FSSAI ਨੇ ਕੀਤਾ ਨਿਯਮਾਂ ’ਚ ਵੱਡਾ ਬਦਲਾਅ, ਹੁਣ ਪੈਕੇਜਡ ਫੂਡ ਨਹੀਂ ਕਹਿਉਣਗੇ ਪ੍ਰੋਸੈੱਸਡ

11/15/2018 7:39:40 AM

ਨਵੀਂ  ਦਿੱਲੀ— ਦੇਸ਼ ’ਚ ਪੈਕੇਜਡ ਫੂਡ ਦਾ ਚਲਣ ਕਾਫੀ ਵਧ ਗਿਆ  ਹੈ।  ਕਈ ਕੰਪਨੀਆਂ ਆਪਣੀ ਆਈਟਮ ਨੂੰ ਵੇਚਣ ਅਤੇ ਬਰਾਂਡਿੰਗ ਕਰਨ ਲਈ ਪੈਕੇਜਡ ਫੂਡ  ਦੇ ਪੈਕੇਟ ’ਤੇ ਨੈਚੂਰਲ, ਫਰੈਸ਼,  ਓਰਿਜਨਲ,  ਟ੍ਰੈਡੀਸ਼ਨਲ, ਪਿਓਰ, ਆਥੈਂਟਿਕ, ਜੈਨੂਅਨ ਅਤੇ ਰੀਅਲ ਵੀ ਲਿਖਦੀਆਂ ਹਨ ਪਰ ਅਜਿਹੀਅਾਂ ਕੰਪਨੀਆਂ ਨੂੰ ਫੂਡ ਐਂਡ ਸੇਫਟੀ ਸਟੈਂਡਰਡ ਅਥਾਰਟੀ ਆਫ  ਇੰਡੀਆ (ਐੱਫ. ਐੱਸ. ਐੱਸ. ਆਈ.)  ਨੇ ਵੱਡੇ ਝਟਕੇ ਦੇ  ਦਿੱਤੇ ਹਨ।  
ਐੱਫ. ਐੱਸ. ਐੱਸ. ਆਈ.  ਨੇ ਆਪਣੇ ਨਿਯਮਾਂ ’ਚ ਬਦਲਾਅ ਕੀਤਾ ਹੈ।  ਜਲਦ ਹੀ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਸਕਦਾ ਹੈ।  ਇਸ ’ਚ ਕਿਹਾ ਗਿਆ ਹੈ ਕਿ  ਕੰਪਨੀਆਂ ਅਜਿਹੇ ਸ਼ਬਦਾਂ ਦਾ ਇਸਤੇਮਾਲ ਉਦੋਂ ਕਰ ਪਾਉਣਗੀਅਾਂ, ਜਦੋਂ ਸਾਮਾਨ ਨੂੰ ਧੋਣ,   ਛਿੱਲਣ,  ਠੰਡਾ ਕਰਨ ਅਤੇ ਛਾਂਟੀ ਕਰਨ  ਤੋਂ ਇਲਾਵਾ ਕਿਸੇ ਹੋਰ ਤਰੀਕੇ ਨਾਲ ਪ੍ਰੋਸੈੱਸ  ਨਾ ਕੀਤਾ ਗਿਆ ਹੋਵੇ।  ਨਾਲ ਹੀ ਉਨ੍ਹਾਂ ਦੀ ਅਜਿਹੀ ਪ੍ਰੋਸੈਸਿੰਗ ਨਾ ਹੋਈ ਹੋਵੇ,   ਜਿਨ੍ਹਾਂ ਤੋਂ ਉਨ੍ਹਾਂ  ਦੇ  ਮੂਲ ਤੱਤ ਬਦਲ ਜਾਣ। 

ਜਲਦੀ ਜਾਰੀ ਹੋਵੇਗਾ ਨੋਟੀਫਿਕੇਸ਼ਨ
ਨਵੇਂ  ਨਿਯਮਾਂ  ਅਨੁਸਾਰ ਫੂਡ ਕੰਪਨੀਆਂ ਨੂੰ ਆਪਣੇ ਪ੍ਰੋਡਕਟਸ ਨੂੰ ਹੱਲਾਸ਼ੇਰੀ ਦੇਣ ਲਈ ਦੂਜੇ  ਮੈਨੂਫੈਕਚਰ  ਦੇ ਪ੍ਰੋਡਕਟਸ  ਦੇ ਦਾਅਵੇ ਨੂੰ ਘੱਟ ਦੱਸਣ ਵਾਲੀ ਐਡ ਦੀ ਪਰਮਿਸ਼ਨ ਨਹੀਂ ਮਿਲੇਗੀ,  ਜੋ ਕੰਪਨੀਆਂ ਗੁੰਮਰਾਹਕੁੰਨ ਦਾਅਵਿਆਂ ਜਾਂ ਇਸ਼ਤਿਹਾਰਾਂ ਨਾਲ ਖਪਤਕਾਰਾਂ ਨੂੰ ਗੁੰਮਰਾਹ  ਕਰਨ ਦੀ ਕੋਸ਼ਿਸ਼ ਕਰਨਗੀਆਂ, ਉਨ੍ਹਾਂ   ਖਿਲਾਫ  ਸਖਤ ਕਾਰਵਾਈ ਕੀਤੀ ਜਾਵੇਗੀ। ਐੱਫ. ਐੱਸ. ਐੱਸ. ਆਈ.   ਦੇ ਸੀ. ਈ. ਓ.  ਪਵਨ ਅਗਰਵਾਲ  ਅਨੁਸਾਰ ਫੂਡ ਸੇਫਟੀ  ਐਂਡ ਸਟੈਂਡਰਡ ਰੈਗੂਲੇਸ਼ਨਜ਼ 2018 ਨੂੰ ਮਨਿਸਟਰੀ ਆਫ  ਹੈਲਥ ਐਂਡ ਫੈਮਿਲੀ ਵੈੱਲਫੇਅਰ ਦੀ ਮਨਜ਼ੂਰੀ ਮਿਲ ਗਈ ਹੈ।  ਨੋਟੀਫਿਕੇਸ਼ਨ ਜਲਦ ਜਾਰੀ ਕਰ ਦਿੱਤਾ ਜਾਵੇਗਾ। 

ਕੁੱਝ ਅਜਿਹੇ ਹੋਣਗੇ ਨਿਯਮ
ਐੱਫ. ਐੱਸ . ਅੈੱਸ. ਆਈ.   ਅਨੁਸਾਰ ਜੋ ਕੰਪਨੀਆਂ ਨੈਚੂਰਲ,  ਫਰੈਸ਼,  ਓਰਿਜਨਲ,   ਟ੍ਰੈਡੀਸ਼ਨਲ,  ਪਿਓਰ,  ਆਥੈਂਟਿਕ,  ਜੈਨੂਅਨ ਅਤੇ ਰੀਅਲ ਸ਼ਬਦਾਂ ਦਾ ਇਸਮੇਮਾਲ ਕਰਨਗੀਆਂ  ਤਾਂ ਉਨ੍ਹਾਂ ਨੂੰ ਇਹ ਗੱਲ ਸਾਫ ਕਰਨੀ ਹੋਵੇਗੀ ਕਿ ਉਨ੍ਹਾਂ  ਨੇ ਸਿਰਫ  ਆਪਣੇ ਬਰਾਂਡ ਅਤੇ  ਟ੍ਰੇਡਮਾਰਕ  ਲਈ ਇਨ੍ਹਾਂ ਦਾ ਇਸਤੇਮਾਲ ਕੀਤਾ ਹੈ ਨਾ ਕਿ ਪ੍ਰੋਡਕਟ  ਦੇ ਬਾਰੇ ’ਚ।   ਦੇਸ਼ ਦੀ ਮੰਨੀ-ਪ੍ਰਮੰਨੀ ਕੰਪਨੀ ਹਿੰਦੁਸਤਾਨ ਯੂਨੀਲੀਵਰ  ਦੇ ਪ੍ਰਮੋਟਰ  ਅਨੁਸਾਰ  ਇੰਡੀਆ ’ਚ ਨਿਊਟ੍ਰੀਸ਼ਨਲ ਸਟੈਂਡਰਡ ’ਚ ਸੁਧਾਰ ਲਈ ਐੱਫ. ਐੱਸ. ਐੱਸ. ਆਈ.   ਦੀਆਂ  ਕੋਸ਼ਿਸ਼ਾਂ ਦਾ ਕੰਪਨੀ ਸਮਰਥਨ ਕਰਦੀ ਹੈ।  ਉਥੇ ਹੀ ਦੂਜੇ ਪਾਸੇ ਕੰਪਨੀਆਂ ਆਪਣੇ ਉਤਪਾਦਾਂ  ਦਾ ਪ੍ਰਚਾਰ ਕੰਪਲੀਟ ਮੀਲ  ਰਿਪਲੇਸਮੈਂਟ  ਦੇ ਤੌਰ ’ਤੇ ਨਹੀਂ ਕਰ ਸਕਦੀਆਂ।  ਉਹ ਹੈਲਦੀ  ਲਾਈਫ ਸਟਾਈਲ ਦੀ ਅਹਿਮੀਅਤ ਨੂੰ ਘੱਟ ਵਿਖਾ ਨਹੀਂ ਸਕਦੀਆਂ।  


Related News