ਫਰਵਰੀ ''ਚ ਲਗਾਤਾਰ ਤੀਸਰੇ ਮਹੀਨੇ ਡਾਲਰ ਦਾ ਖਰੀਦਦਾਰ ਰਿਹਾ RBI

Sunday, Apr 14, 2019 - 08:11 PM (IST)

ਫਰਵਰੀ ''ਚ ਲਗਾਤਾਰ ਤੀਸਰੇ ਮਹੀਨੇ ਡਾਲਰ ਦਾ ਖਰੀਦਦਾਰ ਰਿਹਾ RBI

ਮੁੰਬਈ— ਰਿਜ਼ਰਵ ਬੈਂਕ ਫਰਵਰੀ 'ਚ ਲਗਾਤਾਰ ਤੀਸਰੇ ਮਹੀਨੇ ਡਾਲਰ ਦਾ ਸ਼ੁੱਧ ਖਰੀਦਦਾਰ ਬਣਿਆ ਰਿਹਾ। ਸਮੀਖਿਆ ਅਧੀਨ ਮਹੀਨੇ 'ਚ ਕੇਂਦਰੀ ਬੈਂਕ ਨੇ ਹਾਜਰ ਬਾਜ਼ਾਰ ਤੋਂ 82.50 ਕਰੋੜ ਡਾਲਰ ਦੀ ਖਰੀਦਦਾਰੀ ਕੀਤੀ। ਰਿਜ਼ਰਵ ਬੈਂਕ ਦੇ ਅੰਕੜਿਆਂ 'ਚ ਇਸ ਦੀ ਜਾਣਕਾਰੀ ਮਿਲੀ ਹੈ।
ਸਮੀਖਿਆ ਅਧੀਨ ਮਹੀਨੇ ਦੌਰਾਨ ਰਿਜ਼ਰਵ ਬੈਂਕ ਨੇ 2.086 ਅਰਬ ਡਾਲਰ ਦੀ ਖਰੀਦਦਾਰੀ ਕੀਤੀ ਜਦੋਂ ਕਿ 1.261 ਅਰਬ ਡਾਲਰ ਦੀ ਵਿਕਰੀ ਕੀਤੀ। ਇਸ ਤੋਂ ਪਹਿਲਾਂ ਰਿਜ਼ਰਵ ਬੈਂਕ ਨੇ ਵਿੱਤੀ ਸਾਲ 2018-19 ਦੌਰਾਨ ਦਸੰਬਰ 2018 'ਚ 60.70 ਕਰੋੜ ਡਾਲਰ ਅਤੇ ਜਨਵਰੀ 2019 'ਚ 29.30 ਕਰੋੜ ਡਾਲਰ ਦੀ ਸ਼ੁੱਧ ਖਰੀਦਦਾਰੀ ਕੀਤੀ ਸੀ। ਵਿੱਤੀ ਸਾਲ 2017-18 ਦੌਰਾਨ ਰਿਜ਼ਰਵ ਬੈਂਕ ਹਾਜਰ ਬਾਜ਼ਾਰ ਤੋਂ 33.689 ਅਰਬ ਡਾਲਰ ਦਾ ਸ਼ੁੱਧ ਖਰੀਦਦਾਰ ਰਿਹਾ ਸੀ। ਇਸ ਦੀ ਮਦਦ ਨਾਲ 13 ਅਪ੍ਰੈਲ 2018 ਨੂੰ ਖ਼ਤਮ ਹੋਏ ਹਫ਼ਤੇ 'ਚ ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 426.028 ਅਰਬ ਡਾਲਰ ਦੇ ਕੁੱਲ-ਵਕਤੀ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ।


author

satpal klair

Content Editor

Related News