ਇਕ ਮਹੀਨੇ 'ਚ ਦੂਜੀ ਵਾਰ ਮੂਡੀਜ਼ ਨੇ ਘਟਾਈ ਭਾਰਤ ਦੀ GDP, 5.3 ਫੀਸਦੀ ਰਹਿਣ ਦਾ ਅਨੁਮਾਨ

03/09/2020 7:37:04 PM

ਨਵੀਂ ਦਿੱਲੀ — ਦੁਨੀਆ ਦੀ ਸਭ ਤੋਂ ਵੱਡੀ ਰੇਟਿੰਗ ਏਜੰਸੀ(Moody's) ਨੇ ਇਕ ਮਹੀਨੇ 'ਚ ਦੂਜੀ ਵਾਰ ਭਾਰਤ ਦੀ ਸੰਭਾਵਿਤ ਵਾਧਾ ਦਰ ਘਟਾ ਦਿੱਤੀ ਹੈ। ਏਜੰਸੀ ਨੇ ਸਾਲ 2020 ਲਈ ਭਾਰਤ ਦੀ ਵਾਧਾ ਦਰ 5.4 ਫੀਸਦੀ ਰਹਿਣ ਦਾ ਅੰਦਾਜ਼ਾ ਲਗਾਇਆ ਸੀ। ਇਸ ਤੋਂ ਪਹਿਲਾਂ 17 ਫਰਵਰੀ ਨੂੰ ਏਜੰਸੀ ਨੇ ਭਾਰਤ ਦੀ ਵਾਧਾ ਦਰ ਨੂੰ 6.6 ਫੀਸਦੀ ਤੋਂ ਘਟਾ ਕੇ 5.4 ਫੀਸਦੀ ਕਰ ਦਿੱਤਾ ਸੀ। ਮੂਡੀਜ਼ ਦੇ ਮੁਤਾਬਕ ਕੋਵਿਡ-19 ਦੇ ਕਾਰਨ ਏਸ਼ੀਆ ਦੀ ਤੀਜੀ ਵੱਡੀ ਅਰਥਵਿਵਸਥਾ ਭਾਰਤ ਦੀ ਵਾਧਾ ਦਰ  ਸੁਸਤ ਰਹਿਣ ਦਾ ਅੰਦਾਜ਼ਾ ਲਗਾਇਆ ਸੀ। ਮੂਡੀਜ਼ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਪਿਛਲੇ ਕੁਝ ਹਫਤਿਆਂ 'ਚ ਦੁਨੀਆ ਦੀਆਂ ਜ਼ਿਆਦਾਤਰ ਵੱਡੀਆਂ ਅਰਥਵਿਵਸਥਾਵਾਂ ਦੀ ਟ੍ਰੇਡਿੰਗ ਅਤੇ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ। ਇਸ ਦੇ ਨਾਲ ਹੀ ਇਨ੍ਹਾਂ ਦੇਸ਼ਾਂ ਦੀ ਘਰੇਲੂ ਖਪਤ ਵਿਚ ਵੀ ਗਿਰਾਵਟ ਦੇਖੀ ਜਾ ਰਹੀ ਹੈ।

ਮੂਡੀਜ਼ ਨੇ ਸਾਲ 2020 ਲਈ ਚੀਨ ਦੀ ਅਰਥਵਿਵਸਥਾ ਦੀ ਰਫਤਾਰ 5.2 ਫੀਸਦੀ ਤੋਂ ਘਟਾ ਕੇ 4.8 ਫੀਸਦੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਅਮਰੀਕੀ ਜੀ.ਡੀ.ਪੀ. ਨੂੰ ਪਹਿਲਾਂ ਦੇ 1.7 ਫੀਸਦੀ ਤੋਂ ਘਟਾ ਕੇ 1.5 ਫੀਸਦੀ ਕਰ ਦਿੱਤਾ ਗਿਆ ਹੈ। ਮੂਡੀਜ਼ ਨੇ ਜੀ20 ਦੇਸ਼ਾਂ ਦੀ ਗ੍ਰੋਥ ਰੇਟ ਸਾਲ 2020 'ਚ 2.1 ਫੀਸਦੀ ਦੀ ਦਰ ਨਾਲ ਵਧਣ ਦਾ ਅੰਦਾਜ਼ਾ ਲਗਾਇਆ ਸੀ ਜਿਹੜਾ ਕਿ ਪਹਿਲਾਂ ਦੀ ਸੰਭਾਵਿਤ ਗ੍ਰੋਥ ਰੇਟ 0.3 ਫੀਸਦੀ ਤੋਂ ਘੱਟ ਹੈ। ਆਰਗਨਾਈਜ਼ੇਸ਼ਨ ਫਾਰ ਇਕਨਾਮਿਕ ਕੋ-ਆਪਰੇਸ਼ਨ ਐਂਡ ਡਵੈਲਪਮੈਂਟ(OECD) ਨੇ ਸਾਲ 2020-21 ਲਈ ਸੰਭਾਵਿਤ ਗ੍ਰੋਥ ਰੇਟ ਨੂੰ 110 ਬੇਸਿਸ ਪੁਆਇੰਟ ਘਟਾ ਕੇ 5.1 ਫੀਸਦੀ ਕਰ ਦਿੱਤਾ ਹੈ। ਇਸ ਲਈ ਵੀ ਕੋਰੋਨਾ ਵਾਇਰਸ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਏਸ਼ੀਅਨ ਡਵੈਲਪਮੈਂਟ ਬੈਂਕ ਨੇ ਵੀ ਸ਼ੁੱਕਰਵਾਰ ਨੂੰ ਕੋਵਿਡ-19 ਕਾਰਨ ਭਾਰਤੀ ਅਰਥਵਿਵਸਥਾ ਨੂੰ 28.7 ਕਰੋੜ ਡਾਲਰ ਰੁਪਏ ਦੇ ਨੁਕਸਾਨ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਸੀ।

ਭਾਰਤ ਦੀ 11.40 ਫੀਸਦੀ ਤੇਜ਼ ਵਾਧਾ ਦਰ

ਭਾਰਤ ਦੀ ਸਾਲ 2020 ਲਈ ਸਾਲਾਨਾ ਸੰਭਾਵਿਤ ਜੀ.ਡੀ.ਪੀ. 4.10 ਫੀਸਦੀ ਹੈ। ਇਸ ਦੇ ਨਾਲ ਹੀ ਸਾਲ 2021 ਲਈ ਇਹ 5.50 ਫੀਸਦੀ ਹੈ, ਜਦੋਂਕਿ ਸਾਲ 2022 ਲਈ ਸੰਭਾਵਿਤ ਵਾਧਾ ਦਰ 5.90 ਹੈ। ਐਨ.ਐਸ.ਏ. ਦੇ ਅੰਕੜਿਆਂ ਮੁਤਾਬਕ ਭਾਰਤ ਦੀ ਅਸਲ ਗ੍ਰੋਥ ਰੇਟ 4.70 ਫੀਸਦੀ ਹੈ। ਭਾਰਤ ਦੀ ਸਭ ਤੋਂ ਵਧ ਗ੍ਰੋਥ ਰੇਟ 11.40 ਫੀਸਦੀ ਰਹੀ ਹੈ, ਜਦੋਂਕਿ ਸਭ ਤੋਂ ਘੱਟ ਗ੍ਰੋਥ ਰੇਟ 5.20 ਫੀਸਦੀ ਰਹੀ ਹੈ।

ਇਹ ਖਬਰ ਵੀ ਜ਼ਰੂਰ ਪੜ੍ਹੋ : ਰਾਣਾ ਕਪੂਰ ਨੇ ਪ੍ਰਿਯੰਕਾ ਗਾਂਧੀ ਤੋਂ ਖਰੀਦੀ ਸੀ ਰਾਜੀਵ ਦੀ ਪੇਂਟਿੰਗ, ਅਦਾਇਗੀ ਹੋਈ ਚੈੱਕ ਰਾਹੀਂ


Related News