ਫਲਿੱਪਕਾਰਟ ਦਾ ਅਡਾਨੀ ਸਮੂਹ ਨਾਲ ਸਮਝੌਤਾ, 2500 ਵਿਅਕਤੀਆਂ ਨੂੰ ਮਿਲੇਗਾ ਪ੍ਰਤੱਖ ਰੁਜ਼ਗਾਰ
Monday, Apr 12, 2021 - 06:24 PM (IST)
ਨਵੀਂ ਦਿੱਲੀ - ਵਾਲਮਾਰਟ ਦੀ ਮਲਕੀਅਤ ਵਾਲੇ ਫਲਿੱਪਕਾਰਟ ਨੇ ਸੋਮਵਾਰ ਨੂੰ ਕਿਹਾ ਕਿ ਇਸ ਨੇ ਆਪਣੀ ਲੌਜਿਸਟਿਕਸ ਅਤੇ ਡਾਟਾ ਸੈਂਟਰ ਸਮਰੱਥਾਵਾਂ ਨੂੰ ਮਜ਼ਬੂਤਕਰਨ ਲਈ ਅਡਾਨੀ ਸਮੂਹ ਨਾਲ ਵਪਾਰਕ ਸਾਂਝੇਦਾਰੀ ਬਣਾਈ ਹੈ, ਜਿਸ ਨਾਲ ਲਗਭਗ 2500 ਲੋਕਾਂ ਨੂੰ ਸਿੱਧਾ ਰੁਜ਼ਗਾਰ ਮਿਲੇਗਾ। ਕੰਪਨੀ ਨੇ ਇੱਕ ਬਿਆਨ ਵਿਚ ਕਿਹਾ ਕਿ ਇਸ ਦੋ-ਪੱਖੀ ਭਾਈਵਾਲੀ ਵਜੋਂ, ਫਲਿੱਪਕਾਰਟ ਸਪਲਾਈ ਚੇਨ ਬੁਨਿਆਦੀ ਢਾਂਚੇ ਨੂੰ ਮਜ਼ਬੂਤਕਰਨ ਅਤੇ ਗਾਹਕਾਂ ਨੂੰ ਤੇਜ਼ੀ ਨਾਲ ਸੇਵਾਵਾਂ ਮੁਹੱਈਆ ਕਰਾਉਣ ਲਈ ਅਡਾਨੀ ਪੋਰਟਸ ਲਿਮਟਿਡ ਅਤੇ ਸਪੈਸ਼ਲ ਆਰਥਿਕ ਜ਼ੋਨ ਲਿਮਟਿਡ ਦੀ ਪੂਰੀ ਮਲਕੀਅਤ ਵਾਲੀ ਅਡਾਨੀ ਲਾਜਿਸਟਿਕ ਲਿਮਟਿਡ ਦੇ ਨਾਲ ਕੰਮ ਕਰੇਗੀ। ਇਸ ਤੋਂ ਇਲਾਵਾ ਫਲਿੱਪਕਾਰਟ ਅਡਾਨੀਕੋਨੇਕਸ ਦੇ ਚੇਨਈ ਪਲਾਂਟ ਵਿਖੇ ਆਪਣਾ ਤੀਜਾ ਡਾਟਾ ਸੈਂਟਰ ਸਥਾਪਤ ਕਰੇਗੀ। ਡਾਨੀਕਾਨੈਕਸ ,ਐਜਕਾਨੈਕਸ ਅਤੇ ਅਡਾਨੀ ਐਂਟਰਪ੍ਰਾਈਜਜ਼ ਲਿਮਟਿਡ ਦਾ ਇੱਕ ਸਾਂਝਾ ਉੱਦਮ ਹੈ। ਇਸ ਸਾਂਝੇਦਾਰੀ ਦੇ ਵਿੱਤੀ ਵੇਰਵੇ ਉਪਲਬਧ ਨਹੀਂ ਹਨ।
ਇਹ ਵੀ ਪੜ੍ਹੋ: 13 ਅਪ੍ਰੈਲ ਤੋਂ 8 ਦਿਨਾਂ ਲਈ ਬੰਦ ਰਹਿਣ ਵਾਲੇ ਹਨ ਬੈਂਕ, ਕੱਲ੍ਹ ਹੀ ਪੂਰੇ ਕਰ ਲਓ ਕੰਮ
ਇਸ ਭਾਈਵਾਲੀ ਦੇ ਤਹਿਤ ਅਡਾਨੀ ਲਾਜਿਸਟਿਕ ਲਿਮਟਿਡ ਮੁੰਬਈ ਵਿਚ ਆਪਣੇ ਆਉਣ ਵਾਲੇ ਲਾਜਿਸਟਿਕ ਹੱਬ 'ਚ 5.34 ਲੱਖ ਵਰਗ ਫੁੱਟ ਦਾ ਗੋਦਾਮ ਤਿਆਰ ਕਰੇਗੀ, ਜੋ ਕਿ ਪੱਛਮੀ ਭਾਰਤ ਵਿਚ ਈ-ਕਾਮਰਸ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਫਲਿੱਪਕਾਰਟ ਨੂੰ ਕਿਰਾਏ 'ਤੇ ਦਿੱਤਾ ਜਾਵੇਗਾ। ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਕੇਂਦਰ ਅਤਿ ਆਧੁਨਿਕ ਤਕਨਾਲੋਜੀਆਂ ਨਾਲ ਲੈਸ ਹੋਵੇਗਾ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਉਹ 2022 ਦੀ ਤੀਜੀ ਤਿਮਾਹੀ ਵਿਚ ਚਾਲੂ ਹੋ ਜਾਏ। ਇਸ ਸਥਾਨ ਤੇ ਇਕ ਕਰੋੜ ਯੂਨਿਟ ਵਿਕਰੀ ਲਈ ਉਪਲਬਧ ਸਮੱਗਰੀ ਰੱਖਣ ਦੀ ਸਮਰੱਥਾ ਹੋਵੇਗੀ। ਕੰਪਨੀ ਨੇ ਕਿਹਾ ਕਿ ਇਹ ਸਾਂਝੇਦਾਰੀ ਫਲਿੱਪਕਾਰਟ ਦੀ ਸਪਲਾਈ ਚੇਨ ਨੂੰ ਮਜਬੂਤ ਕਰੇਗੀ, ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਦੀ ਮਦਦ ਕਰੇਗੀ ਅਤੇ 2500 ਲੋਕਾਂ ਨੂੰ ਸਿੱਧਾ ਰੁਜ਼ਗਾਰ ਮੁਹੱਈਆ ਕਰਵਾਏਗੀ ਅਤੇ ਹਜ਼ਾਰਾਂ ਨੂੰ ਅਸਿੱਧੇ ਰੁਜ਼ਗਾਰ ਮਿਲ ਸਕੇਗਾ।
ਇਹ ਵੀ ਪੜ੍ਹੋ: ਹੁਣ ਸਿਰਫ 9 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਅੱਜ ਉਠਾਓ ਇਸ ਸ਼ਾਨਦਾਰ ਪੇਸ਼ਕਸ਼ ਦਾ ਲਾਭ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।