12 ਲੱਖ ਤੱਕ ਦੀ ਕਮਾਈ ਟੈਕਸ ਫ੍ਰੀ ਹੋਣ ਕਾਰਨ ਮੰਗ ’ਚ ਤੇਜ਼ੀ ਦੀ ਉਮੀਦ ’ਚ ਭੱਜੇ FMCG ਅਤੇ ਆਟੋ ਸੈਕਟਰ
Sunday, Feb 02, 2025 - 02:04 PM (IST)
ਮੁੰਬਈ (ਵਿਸ਼ੇਸ਼) - ਸ਼ਨੀਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਪੇਸ਼ ਕੀਤੇ ਕੇਂਦਰੀ ਬਜਟ ਦੌਰਾਨ ਸ਼ੇਅਰ ਬਾਜ਼ਾਰ ’ਚ ਭਾਵੇਂ ਹੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੋਵੇ ਪਰ ਬਜਟ ਦੇ ਡਾਇਰੈਕਟ ਟੈਕਸ ਵਾਲੇ ਭਾਗ ’ਤੇ ਆਉਂਦੇ ਹੀ ਫਾਸਟ-ਮੂਵਿੰਗ ਕੰਜ਼ਿਊਮਰ ਗੁਡਜ਼ (ਐੱਫ. ਐੱਮ. ਸੀ. ਜੀ.) ਅਤੇ ਆਟੋ ਸੈਕਟਰ ਦੇ ਸ਼ੇਅਰਾਂ ਨੇ ਦੌੜ ਲਾ ਦਿੱਤੀ ।
ਵਿੱਤ ਮੰਤਰੀ ਵੱਲੋਂ 12 ਲੱਖ ਰੁਪਏ ਤੱਕ ਦੀ ਕਮਾਈ ਨੂੰ ਟੈਕਸ ਮੁਕਤ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਐੱਫ. ਐੱਮ. ਸੀ. ਜੀ. ਇੰਡੈਕਸ 2.91 ਫੀਸਦੀ ਉਛਲ ਕੇ 597.49 ਅੰਕ ਦੀ ਤੇਜ਼ੀ ਨਾਲ 21152.76 ਅੰਕ ’ਤੇ ਬੰਦ ਹੋਇਆ, ਜਦੋਂਕਿ ਬੀ. ਐੱਸ. ਦੇ ਆਟੋ ਇੰਡੈਕਸ ’ਚ 901.30 ਅੰਕਾਂ ਦੀ ਤੇਜ਼ੀ ਦੇਖਣ ਨੂੰ ਮਿਲੀ ਅਤੇ ਇਹ 1.75 ਫੀਸਦੀ ਦੀ ਤੇਜ਼ੀ ਨਾਲ 52428.15 ਅੰਕ ’ਤੇ ਬੰਦ ਹੋਇਆ। ਇਸ ਸੈਕਟਰ ਦੇ 11 ਸ਼ੇਅਰ ਹਰੇ ਨਿਸ਼ਾਨ ਦੇ ਨਾਲ ਕਾਰੋਬਾਰ ਕਰਦੇ ਹੋਏ ਨਜ਼ਰ ਆਏ। ਇਸ ਤਰ੍ਹਾਂ ਐੱਫ. ਐੱਮ. ਸੀ. ਜੀ. ਸੈਕਟਰ ’ਚ ਵੀ 11 ਸ਼ੇਅਰਾਂ ’ਚ ਤੇਜ਼ੀ ਨਾਲ ਕਾਰੋਬਾਰ ਹੋਇਆ।
ਗਾਡਫ੍ਰੇ ਫਿਲਿਪਸ ਅਤੇ ਰੇਡਿਕੋ ਦੇ ਸ਼ੇਅਰਾਂ ’ਚ ਸਭ ਤੋਂ ਜ਼ਿਆਦਾ ਤੇਜ਼ੀ
ਐੱਫ. ਐੱਸ. ਸੀ. ਜੀ. ਸੈਕਟਰ ’ਚ ਗਾਡਫ੍ਰੇ ਫਿਲਿਪਸ ਅਤੇ ਰੇਡਿਕੋ ਦੇ ਸ਼ੇਅਰਾਂ ’ਚ ਸਭ ਤੋਂ ਜ਼ਿਆਦਾ ਤੇਜ਼ੀ ਦੇਖਣ ਨੂੰ ਮਿਲੀ ਅਤੇ ਗਾਡਫ੍ਰੇ ਫਿਲਿਪਸ ਦਾ ਸ਼ੇਅਰ 9.81 ਫੀਸਦੀ ਅਤੇ ਰੇਡਿਕੋ ਦਾ ਸ਼ੇਅਰ 9.36 ਫੀਸਦੀ ਉਛਲ ਕੇ ਬੰਦ ਹੋਇਆ। ਇਸ ਸੈਕਟਰ ਦੇ ਹੋਰ ਸ਼ੇਅਰਾਂ ’ਚ ਵੀ 4 ਫੀਸਦੀ ਤੋਂ ਜ਼ਿਆਦਾ ਦਾ ਉਛਾਲ ਵੇਖਿਆ ਗਿਆ।
ਮਾਰੂਤੀ 12921.20 +4.98%
ਯੂਨੋਮਿੰਡਾ 992.80 +4.95%
ਟੀ. ਵੀ. ਐੱਸ. ਮੋਟਰਸ 2557.65 +4.08%
ਆਇਸ਼ਰ ਮੋਟਰ 5388.30 +3.69%
ਬਜਾਜ ਮੋਟਰਸ 9148.20 +3.36%
ਮਹਿੰਦਰਾ ਐਂਡ ਮਹਿੰਦਰਾ 3080.15 +2.96%
ਐਕਸਾਈਡ ਇੰਡੀਆ 382.30 +2.10%
ਹੀਰੋ ਮੋਟਰਸ 4402.90 +1.43%
ਮਦਰਸਨ 142.60 +1.03%
ਐੱਮ. ਆਰ. ਐੱਫ. 114107.70 +0.44%
ਬੀ. ਐੱਸ. ਈ. ਆਟੋ
52,428.15 +901.30 +1.75%
ਮਾਰੂਤੀ 12921.20 +4.98%
ਗਾਡਫ੍ਰੇ ਫਿਲਿਪਸ 4961.50 +9.81%
ਰੇਡਿਕੋ 2383.40 +9.36%
ਡਾਇਮੰਡ ਵਾਇਡੀ 1068.75 +9.00%
ਕੇ. ਸੀ. ਕੇ. ਐੱਲ. 962.25 +6.99%
ਇਮਾਮੀ ਲਿਮਟਿਡ 626.10 +6.37%
ਗੋਦਰੇਜ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ 1189.90 +6.12%
ਸੀ. ਐੱਲ. ਐੱਸ. ਈ. ਐੱਲ. 338.65 +5.81%
ਯੂਨਾਈਟਿਡ ਐੱਸ. ਪੀ. ਆਰ. 1497.95 +5.32%
ਐੱਚ. ਐੱਨ. ਡੀ. ਐੱਫ. ਡੀ. ਐੱਸ. 534.85 +5.15% ਬੀਕਾਜੀ 727.00 +5.14%
ਬੀ. ਐੱਸ. ਈ. ਫਾਸਟ ਮੂਵਿੰਗ ਕੰਜ਼ਿਊਮਰ ਗੁਡਜ਼
21,152.76 +597.49 + 2.91%