ਵੀਅਤਜੈੱਟ ਜਲਦ ਭਰੇਗੀ ਭਾਰਤ ਤੋਂ ਉਡਾਣ

Tuesday, Mar 20, 2018 - 10:14 AM (IST)

ਵੀਅਤਜੈੱਟ ਜਲਦ ਭਰੇਗੀ ਭਾਰਤ ਤੋਂ ਉਡਾਣ

ਨਵੀਂ ਦਿੱਲੀ—ਵੀਅਤਨਾਮ ਦੀ ਵੀਅਤਜੈੱਟ ਏਅਰਲਾਈਨ ਆਪਣੇ ਨਾਂ ਤੋਂ ਜ਼ਿਆਦਾ 'ਬਿਕਨੀ ਏਅਰਲਾਈਨ' ਦੇ ਨਾਂ ਨਾਲ ਮਸ਼ਹੂਰ ਹੈ। ਇਹ ਏਅਰਲਾਈਨ ਜਲਦ ਹੀ ਆਪਣੀ ਸੇਵਾ ਭਾਰਤ ਤੋਂ ਸ਼ੁਰੂ ਕਰਨ ਜਾ ਰਹੀ ਹੈ। ਏਅਰਲਾਈਨ ਨੇ ਐਲਾਨ ਕੀਤਾ ਹੈ ਕਿ ਉਸ ਦੀ ਉਡਾਣ ਨਵੀਂ ਦਿੱਲੀ ਤੋਂ ਵੀਅਤਨਾਮ ਦੇ ਚੀ ਮਿਨ੍ਹ ਸ਼ਹਿਰ ਤੱਕ ਸ਼ੁਰੂ ਹੋਵੇਗੀ। ਇਸ ਸੇਵਾ ਦੀ ਇਸੇ ਸਾਲ ਜੁਲਾਈ ਜਾਂ 000ਅਗਸਤ 'ਚ ਸ਼ੁਰੂ ਹੋਣ ਦੀ ਉਮੀਦ ਹੈ।  ਦੱਸ ਦੇਈਏ ਕਿ ਇਹ ਏਅਰਲਾਈਨ ਵੂਮੈਨ ਐਂਟਰਪ੍ਰੀਨਿਓਰ ਐੱਨ. ਸੀ. ਫੁਯੋਂਗ ਥਾਓ ਵੱਲੋਂ ਚਲਾਈ ਜਾਂਦੀ ਹੈ। ਏਅਰਲਾਈਨ ਦੀ ਏਅਰਹੋਸਟੈਸ ਦਾ ਡ੍ਰੈੱਸ ਕੋਡ ਫੁਯੋਂਗ ਥਾਓ ਨੇ ਚੁਣਿਆ ਹੈ। ਏਅਰਲਾਈਨ ਦੁਨੀਆ ਦੀਆਂ ਸਭ ਤੋਂ ਵਿਵਾਦਮਈ ਏਅਰਲਾਈਨਾਂ 'ਚੋਂ ਇਕ ਹੈ ਕਿਉਂਕਿ ਕੁਝ ਦੇਸ਼ ਬਿਕਨੀ ਹੋਸਟੈਸ ਦੇ ਸੰਕਲਪ ਦੇ ਖਿਲਾਫ ਹਨ।


Related News