ਖੁਰਾਕੀ ਮਹਿੰਗਾਈ ਬਣੀ ਚਿੰਤਾ ਦਾ ਵਿਸ਼ਾ, ਪੇਂਡੂ ਖੇਤਰਾਂ ''ਤੇ ਪੈ ਸਕਦਾ ਇਸ ਦਾ ਅਸਰ

09/01/2023 3:44:58 PM

ਨਵੀਂ ਦਿੱਲੀ- ਨੈਸਲੇ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੁਰੇਸ਼ ਨਾਰਾਇਣਨ ਨੇ ਕਿਹਾ ਕਿ ਖੁਰਾਕੀ ਮਹਿੰਗਾਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ, ਜਿਸ 'ਤੇ ਨਜ਼ਰ ਰੱਖਣੀ ਜ਼ਰੂਰੀ ਹੈ। ਉਸ ਨੇ ਦੱਸਿਆ ਕਿ ਇਸ ਵਾਰ ਮਾਨਸੂਨ 'ਚ 30 ਫ਼ੀਸਦੀ ਦੀ ਘਾਟ ਆਈ ਹੈ, ਜਿਸ ਕਾਰਨ ਅਲ-ਨੀਨੋ ਵੀ ਮੰਗ 'ਤੇ ਅਸਰ ਪਾ ਸਕਦਾ ਹੈ। 

ਇਹ ਵੀ ਪੜ੍ਹੋ : ਵੱਡੀ ਰਾਹਤ: 158 ਰੁਪਏ ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਹੁਣ ਕਿੰਨੀ ਹੋਵੇਗੀ ਕੀਮਤ

ਨਾਰਾਇਣਨ ਨੇ ਕਿਹਾ, 'ਭਾਵੇਂ ਇਹ ਅੰਦਾਜ਼ਾ ਹੈ ਪਰ ਜੇਕਰ ਪੇਂਡੂ ਖੇਤਰਾਂ 'ਤੇ ਮਾੜਾ ਅਸਰ ਪੈਂਦਾ ਹੈ ਤਾਂ ਪਿੰਡਾਂ ਦੀ ਮੰਗ ਵੀ ਪ੍ਰਭਾਵਿਤ ਹੋ ਸਕਦੀ ਹੈ।' ਨੈਸਲੇ ਇੰਡੀਆ ਦੀ ਕੁੱਲ ਮੰਗ 'ਚ 20 ਫ਼ੀਸਦੀ ਹਿੱਸਾ ਪੇਂਡੂ ਮੰਗ ਦਾ ਹੈ। ਨਾਰਾਇਣਨ ਨੇ ਕਿਹਾ ਨੇ ਕਿਹਾ ਕਿ ਅਸਲ 'ਚ ਹਾਲੇ ਕਿਸੇ ਨੇ ਵੀ ਮਾਨਸੂਨ ਦੀ ਕਮੀ ਦੇ ਅਸਰ ਨੂੰ ਪੂਰੀ ਤਰ੍ਹਾਂ ਨਹੀਂ ਮੰਨਿਆ, ਕਿਉਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਸਤੰਬਰ ਦੇ ਮਹੀਨੇ ਮਾਨਸੂਨ 'ਚ ਤੇਜ਼ੀ ਆ ਸਕਦੀ ਹੈ। ਅਜਿਹਾ ਹੋਣ 'ਤੇ ਅਸੀਂ ਵਾਪਸ ਲੀਹ 'ਤੇ ਆ ਜਾਵਾਂਗੇ।'

ਇਹ ਵੀ ਪੜ੍ਹੋ : Air India ਨੂੰ ਇਕ ਹੋਰ ਝਟਕਾ: ਬੋਇੰਗ ਯੂਨਿਟ ਤੋਂ ਬਾਅਦ ਸਿਮੂਲੇਟਰ ਸਿਖਲਾਈ ਕੇਂਦਰ ’ਤੇ ਲੱਗੀ ਪਾਬੰਦੀ

ਠੰਡ ਦੇ ਮੌਸਮ 'ਚ ਦੁੱਧ ਦੀਆਂ ਕੀਮਤਾਂ 'ਚ ਕਟੌਤੀ ਦੀ ਉਮੀਦ ਜਤਾਉਂਦੇ ਹੋਏ ਉਸ ਨੇ ਰਾਹਤ ਮਿਲਣ ਦੀ ਇੱਛਾ ਜਤਾਈ। ਕੰਪਨੀ ਆਪਣੇ ਬੱਚਿਆਂ ਦੇ ਫੂਡ ਪ੍ਰੋਡਕਟ ਬ੍ਰਾਂਡ 'ਕੇਅਰਗ੍ਰੋ' ਦੇ ਰਾਗੀ ਵੇਰੀਅੰਟ ਨਾਲ ਆਪਣੇ ਮਿਲੇਟ ਪੇਸ਼ਕਸ਼ ਦੀ ਸ਼ੁਰੂਆਤ ਕੀਤੀ ਹੈ। ਉਸ ਨੇ ਸਿਰੀਲ ਬ੍ਰਾਂਡ ਕੋਕੋ ਕ੍ਰੰਚ ਦਾ ਜਵਾਰ ਬ੍ਰਾਂਡ ਅਤੇ ਕੋਲਡ ਮਾਲਟ ਦਾ ਮਿਲੇਟ ਬੇਸਡ ਵਰਜ਼ਨ ਵੀ ਪੇਸ਼ ਕੀਤਾ ਹੈ। ਨਾਰਾਇਣਨ ਨੇ ਕਿਹਾ ਕਿ ਭਵਿੱਖ 'ਚ ਆਪਣੇ ਸਾਰੇ ਪੋਰਟਫੋਲੀਓ 'ਚ ਮਿਲੇਟ ਸ਼ਾਮਲ ਕਰਨ ਦੀ ਯੋਜਨਾ ਹੈ।

ਇਹ ਵੀ ਪੜ੍ਹੋ : ਰੱਖੜੀ ਮੌਕੇ ਮੋਦੀ ਸਰਕਾਰ ਦਾ ਵੱਡਾ ਤੋਹਫ਼ਾ, 200 ਰੁਪਏ ਸਸਤਾ ਹੋਇਆ LPG ਸਲੰਡਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News