ਫਲਿਪਕਾਰਟ ਪਹੁੰਚਿਆ ਨੇਪਾਲ, ਸਸਤੋਡੀਲ ਨਾਲ ਕੀਤੀ ਸਾਂਝੇਦਾਰੀ
Saturday, Aug 22, 2020 - 11:49 AM (IST)
ਨਵੀਂ ਦਿੱਲੀ (ਭਾਸ਼ਾ) – ਵਾਲਮਾਰਟ ਦੀ ਮਲਕੀਅਤ ਵਾਲੇ ਫਲਿਪਕਾਰਟ ਨੇ ਕਿਹਾ ਕਿ ਉਸ ਨੇ ਨੇਪਾਲ ਦੀ ਸਸਤੋਡੀਲ ਨਾਲ ਇਕ ਰਣਨੀਤਿਕ ਸਾਂਝੇਦਾਰੀ ਕੀਤੀ ਹੈ, ਜਿਸ ਨਾਲ ਫਲਿਪਕਾਰਟ ਦੇ ਲੱਖਾਂ ਵਿਕ੍ਰੇਤਾਵਾਂ ਨੂੰ ਗੁਆਂਢੀ ਦੇਸ਼ ਦੇ ਈ-ਕਾਮਰਸ ਬਾਜ਼ਾਰ ਤੱਕ ਪਹੁੰਚ ਮਿਲੇਗੀ।
ਇਕ ਬਿਆਨ ਮੁਤਾਬਕ ਇਸ ਸਾਂਝੇਦਾਰੀ ਤਹਿਤ ਸਸਤੋਡੀਲ ਫਲਿਪਕਾਰਟ ਦੇ ਵਿਕ੍ਰੇਤਾਵਾਂ ਦੇ 5,000 ਤੋਂ ਵੱਧ ਉਤਪਾਦਾਂ ਨੂੰ ਆਪਣੇ ਮੰਚ ’ਤੇ ਪ੍ਰਦਰਸ਼ਿਤ ਕਰੇਗਾ। ਇਨ੍ਹਾਂ ਉਤਪਾਦਾਂ ’ਚ ਬੱਚਿਆਂ ਦੇਖਭਾਲ ਨਾਲ ਸਬੰਧਤ ਸਾਮਾਨ, ਆਡੀਓ ਡਿਵਾਈਸ, ਮਰਦਾਂ ਦੇ ਕੱਪੜੇ, ਔਰਤਾਂ ਦੇ ਪਾਰੰਪਰਿਕ ਪਹਿਰਾਵੇ ਅਤੇ ਖੇਡਾਂ ਦਾ ਸਾਮਾਨ ਸ਼ਾਮਲ ਹਨ।
ਇਹ ਵੀ ਦੇਖੋ: ਡਾਕਘਰ ਦੀ ਇਸ ਯੋਜਨਾ 'ਚ ਪਤੀ-ਪਤਨੀ ਨੂੰ ਖਾਤਾ ਖੋਲ੍ਹਣ 'ਤੇ ਮਿਲਦਾ ਹੈ ਦੋਹਰਾ ਲਾਭ
ਬਿਆਨ ਮੁਤਾਬਕ ਫਲਿਪਕਾਰਟ ਦੇ ਨਿੱਜੀ ਬ੍ਰਾਂਡ ਮਾਸਕਿਊ ਅਤੇ ਸਮਾਰਟਬਾਏ ਨੂੰ ਵੀ ਸਸਤੋਡੀਲ ਦੇ ਮੰਚ ’ਤੇ ਪ੍ਰਦਰਸ਼ਿਤ ਕੀਤਾ ਜਾਏਗਾ। ਇਸ ਦੇ ਤਹਿਤ ਇਲੈਕਟ੍ਰਾਨਿਕਸ, ਘਰੇਲੂ ਯੰਤਰਾਂ ਅਤੇ ਸਾਜੋ-ਸਾਮਾਨ ਵਰਗੀਆਂ ਸ਼੍ਰੇਣੀਆਂ ’ਤੇ ਖਾਸ ਤੌਰ ਨਾਲ ਧਿਆਨ ਦਿੱਤਾ ਜਾਏਗਾ।
ਫਲਿਪਕਾਰਟ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੌਕਿਆਂ ਨਾਲ ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ ਨੂੰ ਈ-ਕਾਮਰਸ ਪਲੇਟਫਾਰਮ ਦੀ ਸਮਰੱਥਾ ’ਚ ਹੋਰ ਵੱਧ ਵਿਸ਼ਵਾਸ ਹੁੰਦਾ ਹੈ। ਬਿਆਨ ਮੁਤਾਬਕ ਸਸਤੋਡੀਲ ਨਾਲ ਸਾਂਝੇਦਾਰੀ ਨਾਲ ਦੋਹਾਂ ਦੇਸ਼ਾਂ ’ਚ ਲੰਮੇ ਸਮੇਂ ਲਈ ਈ-ਕਾਮਰਸ ਉਦਯੋਗ ਨੂੰ ਮਜ਼ਬੂਤੀ ਮਿਲੇਗੀ।
ਇਹ ਵੀ ਦੇਖੋ: ਆਪਣਾ ਕਾਰੋਬਾਰ ਕਰ ਰਹੇ ਲੋਕਾਂ ਲਈ ਵੱਡੀ ਖ਼ਬਰ, ਬਦਲ ਗਿਆ ਹੈ GST ਨਾਲ ਜੁੜਿਆ ਇਹ ਨਿਯਮ