ਵਿਸਤਾਰਾ ਦਿੱਲੀ-ਲੰਡਨ ਮਾਰਗ ''ਤੇ 21 ਨਵੰਬਰ ਤੋਂ ਵਧਾਏਗੀ ਉਡਾਣਾਂ
Thursday, Oct 15, 2020 - 08:32 PM (IST)
ਨਵੀਂ ਦਿੱਲੀ— ਟਾਟਾ ਸਮੂਹ ਦੀ ਹਵਾਬਾਜ਼ੀ ਕੰਪਨੀ ਵਿਸਤਾਰਾ ਦਿੱਲੀ-ਲੰਡਨ ਵਿਚਕਾਰ 21 ਨਵੰਬਰ ਤੋਂ ਉਡਾਣਾਂ ਦੀ ਗਿਣਤੀ ਵਧਾਏਗੀ।
ਕੰਪਨੀ ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ 21 ਨਵੰਬਰ ਤੋਂ ਉਹ ਦਿੱਲੀ-ਲੰਡਨ ਮਾਰਗ 'ਤੇ ਹਫ਼ਤੇ 'ਚ ਪੰਜ ਉਡਾਣਾਂ ਚਲਾਏਗੀ।
ਹੁਣ ਤੱਕ ਕੰਪਨੀ ਹਫ਼ਤੇ 'ਚ 4 ਉਡਾਣਾਂ ਭਰਦੀ ਹੈ। ਕੰਪਨੀ ਨੇ ਕਿਹਾ ਕਿ ਦਸੰਬਰ ਤੋਂ ਉਹ ਇਸ ਮਾਰਗ 'ਤੇ ਰੋਜ਼ਾਨਾ ਸੇਵਾ ਉਪਲਬਧ ਕਰਾਏਗੀ। ਵਿਸਤਾਰਾ ਭਾਰਤ ਅਤੇ ਬ੍ਰਿਟੇਨ ਵਿਚਕਾਰ ਹੋਏ ਦੋ-ਪੱਖੀ ਵਿਸ਼ੇਸ਼ ਉਡਾਣ ਸਮਝੌਤਾ (ਏਅਰ ਬੱਬਲ ਕਰਾਰ) ਦਾ ਹਿੱਸਾ ਹੈ। ਉਂਝ ਭਾਰਤ 'ਚ 23 ਮਾਰਚ ਤੋਂ ਕੌਮਾਂਤਰੀ ਉਡਾਣਾਂ ਦਾ ਸੰਚਾਲਨ ਬੰਦ ਹੈ। ਕੰਪਨੀ ਦੇ ਮੁੱਖ ਵਣਜ ਅਧਿਕਾਰੀ ਵਿਨੋਦ ਕੰਨਣ ਨੇ ਕਿਹਾ ਕਿ ਉਡਾਣਾਂ ਦੀ ਗਿਣਤੀ ਵਧਾਉਣਾ ਇਸ ਮਾਰਗ 'ਤੇ ਸਾਡੀ ਸੰਚਾਲਨ ਸਮਰਥਾ ਨੂੰ ਦਰਸਾਉਂਦਾ ਹੈ।