ਸਮਾਰਟ ਫੋਨਾਂ 'ਤੇ ਭਾਰੀ ਛੋਟ, 13 ਮਈ ਨੂੰ ਸ਼ੁਰੂ ਹੋਵੇਗੀ ਸੇਲ!

Tuesday, May 08, 2018 - 12:28 PM (IST)

ਸਮਾਰਟ ਫੋਨਾਂ 'ਤੇ ਭਾਰੀ ਛੋਟ, 13 ਮਈ ਨੂੰ ਸ਼ੁਰੂ ਹੋਵੇਗੀ ਸੇਲ!

ਨਵੀਂ ਦਿੱਲੀ— ਵਾਲਮਾਰਟ ਦੀ ਹੋਣ ਜਾ ਰਹੀ ਫਲਿੱਪਕਾਰਟ 'ਤੇ ਜਲਦ ਹੀ ਥੋੜ੍ਹੇ ਦਿਨਾਂ ਤਕ ਦਿਵਾਲੀ ਵਰਗੀ ਸੇਲ ਸ਼ੁਰੂ ਹੋਣ ਜਾ ਰਹੀ ਹੈ। ਇਸ ਸੇਲ 'ਚ ਸਮਾਰਟ ਫੋਨ, ਲੈਪਟਾਪ, ਮਿਊਜ਼ਿਕ ਸਿਸਟਮ, ਏ. ਸੀ., ਫਰਿੱਜ 'ਤੇ ਭਾਰੀ ਛੋਟ ਮਿਲਣ ਜਾ ਰਹੀ ਹੈ। ਫਲਿੱਪਕਾਰਟ 'ਬਿਗ ਸ਼ਾਪਿੰਗ ਡੇਅਜ਼' ਨਾਮ ਨਾਲ ਇਹ ਸੇਲ 13 ਮਈ ਤੋਂ ਸ਼ੁਰੂ ਕਰਨ ਜਾ ਰਿਹਾ ਹੈ, ਜੋ ਕਿ 16 ਮਈ ਤਕ ਤਕ ਚੱਲੇਗੀ। ਚਾਰ ਦਿਨਾਂ ਤਕ ਚੱਲਣ ਵਾਲੀ ਇਸ ਸੇਲ 'ਚ ਬੈਂਕਿੰਗ ਆਫਰ ਵੀ ਰੱਖੇ ਗਏ ਹਨ। ਐੱਚ. ਡੀ. ਐੱਫ. ਸੀ. ਬੈਂਕ ਦੇ ਗਾਹਕਾਂ ਲਈ ਖਾਸ ਆਫਰ ਰੱਖਿਆ ਗਿਆ ਹੈ। ਐੱਚ. ਡੀ. ਐੱਫ. ਸੀ. ਬੈਂਕ ਦੇ ਡੈਬਿਟ ਕਾਰਡ ਅਤੇ ਕ੍ਰੈਡਿਟ 'ਤੇ 10 ਫੀਸਦੀ ਛੋਟ ਮਿਲੇਗੀ, ਜੋ ਕਿ ਈ. ਐੱਮ. ਆਈ. ਟ੍ਰਾਂਜੈਕਸ਼ਨ 'ਤੇ ਵੀ ਲਾਗੂ ਹੋਵੇਗੀ। ਫਲਿੱਪਕਾਰਟ ਇਸ ਦੌਰਾਨ ਜ਼ੀਰੋ ਈ. ਐੱਮ. ਆਈ. ਦੀ ਸੁਵਿਧਾ ਵੀ ਦੇਵੇਗਾ, ਯਾਨੀ ਕੋਈ ਪ੍ਰਾਡਕਟ ਜ਼ੀਰੋ ਈ. ਐੱਮ. ਆਈ. 'ਤੇ ਖਰੀਦਣ 'ਤੇ ਉਸ 'ਤੇ ਵਾਧੂ ਚਾਰਜ ਨਹੀਂ ਦੇਣਾ ਹੋਵੇਗਾ। ਇਸ ਦਾ ਫਾਇਦਾ ਉਨ੍ਹਾਂ ਨੂੰ ਗਾਹਕਾਂ ਨੂੰ ਹੋਵੇਗਾ ਜੋ ਇਕੋ ਵੇਲੇ ਸਾਰੇ ਪੈਸੇ ਖਰਚ ਕਰਕੇ ਪ੍ਰਾਡਕਟ ਨਹੀਂ ਖਰੀਦਣਾ ਚਾਹੁੰਦੇ ਅਤੇ ਨਾ ਹੀ ਪ੍ਰਾਡਕਟ ਦੀ ਕੀਮਤ ਤੋਂ ਵਧ ਪੈਸੇ ਖਰਚਣਾ ਚਾਹੁੰਦੇ ਹਨ।
ਫਲਿੱਪਕਾਰਟ ਨੇ ਆਪਣੀ ਵੈੱਬਸਾਈਟ 'ਤੇ ਵੀ ਇਸ ਦਾ ਜ਼ਿਕਰ ਕੀਤਾ ਹੈ। ਇਸ ਦੇ ਨਾਲ ਹੀ, ਆਈਫੋਨ ਸ਼ੌਕੀਨਾਂ ਲਈ ਫਲਿੱਪਕਾਰਟ ਖਾਸ ਆਫਰ ਦੇਣ ਜਾ ਰਿਹਾ ਹੈ। ਉੱਥੇ ਹੀ, ਪੈਨਾਸੋਨਿਕ ਪੀ-95 'ਤੇ ਫਲਿੱਪਕਾਰਟ ਨੇ 1000 ਰੁਪਏ ਛੋਟ ਦੇਣ ਦਾ ਐਲਾਨ ਕੀਤਾ ਹੈ, ਜਿਸ ਦੀ ਕੀਮਤ 3,999 ਰੁਪਏ ਰੱਖੀ ਗਈ ਹੈ। ਇਸ ਦੇ ਇਲਾਵਾ ਸੈਮਸੰਗ ਗੈਲਕਸੀ ਆਨ ਨੈਕਸਟ (64 ਜੀਬੀ) ਜ਼ਬਰਦਸਤ ਛੋਟ 'ਤੇ 13 ਮਈ ਨੂੰ ਫਲਿੱਪਕਾਰਟ ਸੇਲ 'ਚ ਮਿਲੇਗਾ। ਕੰਪਨੀ ਵੱਲੋਂ ਇਸ ਦਾ ਆਫਰ ਪ੍ਰਾਈਸ 10,900 ਰੁਪਏ ਦੱਸਿਆ ਜਾ ਰਿਹਾ ਹੈ। ਉੱਥੇ ਹੀ, ਬਜਾਜ ਫਾਈਨਾਂਸ ਸਰਵਿਸ ਦੇ ਕਾਰਡ 'ਤੇ ਜ਼ੀਰੋ ਈ. ਐੱਮ. ਆਈ. 'ਤੇ ਸਮਾਰਟ ਫੋਨ ਅਤੇ ਹੋਰ ਪ੍ਰਾਡਕਟ ਖਰੀਦਣਾ ਦਾ ਮੌਕਾ ਵੀ ਮਿਲੇਗਾ। ਇਸ ਦੇ ਇਲਾਵਾ ਕੱਪੜੇ, ਪਰਸ, ਇਲੈਕਟ੍ਰਾਨਿਕਸ ਪ੍ਰਾਡਕਟ, ਬਿਊਟੀ ਪ੍ਰਾਡਕਟ ਅਤੇ ਫਰਨੀਚਰ ਤਕ ਦੇ ਸਾਮਾਨਾਂ 'ਤੇ ਛੋਟ ਆਫਰ ਕੀਤੀ ਜਾਵੇਗੀ।


Related News