ਇਸ ਕੰਮ ਲਈ ਟਰੰਪ ਨੇ ਦਾਨ ਕੀਤੀ ਆਪਣੀ ਤਨਖਾਹ

Friday, Dec 01, 2017 - 12:05 PM (IST)

ਇਸ ਕੰਮ ਲਈ ਟਰੰਪ ਨੇ ਦਾਨ ਕੀਤੀ ਆਪਣੀ ਤਨਖਾਹ

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਤੀਸਰੀ ਤਿਮਾਹੀ ਦੀ ਤਨਖਾਹ ਅਤੇ ਮਾਨਵ ਸੇਵਾ ਵਿਭਾਗ ਨੂੰ ਦਾਨ ਕਰ ਦਿੱਤੀ ਹੈ। ਉਨ੍ਹਾਂ ਨੇ ਇਹ ਦਾਮ ਅਫੀਮ ਦਾ ਜ਼ਿਆਦਾ ਸੇਵਨ ਨਾਲ ਹੋਣ ਵਾਲੇ ਮਾਨਸਿਕ ਪ੍ਰਭਾਵਾਂ ਨਾਲ ਲੜਨ 'ਚ ਮਦਦ ਦੇ ਲਈ ਕੀਤੀ ਹੈ। ਟਰੰਪ ਦੀ ਸਾਲਾਨਾ ਤਨਖਾਹ 4,00,000 ਡਾਲਰ ਹੈ। ਇਸ ਹਿਸਾਬ ਨਾਲ ਇਕ ਤਿਮਾਹੀ ਦਾ ਵੇਤਨ 1,00,000 ਡਾਲਰ ਹੁੰਦਾ ਹੈ।
ਐੱਚ.ਐੱਚ.ਐੱਸ. ਦੀ ਕਾਰਜਕਾਰੀ ਸਕੱਤਰ ਐਰਿਕ ਹਾਰਗਨ ਨੇ ਵਾਈਟ ਹਾਊਸ 'ਚ ਪੱਤਰਕਾਰਾਂ ਨੂੰ ਕਿਹਾ, '' ਦਾਨ ਕਰਨ ਦਾ ਉਨ੍ਹਾਂ ਦਾ ਫੈਸਲਾ ਉਨ੍ਹਾਂ ਦੀ ਦਇਆ, ਉਨ੍ਹਾਂ ਦੀ ਦੇਸ਼ ਭਰਤੀ ਅਤੇ ਅਮਰੀਕੀ ਲੋਕਾਂ ਪ੍ਰਤੀ ਉਨ੍ਹਾਂ ਦੇ ਕਰਤੱਵ ਨੂੰ ਦਿਖਾਉਂਦਾ ਹੈ। ਕਿਉਂਕਿ ਐੱਚ.ਐੱਚ.ਐੱਸ. ਉਨ੍ਹਾਂ ਦੇ ਦਾਨ ਦਾ ਉਪਯੋਗ ਅਮਰੀਕਾ ਦੇ ਸਭ ਤੋਂ ਵੱਡੇ ਸੰਕਟ ਓਪੀਡਾਇਡ ਨਾਲ ਨਿਪਟਨ 'ਚ ਕਰਨ ਵਾਲਾ ਹੈ।'' ਹਾਰਗਨ ਨੇ ਕਿਹਾ ਕਿ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਤੋਂ ਟਰੰਪ ਸਰਕਾਰ ਨੇ ਇਸ ਮੁੱਦੇ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਇਹ ਕਾਰਜ ਪੂਰਾ ਸੰਘੀ ਸਰਕਾਰ ਦੇ ਪੱਧਰ 'ਤੇ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਓਪੀਆਇਡ ਨਾਲ ਹਰ ਦਿਨ ਕਰੀਬ 175 ਅਮਰੀਕਿਆਂ ਦੀ ਮੌਤ ਹੁੰਦੀ ਹੈ। ਇਹੀ ਵਜ੍ਹਾਂ ਹੈ ਕਿ ਅਕਤੂਬਰ 'ਚ ਆਪਣੇ ਭਾਸ਼ਣ 'ਚ ਟਰੰਪ ਨੇ ਐੱਚ.ਐੱਚ.ਐੱਸ. ਨਾਲ ਇਸ ਸਮੱਸਿਆ ਨੂੰ ਰਾਸ਼ਟਰੀ ਸੰਕਟ ਘੋਸ਼ਿਤ ਕਰਨ ਦੇ ਲਈ ਕਿਹਾ।


Related News