ਫਲਿਪਕਾਰਟ ਦਾ ਧਮਾਕਾ, ਫੋਨ ਚੋਰੀ ਹੋਣ ਜਾਂ ਟੁੱਟਣ ''ਤੇ ਮਿਲੇਗਾ ਪੂਰਾ ਪੈਸਾ

Monday, Oct 08, 2018 - 01:13 PM (IST)

ਫਲਿਪਕਾਰਟ ਦਾ ਧਮਾਕਾ, ਫੋਨ ਚੋਰੀ ਹੋਣ ਜਾਂ ਟੁੱਟਣ ''ਤੇ ਮਿਲੇਗਾ ਪੂਰਾ ਪੈਸਾ

ਨਵੀਂ ਦਿੱਲੀ— ਆਨਲਾਈਨ ਬਾਜ਼ਾਰ ਕੰਪਨੀ ਫਲਿਪਕਾਰਟ ਨੇ ਬੀਮਾ ਖੇਤਰ 'ਚ ਕਦਮ ਰੱਖਿਆ ਹੈ। ਸਭ ਤੋਂ ਪਹਿਲਾਂ ਕੰਪਨੀ ਮੋਬਾਇਲ ਫੋਨਾਂ ਦਾ ਬੀਮਾ ਕਰੇਗੀ। ਜਾਣਕਾਰੀ ਮੁਤਾਬਕ, ਕੰਪਨੀ ਨੇ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਆਈ. ਆਰ. ਡੀ. ਏ. ਆਈ.) ਤੋਂ ਕਾਰਪੋਰੇਟ ਏਜੰਸੀ ਲਾਇਸੈਂਸ ਹਾਸਲ ਕਰ ਲਿਆ ਹੈ ਅਤੇ ਯੋਜਨਾ ਲਈ ਬਜਾਜ ਆਲੀਆਂਜ ਜਨਰਲ ਇੰਸ਼ੋਰੈਂਸ ਨਾਲ ਸਾਂਝੇਦਾਰੀ ਕੀਤੀ ਹੈ। ਫਲਿਪਕਾਰਟ ਨੇ ਸਮਾਰਟ ਫੋਨ ਦੇ ਬੀਮਾ ਨੂੰ ਮੋਬਾਇਲ ਪ੍ਰੋਟੈਕਸ਼ਨ ਪਲਾਨ (ਸੀ. ਐੱਮ. ਪੀ.) ਨਾਮ ਦਿੱਤਾ ਹੈ। ਇਸ ਪਲਾਨ ਦੀ ਕੀਮਤ 99 ਰੁਪਏ ਤੋਂ ਸ਼ੁਰੂ ਹੋਵੇਗੀ। 10 ਅਕਤੂਬਰ ਨੂੰ ਫਲਿਪਕਾਰਟ 'ਤੇ 'ਬਿਗ ਬਿਲੀਅਨ ਡੇਜ਼' ਸੇਲ ਵੀ ਸ਼ੁਰੂ ਹੋ ਰਹੀ ਹੈ। ਇਸ ਦੌਰਾਨ ਫੋਨ ਅਤੇ ਹੋਰ ਸਾਮਾਨ ਖਰੀਦਣ ਵਾਲੇ ਗਾਹਕਾਂ ਨੂੰ ਇਸ ਪਲਾਨ ਦਾ ਫਾਇਦਾ ਮਿਲੇਗਾ।
ਫਲਿਪਕਾਰਟ ਦੇ ਮੋਬਾਇਲ ਪ੍ਰੋਟੈਕਸ਼ਨ ਪ੍ਰੋਗਰਾਮ ਤਹਿਤ ਖਰੀਦੇ ਗਏ ਮੋਬਾਇਲ ਦੇ ਚੋਰੀ ਹੋਣ ਤੋਂ ਲੈ ਕੇ ਸਕ੍ਰੀਨ ਟੁੱਟਣ ਤਕ 'ਤੇ ਬੀਮਾ ਮਿਲੇਗਾ। ਅਜਿਹੇ 'ਚ ਇਹ ਗਾਹਕਾਂ ਲਈ ਕਿਸੇ ਤੋਹਫੇ ਤੋਂ ਘਟ ਨਹੀਂ ਹੈ। ਫਲਿਪਕਾਰਟ ਦੇ ਉਪ ਮੁਖੀ ਅਤੇ ਫਿਨਟੈੱਕ ਹੈੱਡ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀਮਾ ਨਾਲ ਜੁੜੀ ਹਰ ਜਾਣਕਾਰੀ ਫਲਿਪਕਾਰਟ 'ਤੇ ਆਨਲਾਈਨ ਉਪਲੱਬਧ ਹੋਵੇਗੀ।

ਕਿੰਨੀ ਹੋਵੇਗੀ ਵੈਲਡਿਟੀ :-
ਸਮਾਰਟ ਫੋਨ ਨਾਲ ਮਿਲਣ ਵਾਲੇ ਬੀਮਾ ਦੀ ਵੈਲਡਿਟੀ 1 ਸਾਲ ਦੀ ਹੋਵੇਗੀ। ਸਮਾਰਟ ਫੋਨ ਖਰੀਦਦੇ ਸਮੇਂ 99 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਬੀਮਾ ਲਿਆ ਜਾ ਸਕੇਗਾ। ਸਮਾਰਟ ਫੋਨ ਖਰੀਦਦੇ ਸਮੇਂ ਜ਼ਰੂਰੀ ਜਾਣਕਾਰੀ ਦੇਣੀ ਹੋਵੇਗੀ ਉਸ ਦੇ ਬਾਅਦ ਫੋਨ ਦੀ ਡਲਿਵਰੀ ਤਰੀਕ ਤੋਂ ਪਾਲਿਸੀ ਲਾਗੂ ਹੋ ਜਾਵੇਗੀ। ਮੋਬਾਇਲ ਬੀਮਾ ਕਲੇਮ ਕਰਨ ਲਈ ਫਲਿਪਕਾਰਟ ਦੇ ਮੋਬਾਇਲ ਐਪ, ਫੋਨ ਜਾਂ ਈ-ਮੇਲ ਜ਼ਰੀਏ ਗਾਹਕ ਕੇਂਦਰ ਨਾਲ ਸੰਪਰਕ ਕਰਨਾ ਹੋਵੇਗਾ। ਇਸ ਦੇ ਬਾਅਦ ਫੋਨ ਦੀ ਮੁਰੰਮਤ ਕਰਾਈ ਜਾ ਸਕੇਗੀ ਜਾਂ ਫਿਰ ਪੈਸੇ ਲਏ ਜਾ ਸਕਣਗੇ। ਬੀਮਾ ਦਾ ਪੈਸਾ ਫਲਿਪਕਾਰਟ 'ਤੇ ਰਜਿਸਟਰਡ ਬੈਂਕ ਖਾਤੇ 'ਚ ਮਿਲੇਗਾ।


Related News