ਫਲਿੱਪਕਾਰਟ ਦੀ ਨਕਦੀ ਇਕ ਸਾਲ ''ਚ ਲਗਭਗ 3.7 ਅਰਬ ਡਾਲਰ ਘਟੀ

Friday, Nov 11, 2022 - 03:39 PM (IST)

ਫਲਿੱਪਕਾਰਟ ਦੀ ਨਕਦੀ ਇਕ ਸਾਲ ''ਚ ਲਗਭਗ 3.7 ਅਰਬ ਡਾਲਰ ਘਟੀ

ਨਵੀਂ ਦਿੱਲੀ- ਪ੍ਰਮੁੱਖ ਈ-ਕਾਮਰਸ ਕੰਪਨੀ ਫਲਿੱਪਕਾਰਟ ਨੇ ਸਤੰਬਰ 2022 ਨੂੰ ਖਤਮ ਹੋਏ ਸਾਲ 'ਚ 3.7 ਅਰਬ ਅਮਰੀਕੀ ਡਾਲਰ (ਲਗਭਗ 30,000 ਕਰੋੜ ਰੁਪਏ ਦੀ ਨਕਦੀ ਘੱਟ ਹੋਈ ਹੈ। ਕੰਪਨੀ ਨੇ ਇਹ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਇਹ ਦੱਸਿਆ। ਫਲਿੱਪਕਾਰਟ ਦੇ ਕੋਲ ਜੁਲਾਈ 2021 'ਚ ਇਕ ਅਰਬ ਡਾਲਰ ਦੀ ਨਕਦੀ ਸੀ ਜੋ ਸਤੰਬਰ 2022 ਤੱਕ ਘਟ ਕੇ 90 ਕਰੋੜ ਡਾਲਰ ਰਹਿ ਗਈ। 
ਫਲਿੱਪਕਾਰਟ ਅਤੇ ਵਾਲਮਾਰਟ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਕੰਪਨੀ ਨੇ ਜੁਲਾਈ 2021 'ਚ 3.6 ਅਰਬ ਡਾਲਰ (ਲਗਭਗ 29,000 ਕਰੋੜ ਰੁਪਏ) ਜੁਟਾਏ ਸਨ, ਜੋ ਪੂਰੀ ਤਰ੍ਹਾਂ ਖਤਮ ਹੋ ਗਏ। ਉਦਯੋਗ ਦੇ ਅਨੁਮਾਨਾਂ ਦੇ ਮੁਤਾਬਕ ਇਹ ਦੇਸ਼ 'ਚ ਕਿਸੇ ਵੀ ਨਵੇਂ ਜ਼ਮਾਨੇ ਦੀ ਕੰਪਨੀ ਵਲੋਂ ਇਕ ਸਾਲ 'ਚ ਗਵਾਈ ਗਈ ਸਭ ਤੋਂ ਵੱਡੀ ਰਕਮ ਹੈ। ਇਸ ਬਾਰੇ 'ਚ ਸੰਪਰਕ ਕਰਨ 'ਤੇ ਫਲਿੱਪਕਾਰਟ ਦੇ ਬੁਲਾਰੇ ਨੇ ਕਿਹਾ ਕਿ ਇਸ ਅੰਕੜਿਆਂ ਨੂੰ ਸਹੀ ਸੰਦਰਭ 'ਚ ਸਮਝਾਉਣ ਦੀ ਲੋੜ ਹੈ, ਖ਼ਾਸ ਤੌਰ 'ਤੇ ਪਿਛਲੇ ਸਾਲ 'ਚ ਕੰਪਨੀ ਵਲੋਂ ਕੀਤੇ ਗਏ ਕਈ ਨਿਵੇਸ਼ਾਂ ਨੂੰ ਦੇਖਦੇ ਹਨ।


author

Aarti dhillon

Content Editor

Related News