ਫਲਿੱਪਕਾਰਟ, ਫੋਨ ਪੇਅ ਦੇ ਮਾਸਿਕ ਸਰਗਰਮ ਯੂਜ਼ਰ ਸਭ ਤੋਂ ਵੱਧ ਉਚਾਈ ''ਤੇ : ਵਾਲਮਾਰਟ
Thursday, Nov 19, 2020 - 09:22 AM (IST)
ਨਵੀਂ ਦਿੱਲੀ (ਭਾਸ਼ਾ) : ਈ-ਕਾਮਰਸ ਕੰਪਨੀ ਵਾਲਮਾਰਟ ਨੇ ਦੱਸਿਆ ਕਿ 31 ਅਕਤੂਬਰ ਨੂੰ ਸਮਾਪਤ ਤਿਮਾਹੀ ਦੌਰਾਨ ਉਸ ਦੇ ਕੌਮਾਂਤਰੀ ਕਾਰੋਬਾਰ ਦੀ ਕੁੱਲ ਵਿਕਰੀ 1.3 ਫੀਸਦੀ ਵੱਧ ਕੇ 29.6 ਅਰਬ ਅਮਰੀਕੀ ਡਾਲਰ ਰਹੀ ਅਤੇ ਇਸ 'ਚ ਫਲਿੱਪਕਾਰਟ ਅਤੇ ਫੋਨ ਪੇਅ ਦਾ ਜ਼ੋਰਦਾਰ ਯੋਗਦਾਨ ਰਿਹਾ।
ਕੰਪਨੀ ਨੇ ਦੱਸਿਆ ਕਿ ਫਲਿੱਪਕਾਰਟ ਅਤੇ ਫੋਨ ਪੇਅ ਦੇ ਮਾਸਿਕ ਸਰਗਰਮ ਯੂਜ਼ਰਸ ਦੀ ਗਿਣਤੀ 'ਸਭ ਤੋਂ ਵੱਧ ਉਚਾਈ' 'ਤੇ ਹੈ। ਅਮਰੀਕਾ ਸਥਿਤ ਵਾਲਮਾਰਟ ਨੇ 2018 'ਚ ਭਾਰਤੀ ਈ-ਕਾਮਰਸ ਕੰਪਨੀ ਫਲਿੱਪਕਾਰਟ 'ਚ 16 ਅਰਬ ਅਮਰੀਕੀ ਡਾਲਰ 'ਚ ਹਿੱਸੇਦਾਰੀ ਹਾਸਲ ਕੀਤੀ ਸੀ। ਇਕ ਬਿਆਨ 'ਚ ਵਾਲਮਾਰਟ ਨੇ ਕਿਹਾ ਕਿ ਉਸ ਦੇ ਕੌਮਾਂਤਰੀ ਕਾਰੋਬਾਰ ਦੀ ਕੁਲ ਵਿਕਰੀ 1.3 ਫੀਸਦੀ ਵਧ ਕੇ 29.6 ਅਰਬ ਡਾਲਰ ਰਹੀ ਅਤੇ ਨਿਯਮਿਤ ਦਰਾਂ 'ਚ ਨਕਾਰਾਤਮਕ ਅਸਰ ਕਾਰਣ ਉਸ ਦੀ ਕੁਲ ਵਿਕਰੀ 'ਤੇ ਕਰੀਬ 1.1 ਅਰਬ ਡਾਲਰ ਦਾ ਅਸਰ ਪਿਆ।
ਕੰਪਨੀ ਨੇ ਕਿਹਾ ਕਿ ਨਿਯਮ ਦਰ ਦੇ ਅਸਰ ਨੂੰ ਛੱਡ ਦਈਏ ਤਾਂ ਕੁਲ ਵਿਕਰੀ 5 ਫੀਸਦੀ ਵਧ ਕੇ 30.6 ਅਰਬ ਡਾਲਰ ਰਹੀ, ਜਿਸ ਦੀ ਅਗਵਾਈ ਫਲਿੱਪਕਾਰਟ, ਕੈਨੇਡਾ ਅਤੇ ਵਾਲਮੈਕਸ ਨੇ ਕੀਤੀ। ਫਲਿੱਪਕਾਰਟ ਨੇ ਰਿਕਾਰਡ ਸਰਗਰਮ ਮਾਸਿਕ ਯੂਜ਼ਰਸ ਕਾਰਣ ਸ਼ੁੱਧ ਵਿਕਰੀ 'ਚ ਜ਼ੋਰਦਾਰ ਵਾਧਾ ਦਰਜ ਕੀਤਾ।