਇਨ੍ਹਾਂ ਮਾਡਲਾਂ ਦੀ ਕੀਮਤ ਲਗਭਗ 7.75 ਲੱਖ ਰੁਪਏ ਤੋਂ 33.81 ਲੱਖ ਰੁਪਏ ਦਰਮਿਆਨ ਸੀ। ਫੋਰਡ ਨੇ ਐੱਸ.ਯੂ.ਵੀ. ਸੈਗਮੈਂਟ ਵਿਚ ਵੱਡੀ ਹਿੱਸੇਦਾਰੀ ਰੱਖਣ ਵਾਲੀ ਮਹਿੰਦਰਾ ਐਂਡ ਮਹਿੰਦਰਾ ਦੇ ਨਾਲ ਕੁਝ ਸਮਾਂ ਪਹਿਲਾਂ ਸਾਂਝੇਦਾਰੀ ਕੀਤੀ ਸੀ ਪਰ ਇਸ ਸਾਲ ਦੀ ਸ਼ੁਰੂਆਤ ਵਿਚ ਦੋਵੇਂ ਕੰਪਨੀਆਂ ਨੇ ਸਾਂਝੇਦਾਰੀ ਤੋੜ ਲਈ।

ਇਹ ਵੀ ਪੜ੍ਹੋ : 3 ਸਾਲ ਦੇ ਰਿਕਾਰਡ ਹਾਈ ’ਤੇ ਪਹੁੰਚਿਆ ਕੱਚਾ ਤੇਲ, ਵਧ ਸਕਦੇ ਹਨ ਪੈਟਰੋਲ-ਡੀਜ਼ਲ ਦੇ ਮੁੱਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News