ਫੋਰਡ ਇਲੈਕਟ੍ਰਾਨਿਕ ਵਾਹਨ ਕਾਰਖ਼ਾਨੇ ''ਚ ਦੇਵੇਗੀ 350 ਨੌਕਰੀਆਂ
Tuesday, Nov 10, 2020 - 10:41 PM (IST)
ਡੈਟ੍ਰੋਏਟ- ਕਾਰ ਕੰਪਨੀ ਫੋਰਡ ਆਪਣੇ ਇਲੈਕਟ੍ਰਾਨਿਕ ਵਾਹਨ ਪਲਾਂਟ ਵਿਚ 350 ਨਵੀਂ ਨੌਕਰੀਆਂ ਦੇਵੇਗੀ। ਕੰਪਨੀ ਦਾ ਮਕਸਦ ਇਨ੍ਹਾਂ ਵਾਹਨ ਦਾ ਉਤਪਾਦਨ ਵਧਾਉਣਾ ਹੈ। ਕੰਪਨੀ ਨੇ ਕਿਹਾ ਕਿ ਈ-ਟ੍ਰਾਂਜ਼ਿਟ ਵੈਨ ਦੇ ਨਿਰਮਾਣ ਲਈ ਉਹ ਮਿਸੌਰੀ ਦੇ ਕਲੇਕੋਮੋ ਵਿਚ ਕੰਸਾਸ ਸਿਟੀ ਅਸੈਂਬਲੀ ਪਲਾਂਟ ਵਿਚ 150 ਲੋਕਾਂ ਨੂੰ ਨੌਕਰੀ ਦੇਵੇਗੀ। ਇਸ ਦੀ ਵਿਕਰੀ ਅਗਲੇ ਸਾਲ ਤੱਕ ਸ਼ੁਰੂ ਹੋਣ ਦੀ ਉਮੀਦ ਹੈ।
ਉੱਥੇ ਹੀ, ਕੰਪਨੀ ਆਪਣੇ ਐੱਫ-150 ਪਿਕਅਪ ਦੇ ਨਿਰਮਾਣ ਲਈ ਮਿਸ਼ਗਨ ਦੇ ਡਿਅਰਬਾਰਨ ਵਿਚ ਰੋਗ ਇਲੈਕਟ੍ਰਿਕ ਵਾਹਨ ਪਲਾਂਟ ਵਿਚ 200 ਲੋਕਾਂ ਦੀ ਭਰਤੀ ਕਰੇਗੀ। ਇਸ ਦੀ ਵਿਕਰੀ 2022 ਦੇ ਮੱਧ ਤੱਕ ਸ਼ੁਰੂ ਹੋਵੇਗੀ। ਇਸ ਦੇ ਇਲਾਵਾ ਕੰਪਨੀ ਆਪਣੇ ਕੰਸਾਸ ਸਿਟੀ ਪਲਾਂਟ ਵਿਚ 10 ਕਰੋੜ ਡਾਲਰ ਦਾ ਨਿਵੇਸ਼ ਵੀ ਕਰੇਗੀ।