ਹਵਾਈ ਮੁਸਾਫ਼ਰਾਂ ਦੀ ਜੇਬ ''ਤੇ ਇਕ ਹੋਰ ਬੋਝ, 1 ਅਪ੍ਰੈਲ ਤੋਂ ਵਧੇਗੀ ਇਹ ਫ਼ੀਸ

Wednesday, Mar 24, 2021 - 04:51 PM (IST)

ਹਵਾਈ ਮੁਸਾਫ਼ਰਾਂ ਦੀ ਜੇਬ ''ਤੇ ਇਕ ਹੋਰ ਬੋਝ, 1 ਅਪ੍ਰੈਲ ਤੋਂ ਵਧੇਗੀ ਇਹ ਫ਼ੀਸ

ਨਵੀਂ ਦਿੱਲੀ- ਹਵਾਈ ਸਫ਼ਰ ਕਰਨ ਵਾਲੇ ਲੋਕਾਂ ਨੂੰ ਹੁਣ ਟਿਕਟ ਖ਼ਰੀਦਣ ਸਮੇਂ ਜੇਬ ਹੋਰ ਢਿੱਲੀ ਕਰਨੀ ਪਵੇਗੀ ਕਿਉਂਕਿ ਹਵਾਬਾਜ਼ੀ ਸੁਰੱਖਿਆ ਫ਼ੀਸ (ਏ. ਐੱਸ. ਐੱਫ.) ਵਿਚ ਅਗਲੇ ਮਹੀਨੇ ਤੋਂ ਵਾਧਾ ਹੋਣ ਜਾ ਰਿਹਾ ਹੈ, ਜੋ ਹਵਾਈ ਯਾਤਰੀਆਂ ਕੋਲੋਂ ਵਸੂਲੀ ਜਾਂਦੀ ਹੈ। ਘਰੇਲੂ ਹਵਾਈ ਯਾਤਰਾ ਕਰਨ ਵਾਲਿਆਂ ਲਈ ਇਹ ਫ਼ੀਸ 200 ਰੁਪਏ ਹੋ ਜਾਵੇਗੀ, ਜੋ ਹੁਣ ਤੱਕ 160 ਰੁਪਏ ਹੈ। ਉੱਥੇ ਹੀ, ਕੌਮਾਂਤਰੀ ਉਡਾਣ ਫੜਨ ਵਾਲੇ ਯਾਤਰੀਆਂ ਲਈ ਇਹ ਮੌਜੂਦਾ 5.2 ਡਾਲਰ ਤੋਂ ਵੱਧ ਕੇ 12 ਡਾਲਰ ਹੋਣ ਜਾ ਰਹੀ ਹੈ।

ਨਵੀਂਆਂ ਦਰਾਂ 1 ਅਪ੍ਰੈਲ 2021 ਤੋਂ ਜਾਰੀ ਹੋਣ ਵਾਲੀਆਂ ਟਿਕਟਾਂ 'ਤੇ ਲਾਗੂ ਹੋਣਗੀਆਂ। ਹਵਾਈ ਈਂਧਣ ਮਹਿੰਗਾ ਹੋਣ ਕਾਰਨ ਪਿਛਲੇ ਡੇਢ ਮਹੀਨੇ ਵਿਚ ਘਰੇਲੂ ਉਡਾਣਾਂ ਦੇ ਹਵਾਈ ਕਿਰਾਇਆਂ ਵਿਚ 30 ਫ਼ੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ। ਹੁਣ ਏ. ਐੱਸ. ਐੱਫ. ਵਿਚ ਵਾਧਾ ਹੋਣ ਨਾਲ ਹਵਾਈ ਸਫ਼ਰ ਹੋਰ ਮਹਿੰਗਾ ਹੋਵੇਗਾ।

ਇਹ ਵੀ ਪੜ੍ਹੋ- ਵੱਡੀ ਰਾਹਤ! ਪੈਟਰੋਲ-ਡੀਜ਼ਲ ਕੀਮਤਾਂ 'ਚ ਕਟੌਤੀ ਸ਼ੁਰੂ, ਜਾਣੋ ਪੰਜਾਬ 'ਚ ਮੁੱਲ

ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਨੇ ਹਾਲ ਹੀ ਵਿਚ ਇਕ ਆਦੇਸ਼ ਵਿਚ ਨਵੀਆਂ ਦਰਾਂ ਨੂੰ ਨੋਟੀਫਾਈਡ ਕੀਤਾ ਸੀ। ਕੁਝ ਸ਼੍ਰੇਣੀਆਂ ਦੇ ਯਾਤਰੀਆਂ ਨੂੰ ਇਸ ਫ਼ੀਸ ਤੋਂ ਛੋਟ ਹੈ। ਇਸ ਵਿਚ ਦੋ ਸਾਲ ਤੋਂ ਘੱਟ ਉਮਰ ਦੇ ਬੱਚੇ, ਡਿਪਲੋਮੈਟਿਕ ਪਾਸਪੋਰਟਧਾਰਕ, ਡਿਊਟੀ 'ਤੇ ਤਾਇਨਾਤ ਏਅਰਲਾਈਨ ਚਾਲਕ ਦਲ ਅਤੇ 24 ਘੰਟਿਆਂ ਅੰਦਰ ਉਸੇ ਟਿਕਟ 'ਤੇ ਇਕ ਕੁਨੈਕਟਿੰਗ ਫਲਾਈਟ ਲੈਣ ਵਾਲੇ ਯਾਤਰੀ ਸ਼ਾਮਲ ਹਨ।

ਇਹ ਵੀ ਪੜ੍ਹੋ- ਕਾਰ, ਬਾਈਕ ਅਪ੍ਰੈਲ 'ਚ ਖ਼ਰੀਦਣ ਵਾਲੇ ਹੋ ਤਾਂ ਲੱਗਣ ਵਾਲਾ ਹੈ ਜ਼ੋਰ ਦਾ ਝਟਕਾ

ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਟਿਪਣੀ


author

Sanjeev

Content Editor

Related News