2021 'ਚ ਬੇਤਹਾਸ਼ਾ ਮਹਿੰਗੀਆਂ ਹੋਈਆਂ ਖਾਣ-ਪੀਣ ਦੀਆਂ ਚੀਜ਼ਾਂ, ਬੀਤੇ 10 ਸਾਲਾਂ ਦੇ ਤੋੜੇ ਰਿਕਾਰਡ

Friday, Jan 07, 2022 - 10:40 AM (IST)

2021 'ਚ ਬੇਤਹਾਸ਼ਾ ਮਹਿੰਗੀਆਂ ਹੋਈਆਂ ਖਾਣ-ਪੀਣ ਦੀਆਂ ਚੀਜ਼ਾਂ, ਬੀਤੇ 10 ਸਾਲਾਂ ਦੇ ਤੋੜੇ ਰਿਕਾਰਡ

ਨਵੀਂ ਦਿੱਲੀ (ਇੰਟ.) – ਦੁਨੀਆ ਭਰ ’ਚ ਖਾਣ-ਪੀਣ ਵਾਲੀਆਂ ਵਸਤਾਂ ਦੇ ਰੇਟਾਂ ’ਚ ਲਗਾਤਾਰ 4 ਮਹੀਨਿਆਂ ਤੱਕ ਵਾਧੇ ਤੋਂ ਬਾਅਦ ਦਸੰਬਰ ’ਚ ਥੋੜੀ ਗਿਰਾਵਟ ਆਈ। ਹਾਲਾਂਕਿ ਜੇ 2021 ਦੇ ਪੂਰੇ ਸਾਲ ਨੂੰ ਦੇਖੀਏ ਤਾਂ ਇਸ ਦੌਰਾਨ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਕਰੀਬ 28 ਫੀਸਦੀ ਵਧੀਆਂ, ਜੋ ਸਾਲ 2011 ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਧ ਔਸਤ ਪੱਧਰ ਹੈ। ਸੰਯੁਕਤ ਰਾਸ਼ਟਰ ਦੀ ਫੂਡ ਏਜੰਸੀ ਨੇ ਵੀਰਵਾਰ ਨੂੰ ਜਾਰੀ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਭਾਰਤੀਆਂ ਨੇ 2021 'ਚ ਦਿਲ ਖੋਲ੍ਹ ਕੇ ਖਰੀਦਿਆ ਸੋਨਾ, ਤੋੜਿਆ 10 ਸਾਲ ਦਾ ਰਿਕਾਰਡ

ਫੂਡ ਐਂਡ ਐਗਰੀਕਲਚਰ ਆਰਗਨਾਈਜੇਸ਼ਨ (ਐੱਫ. ਏ. ਓ.) ਦਾ ਫੂਡ ਪ੍ਰਾਈਸ ਇੰਡੈਕਸ ਦੁਨੀਆ ਭਰ ’ਚ ਸਭ ਤੋਂ ਵੱਧ ਕਾਰੋਬਾਰ ਕਰਨ ਵਾਲੀਆਂ ਵਸਤਾਂ ਦੀਆਂ ਕੌਮਾਂਤਰੀ ਕੀਮਤਾਂ ’ਤੇ ਨਜ਼ਰ ਰੱਖਦਾ ਹੈ। ਦਸੰਬਰ ’ਚ ਇਹ ਇੰਡੈਕਸ ਔਸਤਨ 133.7 ਅੰਕ ਰਿਹਾ ਜੋ ਨਵੰਬਰ ਮਹੀਨੇ ਦੇ ਅਖੀਰ ’ਚ 134.9 ਅੰਕ ਸੀ। ਉੱਥੇ ਹੀ ਸਾਲ 2021 ਦੇ ਸਾਰੇ ਮਹੀਨਿਆਂ ਨੂੰ ਮਿਲਾ ਕੇ ਦੇਖਣ ’ਤੇ ਬੈਂਚਮਾਰਕ ਇੰਡੈਕਸ ਦਾ ਔਸਤ 125.7 ਅੰਕ ਰਿਹਾ ਜੋ ਪਿਛਲੇ ਸਾਲ ਦੇ ਔਸਤ ਅੰਕ ਤੋਂ 28.1 ਫੀਸਦੀ ਵੱਧ ਹੈ। ਮੰਥਲੀ ਇੰਡੈਕਸ ਦੇ 10 ਸਾਲਾਂ ਦੇ ਉੱਚ ਪੱਧਰ ’ਤੇ ਹੋਣਾ ਦੱਸਦਾ ਹੈ ਕਿ ਕਈ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਇਨ੍ਹਾਂ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ ਵਧੇਰੇ ਮਜ਼ਬੂਤ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਬੀਮਾ ਕੰਪਨੀਆਂ ਨੇ 'ਟਰਮ ਬੀਮਾ' ਦੇ ਨਿਯਮ ਤੇ ਪ੍ਰੀਮਿਅਮ 'ਚ ਕੀਤਾ

ਕੀਮਤਾਂ ’ਚ ਸਭ ਤੋਂ ਵੱਧ ਗਿਰਾਵਟ ਵੈਜ਼ੀਟੇਬਲ ਆਇਲ ਅਤੇ ਖੰਡ ’ਚ ਦੇਖਣ ਨੂੰ ਮਿਲੀ

ਹਾਲਾਂਕਿ ਦਸੰਬਰ ਮਹੀਨੇ ’ਚ ਡੇਅਰੀ ਉਤਪਾਦ ਅਪਵਾਦ ਵਜੋਂ ਸ਼ਾਮਲ ਹਨ, ਜਿਨ੍ਹਾਂ ਦੇ ਰੇਟ ’ਚ ਵਾਧਾ ਦੇਖਿਆ ਗਿਆ। ਬਾਕੀ ਇਨ੍ਹਾਂ ਨੂੰ ਛੱਡ ਕੇ ਸਾਰੇ ਕੈਟਾਗਰੀ ਦੀਆਂ ਕੀਮਤਾਂ ’ਚ ਦਸੰਬਰ ’ਚ ਨਰਮੀ ਦੇਖਣ ਨੂੰ ਮਿਲੀ। ਏਜੰਸੀ ਨੇ ਦੱਸਿਆ ਕਿ ਕੀਮਤਾਂ ’ਚ ਸਭ ਤੋਂ ਵੱਧ ਗਿਰਾਵਟ ਵੈਜ਼ੀਟੇਬਲ ਆਇਲ ਅਤੇ ਸ਼ੂਗਰ ’ਚ ਦੇਖਣ ਨੂੰ ਮਿਲੀ। ਏਜੰਸੀ ਨੇ ਦੱਸਿਆ ਕਿ ਹਾਲਾਂਕਿ ਸਾਲ 2021 ’ਚ ਸਾਰੇ ਕੈਟਾਗਰੀ ਦੇ ਉਤਪਾਦਾਂ ਦੀਆਂ ਕੀਮਤਾਂ ’ਚ ਤੇਜ਼ ਵਾਧਾ ਦੇਖਿਆ ਗਿਆ। ਏਜੰਸੀ ਨੇ ਦੱਸਿਆ ਕਿ ਖਾਣ-ਪੀਣ ਦੀਆਂ ਵਸਤਾਂ ਦੇ ਰੇਟ ਵਧਣ ਨਾਲ ਗਲੋਬਲ ਪੱਧਰ ’ਤੇ ਮਹਿੰਗਾਈ ਵਧੀ ਹੈ। ਨਾਲ ਹੀ ਏਜੰਸੀ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਇਸ ਨਾਲ ਉਨ੍ਹਾਂ ਦੇਸ਼ਾਂ ਦੀ ਗਰੀਬ ਆਬਾਦੀ ’ਤੇ ਕਾਫੀ ਅਸਰ ਪੈਂਦਾ ਹੈ, ਜਿੱਥੇ ਜ਼ਿਆਦਾਤਰ ਫੂਡ ਪ੍ਰੋਡਕਟ ਬਾਹਰ ਤੋਂ ਦਰਾਮਦ ਕੀਤੇ ਜਾਂਦੇ ਹਨ।

ਇਹ ਵੀ ਪੜ੍ਹੋ : ਸ਼ਾਓਮੀ ਦਾ 653 ਕਰੋੜ ਦਾ ਘਪਲਾ ਆਇਆ ਸਾਹਮਣੇ, ਨੋਟਿਸ ਜਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News