SBI ਗਾਹਕਾਂ ਲਈ 3 ਨਿਯਮ ਬਦਲੇ, ਤੁਹਾਡਾ ਵੀ ਹੈ ਖਾਤਾ ਤਾਂ ਪੜ੍ਹੋ ਇਹ ਖਬਰ

01/01/2020 11:30:06 AM

ਜਲੰਧਰ— 1 ਜਨਵਰੀ 2020 ਤੋਂ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਕੁਝ ਨਿਯਮ ਬਦਲ ਗਏ ਹਨ। ਇਸ ਲਈ ਜੇਕਰ ਤੁਸੀਂ ਵੀ ਐੱਸ. ਬੀ. ਆਈ. ਦੇ ਗਾਹਕ ਹੋ ਤਾਂ ਤੁਹਾਨੂੰ ਇਨ੍ਹਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਭਾਰਤੀ ਸਟੇਟ ਬੈਂਕ ਨੇ ਰਾਤ ਸਮੇਂ ਏ. ਟੀ. ਐੱਮ. ਟ੍ਰਾਂਜੈਕਸ਼ਨ ਲਈ ਓ. ਟੀ. ਪੀ. ਲਾਗੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਹੁਣ ਸਿਰਫ ਈ. ਐੱਮ. ਵੀ. ਚਿਪ ਕਾਰਡ ਨਾਲ ਹੀ ਲੈਣ-ਦੇਣ ਹੋ ਸਕੇਗਾ, ਪੁਰਾਣਾ ਡੈਬਿਟ ਕਾਰਡ ਕੰਮ ਨਹੀਂ ਕਰੇਗਾ। ਉੱਥੇ ਹੀ ਲੋਨ ਗਾਹਕਾਂ ਲਈ ਖੁਸ਼ਖਬਰੀ ਹੈ, ਅੱਜ ਤੋਂ ਉਨ੍ਹਾਂ ਦੀ ਈ. ਐੱਮ. ਆਈ. ਘੱਟ ਹੋ ਜਾਵੇਗੀ।

 

ATM ਟ੍ਰਾਂਜੈਕਸ਼ਨ

PunjabKesari
ਭਾਰਤੀ ਸਟੇਟ ਬੈਂਕ ਨੇ ਆਪਣੇ ਗਾਹਕਾਂ ਨੂੰ ਏ. ਟੀ. ਐੱਮ. 'ਚੋਂ ਧੋਖਾਧੜੀ ਨਾਲ ਪੈਸੇ ਨਿਕਲਣ ਤੋਂ ਬਚਾਉਣ ਲਈ ਵਨ ਟਾਈਮ ਪਾਸਵਰਡ (ਓ. ਟੀ. ਪੀ.) ਸਿਸਟਮ ਲਾਗੂ ਕਰ ਦਿੱਤਾ ਹੈ। ਫਿਲਹਾਲ ਇਹ ਸੁਵਿਧਾ ਐੱਸ. ਬੀ. ਆਈ. ਗਾਹਕਾਂ ਲਈ ਭਾਰਤੀ ਸਟੇਟ ਬੈਂਕ ਦੇ ਏ. ਟੀ. ਐੱਮਜ਼. 'ਤੇ ਹੀ ਲਾਗੂ ਹੋਵੇਗੀ। ਓ. ਟੀ. ਪੀ. ਸਿਸਟਮ ਰਾਤ 8 ਵਜੇ ਤੋਂ ਸਵੇਰੇ 8 ਵਜੇ ਤਕ ਪ੍ਰਭਾਵੀ ਰਹੇਗਾ। 10 ਹਜ਼ਾਰ ਰੁਪਏ ਤੋਂ ਵੱਧ ਪੈਸੇ ਸਟੇਟ ਬੈਂਕ ਦੇ ਏ. ਟੀ. ਐੱਮ. 'ਚੋਂ ਕਢਵਾਉਣ 'ਤੇ ਓ. ਟੀ. ਪੀ. ਮਿਲੇਗਾ, ਜੋ ਪਾਸਵਰਡ ਦੇ ਨਾਲ ਏ. ਟੀ. ਐੱਮ. ਮਸ਼ੀਨ 'ਚ ਭਰਨਾ ਹੋਵੇਗਾ। ਇਸ ਲਈ ਐੱਸ. ਬੀ. ਆਈ. ਗਾਹਕਾਂ ਨੂੰ ਬੈਂਕ ਨਾਲ ਰਜਿਸਟਰਡ ਮੋਬਾਇਲ ਨੰਬਰ ਕੋਲ ਰੱਖਣਾ ਹੋਵੇਗਾ। ਹਾਲਾਂਕਿ, ਐੱਸ. ਬੀ. ਆਈ. ਗਾਹਕ ਜੇਕਰ ਕਿਸੇ ਦੂਜੇ ਬੈਂਕ ਦੇ ਏ. ਟੀ. ਐੱਮ. 'ਚੋਂ ਪੈਸੇ ਕਢਵਾਉਂਦੇ ਹਨ ਤਾਂ ਇਹ ਸੁਵਿਧਾ ਨਹੀਂ ਮਿਲੇਗੀ। ਉੱਥੇ ਹੀ, ਉਮੀਦ ਕੀਤੀ ਜਾ ਰਹੀ ਹੈ ਕਿ ਹੋਰ ਬੈਂਕ ਵੀ ਇਹ ਕਦਮ ਜਲਦ ਉਠਾ ਸਕਦੇ ਹਨ, ਤਾਂ ਜੋ ਗਾਹਕਾਂ ਲਈ ਏ. ਟੀ. ਐੱਮ. ਟ੍ਰਾਂਜੈਕਸ਼ਨ ਹੋਰ ਸੁਰੱਖਿਅਤ ਹੋਵੇ।

 

EMV ਚਿਪ ਕਾਰਡ

PunjabKesari
ਭਾਰਤੀ ਸਟੇਟ ਬੈਂਕ ਅੱਜ ਤੋਂ ਸਾਰੇ ਮੈਗਨੇਟਿਕ ਸਟ੍ਰਿਪ ਏ. ਟੀ. ਐੱਮ. ਕਾਰਡ ਬਲਾਕ ਕਰਨ ਜਾ ਰਿਹਾ ਹੈ, ਯਾਨੀ ਜਿਨ੍ਹਾਂ ਕੋਲ ਬਿਨਾਂ 'ਚਿਪ' ਵਾਲਾ ਪੁਰਾਣਾ ਡੈਬਿਟ ਕਾਰਡ ਹੈ ਉਸ ਨਾਲ ਹੁਣ ਤੋਂ ਕੋਈ ਲੈਣ-ਦੇਣ ਨਹੀਂ ਹੋ ਸਕੇਗਾ, ਬੇਸ਼ੱਕ ਇਸ ਦੀ ਵੈਲਡਿਟੀ ਕੋਈ ਵੀ ਸੀ। ਹੁਣ ਸਿਰਫ 'ਈ. ਐੱਮ. ਵੀ.' ਚਿਪ ਡੈਬਿਟ ਕਾਰਡ ਹੀ ਚੱਲੇਗਾ। ਇਹ ਪਿਨ ਆਧਾਰਿਤ ਡੈਬਿਟ ਕਾਰਡ ਹੈ, ਯਾਨੀ ਜਦੋਂ ਤੁਸੀਂ ਕੋਈ ਲੈਣ-ਦੇਣ ਆਨਲਾਈਨ ਕਰੋਗੇ ਤਾਂ ਬਿਨਾਂ ਪਿਨ ਭਰੇ ਲੈਣ-ਦੇਣ ਪੂਰਾ ਨਹੀਂ ਹੋਵੇਗਾ। ਇਸ ਨਾਲ ਤੁਹਾਡੀ ਆਨਲਾਈਨ ਲੈਣ-ਦੇਣ ਸਕਿਓਰਟੀ ਮਜਬੂਤ ਹੋ ਜਾਂਦੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਸਾਰੇ ਵਪਾਰਕ ਬੈਂਕਾਂ ਨੂੰ ਆਪਣੇ ਗਾਹਕਾਂ ਨੂੰ ਦਿੱਤੇ ਮੈਗਨੇਟਿਕ ਡੈਬਿਟ ਕਾਰਡ 31 ਦਸੰਬਰ 2019 ਤਕ ਈ. ਐੱਮ. ਵੀ. ਕਾਰਡ ਨਾਲ ਬਦਲਣ ਦੇ ਦਿਸ਼ਾ-ਨਿਰਦੇਸ਼ ਦਿੱਤੇ ਸਨ। ਹਾਲਾਂਕਿ, ਜੇਕਰ ਤੁਸੀਂ ਹੁਣ ਤਕ ਵੀ ਈ. ਐੱਮ. ਵੀ. ਡੈਬਿਟ ਕਾਰਡ ਨਹੀਂ ਲੈ ਸਕੇ ਹੋ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਬੈਂਕ ਜਾ ਕੇ ਜਾਂ ਫਿਰ ਆਨਲਾਈਨ ਤੁਸੀਂ ਨਵਾਂ ਡੈਬਿਟ ਕਾਰਡ ਅਪਲਾਈ ਕਰ ਸਕਦੇ ਹੋ।
 

ਰੇਪੋ ਰੇਟ ਲਿੰਕਡ ਲੋਨ ਸਸਤਾ

PunjabKesari
SBI ਨੇ ਬਾਹਰੀ ਬੈਂਚਮਾਰਕ ਆਧਾਰਿਤ ਦਰ (ਈ. ਬੀ. ਆਰ.) 'ਚ 0.25 ਫੀਸਦੀ ਦੀ ਕਟੌਤੀ ਕਰਦੇ ਹੋਏ ਇਸ ਨੂੰ 8.05 ਫੀਸਦੀ ਤੋਂ ਘਟਾ ਕੇ 7.80 ਫੀਸਦੀ ਕਰ ਦਿੱਤਾ ਹੈ। ਇਹ ਨਵੀਂ ਦਰ ਹੁਣ ਤੋਂ ਪ੍ਰਭਾਵੀ ਹੋ ਗਈ ਹੈ। ਇਸ ਕਟੌਤੀ ਨਾਲ ਮੌਜੂਦਾ ਹੋਮ ਲੋਨ ਗਾਹਕਾਂ ਦੇ ਨਾਲ-ਨਾਲ MSME ਕਰਜ਼ਦਾਰਾਂ ਦੀ ਈ. ਐੱਮ. ਆਈ. 25 ਆਧਾਰ ਅੰਕ ਘੱਟ ਹੋ ਜਾਵੇਗੀ। ਨਵੇਂ ਹੋਮ ਲੋਨ ਗਾਹਕਾਂ ਨੂੰ 8.15 ਫੀਸਦੀ ਦੀ ਬਜਾਏ ਹੁਣ 7.90 ਫੀਸਦੀ ਦੀ ਸ਼ੁਰੂਆਤੀ ਸਾਲਾਨਾ ਵਿਆਜ ਦਰ 'ਤੇ ਲੋਨ ਮਿਲੇਗਾ।
ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤੀ ਸਟੇਟ ਬੈਂਕ ਨੇ ਬਾਹਰੀ ਬੈਂਚਮਾਰਕ ਆਧਾਰਿਤ ਦਰ (ਈ. ਬੀ. ਆਰ.) ਰਿਜ਼ਰਵ ਬੈਂਕ ਦੀ ਰੇਪੋ ਦਰ ਤੋਂ 2.65 ਫੀਸਦੀ ਉਪਰ ਫਿਕਸਡ ਹੈ। ਰੇਪੋ ਦਰ ਮੌਜੂਦਾ ਸਮੇਂ 5.15 ਫੀਸਦੀ ਹੈ। ਇਸ ਤੋਂ ਇਲਾਵਾ ਬੈਂਕ ਹੋਮ ਲੋਨ ਦਰ 'ਤੇ 0.10 ਤੋਂ 0.75 ਫੀਸਦੀ ਵਿਚਕਾਰ ਵੱਧ ਚਾਰਜ ਕਰਦਾ ਹੈ, ਯਾਨੀ ਘੱਟੋ-ਘੱਟ ਪ੍ਰਭਾਵੀ ਦਰ ਈ. ਬੀ. ਆਰ. ਤੋਂ 0.10 ਫੀਸਦੀ ਉਪਰ ਹੋਵੇਗੀ। ਤਨਖਾਹਦਾਰਾਂ ਨੂੰ 30 ਲੱਖ ਰੁਪਏ ਤਕ ਦਾ ਹੋਮ ਲੋਨ ਹੁਣ ਘੱਟੋ-ਘੱਟ 7.95 ਫੀਸਦੀ ਦੀ ਪ੍ਰਭਾਵੀ ਦਰ 'ਤੇ ਮਿਲੇਗਾ।


Related News