ਵਿੱਤ ਮੰਤਰਾਲਾ ਨੇ MMF ਧਾਗੇ ਅਤੇ ਕੱਪੜੇ ’ਤੇ ਇਕ ਬਰਾਬਰ 12 ਫੀਸਦੀ GST ਦਰ ਤੈਅ ਕੀਤੀ

Monday, Nov 22, 2021 - 12:10 PM (IST)

ਨਵੀਂ ਦਿੱਲੀ (ਭਾਸ਼ਾ) – ਵਿੱਤ ਮੰਤਰਾਲਾ ਨਾਲ ਹੱਥਾਂ ਨਾਲ ਬਣਾਏ ਜਾਣ ਵਾਲੇ ਫਾਈਬਰ (ਐੱਮ. ਐੱਮ. ਐੱਫ.), ਧਾਗਾ, ਕੱਪੜੇ ਅਤੇ ਰੈਡੀਮੇਡ ਕੱਪੜਿਆਂ ’ਤੇ ਇਕ ਬਰਾਬਰ 12 ਫੀਸਦੀ ਦੀ ਜੀ. ਐੱਸ. ਟੀ. ਦਰ ਨੋਟੀਫਾਈ ਕਰ ਦਿੱਤੀ ਹੈ। ਇਸ ਤਰ੍ਹਾਂ ਐੱਮ. ਐੱਮ. ਐੱਫ. ਕੱਪੜਾ ਮੁੱਲ ਚੇਨ ’ਚ ਉਲਟੇ ਟੈਕਸ ਢਾਂਚੇ ਨੂੰ ਠੀਕ ਕਰ ਦਿੱਤਾ ਹੈ।

ਮੌਜੂਦਾ ਸਮੇਂ ’ਚ ਐੱਮ. ਐੱਮ. ਐੱਫ. ’ਤੇ 18, ਐੱਮ. ਐੱਮ. ਐੱਫ. ਧਾਗੇ ’ਤੇ 12 ਅਤੇ ਐੱਮ. ਐੱਮ. ਐੱਫ. ਕੱਪੜੇ ’ਤੇ 5 ਫੀਸਦੀ ਜੀ. ਐੱਸ. ਟੀ. ਦਰ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਗੀ ਵਾਲੀ ਜੀ. ਐੱਸ. ਟੀ. ਪਰਿਸ਼ਦ ਦੀ ਬੀਤੀ 17 ਸਤੰਬਰ ਨੂੰ ਹੋਈ ਪਿਛਲੀ ਬੈਠਕ ’ਚ ਫੈਸਲਾ ਕੀਤਾ ਗਿਆ ਸੀ ਕਿ ਕੱਪੜਾ ਖੇਤਰ ਦੀਆਂ ਟੈਕਸ ਖਾਮੀਆਂ ਨੂੰ 1 ਜਨਵਰੀ 2022 ਤੋਂ ਠੀਕ ਕਰ ਦਿੱਤਾ ਜਾਵੇਗਾ। ਇਸ ਫੈਸਲੇ ਨੂੰ ਪ੍ਰਭਾਵੀ ਕਰਦੇ ਹੋਏ ਕੇਂਦਰੀ ਇਨਡਾਇਰੈਕਟ ਟੈਕਸ ਅਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਨੇ 18 ਨਵੰਬਰ ਨੂੰ ਐੱਮ. ਐੱਮ. ਐੱਫ., ਐੱਮ. ਐੱਮ. ਐੱਫ. ਧਾਗਾ ਅਤੇ ਐੱਮ. ਐੱਮ. ਐੱਫ. ਕੱਪੜੇ ਲਈ ਜੀ. ਐੱਸ. ਟੀ. ਦੀ ਇਕ ਬਰਾਬਰ ਦਰ ਨੋਟੀਫਾਈ ਕਰ ਦਿੱਤੀ।


Harinder Kaur

Content Editor

Related News