FD ਨਾਲੋਂ ਜ਼ਿਆਦਾ ਬਿਹਤਰ ਹੈ ਫਿਕਸਡ ਮਚਿਓਰਿਟੀ ਪਲਾਨ

04/18/2019 10:11:19 AM

ਨਵੀਂ ਦਿੱਲੀ— ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ। ਅਜਿਹੇ ’ਚ ਜੇਕਰ ਤੁਸੀਂ ਇਸ ਸਾਲ ਲਈ ਆਪਣੀ ਟੈਕਸ ਦੇਣਦਾਰੀ ਅਨੁਸਾਰ ਬੱਚਤ ਯੋਜਨਾ ਬਣਾ ਰਹੇ ਹੋ ਤਾਂ ਉਨ੍ਹਾਂ ’ਚ ਫਿਕਸਡ ਮਚਿਓਰਿਟੀ ਪਲਾਨ (ਐੱਫ. ਐੱਮ. ਪੀ.) ਨੂੰ ਸ਼ਾਮਲ ਕਰ ਸਕਦੇ ਹੋ। ਇਸ ’ਚ ਨਿਵੇਸ਼ ’ਤੇ ਐੱਫ. ਡੀ. ਤੋਂ ਜ਼ਿਆਦਾ ਵਿਆਜ ਦੇ ਨਾਲ ਟੈਕਸ ਛੋਟ ਦਾ ਲਾਭ ਵੀ ਮਿਲਦਾ ਹੈ। ਐੱਫ. ਐੱਮ. ਪੀ. ਮਿਊਚੁਅਲ ਫੰਡ ਦੀ ਇਕ ਯੋਜਨਾ ਹੈ ਜੋ ਡੈੱਟ ਫੰਡ (ਨਿਸ਼ਚਿਤ ਰਿਟਰਨ ਵਾਲੇ ਮਾਧਿਅਮ) ਦੇ ਅਧੀਨ ਆਉਂਦੀ ਹੈ। ਇਸ ਦਾ ਪੂਰਾ ਹਿੱਸਾ ਮਿਊਚੁਅਲ ਫੰਡ ਕੰਪਨੀਆਂ ਬਾਂਡ ਅਤੇ ਡੈੱਟ ਇੰਸਟਰੂਮੈਂਟ ’ਚ ਨਿਵੇਸ਼ ਕਰਦੀਆਂ ਹਨ। ਇਸ ਨੂੰ ਹੋਰ ਸਕੀਮ ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਮੰਨਿਆ ਜਾਂਦਾ ਹੈ। ਇਸ ’ਚ ਨਿਵੇਸ਼ ਦੀ ਮਿਆਦ 1 ਤੋਂ 5 ਸਾਲ ਤੱਕ ਹੁੰਦੀ ਹੈ।
 

ਟੈਕਸ ਦੀ ਜ਼ਿਆਦਾ ਬੱਚਤ :
ਐੱਫ. ਐੱਮ. ਪੀ. ’ਚ ਟੈਕਸ ਦੀ ਜ਼ਿਆਦਾ ਬੱਚਤ ਹੁੰਦੀ ਹੈ। ਐੱਫ. ਐੱਮ. ਪੀ. ’ਚ ਇੰਡੈਕਸੇਸ਼ਨ ਬੈਨੀਫਿਟ ਹੈ ਯਾਨੀ ਟੈਕਸ ਦੇਣ ਤੋਂ ਬਾਅਦ ਐੱਫ. ਐੱਮ. ਪੀ. ਦੇ ਜ਼ਰੀਏ ਜ਼ਿਆਦਾ ਰਿਟਰਨ ਮਿਲ ਸਕਦੀ ਹੈ। ਐੱਫ. ਐੱਮ. ਪੀ. ’ਤੇ ਮਿਲਣ ਵਾਲੇ ਲਾਭ/ਰਿਟਰਨ ਨੂੰ ਕੈਪੀਟਲ ਗੇਨ ਕਿਹਾ ਜਾਂਦਾ ਹੈ। ਐੱਫ. ਡੀ. ’ਚ ਵਿਆਜ ਕਮਾਈ ਨੂੰ ਨਿਵੇਸ਼ਕ ਦੀ ਕਮਾਈ ’ਚ ਜੋੜ ਦਿੱਤਾ ਜਾਂਦਾ ਹੈ ਅਤੇ ਤੈਅ ਟੈਕਸ ਸਲੈਬ ਦੇ ਆਧਾਰ ’ਤੇ ਟੈਕਸ ਲੱਗਦਾ ਹੈ।
 

ਮਿਲਦੇ ਹਨ ਇਹ 3 ਫਾਇਦੇ
ਘੱਟ ਚਾਰਜ : ਐੱਫ. ਐੱਮ. ਪੀ. ਖਰੀਦਣ-ਵੇਚਣ ’ਤੇ ਐਕਸਪੈਂਸ ਰੇਸ਼ੋ ਕਾਫੀ ਘੱਟ ਦੇਣੀ ਹੁੰਦੀ ਹੈ। ਇਸ ਲਈ ਇਨ੍ਹਾਂ ’ਚ ਨਿਵੇਸ਼ ਦੀ ਲਾਗਤ ਘੱਟ ਆਉਂਦੀ ਹੈ ਅਤੇ ਲਾਭ ਜ਼ਿਆਦਾ ਮਿਲਦਾ ਹੈ।
ਟੈਕਸ ਬੱਚਤ : ਐੱਫ. ਡੀ. ਜਾਂ ਲਿਕਵਿਡ ਅਤੇ ਅਲਟਰਾ ਸ਼ਾਰਟ ਟਰਮ ਡੈੱਟ ਫੰਡਾਂ ਦੇ ਮੁਕਾਬਲੇ ਐੱਫ. ਐੱਮ. ਪੀ. ’ਚ ਟੈਕਸ ਤੋਂ ਬਾਅਦ ਬਿਹਤਰ ਰਿਟਰਨ ਮਿਲਦਾ ਹੈ। ਕਾਰਨ ਹੈ ਕਿ ਇਹ ਇੰਡੈਕਸੇਸ਼ਨ ਬੈਨੀਫਿਟ ਦੀ ਪੇਸ਼ਕਸ਼ ਕਰਦੇ ਹਨ।
ਪੂੰਜੀ ਸੁਰੱਖਿਅਤ : ਮਿਊਚੁਅਲ ਫੰਡ ਦੀ ਇਹ ਯੋਜਨਾ (ਐੱਫ. ਐੱਮ. ਪੀ.) ਡੈੱਟ ਇੰਸਟਰੂਮੈਂਟ ’ਚ ਨਿਵੇਸ਼ ਕਰਦੇ ਹੋ, ਇਸ ਲਈ ਇਨ੍ਹਾਂ ’ਚ ਇਕਵਿਟੀ ਫੰਡਾਂ ਦੇ ਮੁਕਾਬਲੇ ਪੂੰਜੀ ਨੁਕਸਾਨ ਦਾ ਖ਼ਤਰਾ ਘੱਟ ਹੁੰਦਾ ਹੈ।
 

1 ਤੋਂ 5 ਸਾਲ ਤੱਕ ਦਾ ਬਦਲ ਮੁਹੱਈਆ ਹੈ ਐੱਫ. ਐੱਮ. ਪੀ. ’ਚ
8 ਤੋਂ 8.5 ਫੀਸਦੀ ਸਾਲਾਨਾ ਰਿਟਰਨ ਮਿਲਦੀ ਹੈ ਫਿਕਸਡ ਮਚਿਓਰਿਟੀ ਪਲਾਨ ’ਤੇ
ਸੋਚ-ਸਮਝ ਕੇ ਲਓ ਫ਼ੈਸਲਾ
ਐੱਫ. ਐੱਮ. ਪੀ. ’ਚ ਖਤਰਾ ਜ਼ਿਆਦਾ ਹੈ ਕਿਉਂਕਿ ਇਸ ’ਚ ਮਿਊਚੁਅਲ ਫੰਡ ਨੇ ਜਿਸ ਕੰਪਨੀ ਦੀ ਸਕਿਓਰਿਟੀ ’ਚ ਪੈਸਾ ਲਾਇਆ ਹੈ, ਜੇਕਰ ਉਸ ਨੇ ਸਮੇਂ ’ਤੇ ਪੈਸੇ ਨਾ ਮੋੜੇ ਤਾਂ ਮਿਊਚੁਅਲ ਫੰਡ ਲਈ ਆਪਣੇ ਨਿਵੇਸ਼ਕਾਂ ਨੂੰ ਪੈਸਾ ਵਾਪਸ ਕਰਨ ’ਚ ਮੁਸ਼ਕਿਲ ਆ ਸਕਦੀ ਹੈ।
ਇੱਥੇ ਨਿਵੇਸ਼
ਐੱਫ. ਐੱਮ. ਪੀ. ਸਰਟੀਫਿਕੇਟ ਆਫ ਡਿਪਾਜ਼ਿਟ, ਕਮਰਸ਼ੀਅਲ ਪੇਪਰ, ਮਨੀ ਮਾਰਕੀਟ ਇੰਸਟਰੂਮੈਂਟ ਅਤੇ ਨਾਨ-ਕਨਵਰਟੇਬਲ ਡਿਬੈਂਚਰ ’ਚ ਨਿਵੇਸ਼ ਕਰਦੇ ਹਨ।
 

ਇਹ ਵੀ ਜਾਣੋ

 * ਐੱਫ. ਐੱਮ. ਪੀ. ਕਲੋਜ ਇੰਡੀਡ ਫੰਡ ਹੈ। ਜਦੋਂ ਕੋਈ ਮਿਊਚੁਅਲ ਫੰਡ ਕੰਪਨੀ ਯੋਜਨਾ ਲੈ ਕੇ ਆਉਂਦੀ ਹੈ, ਉਦੋਂ ਇਸ ’ਚ ਨਿਵੇਸ਼ ਕੀਤਾ ਜਾ ਸਕਦਾ ਹੈ। ਜਾਣ ’ਤੇ ਨਵੀਂ ਯੋਜਨਾ ਦੀ ਉਡੀਕ ਕਰਨੀ ਪੈਂਦੀ ਹੈ।
* ਐੱਫ. ਐੱਮ. ਪੀ. ’ਚ ਨਿਵੇਸ਼ ਬਾਜ਼ਾਰ ਨਾਲ ਜੁੜਿਆ ਹੈ। ਇਸ ਲਈ ਇਸ ’ਚ ਹੋਣ ਵਾਲੇ ਰਿਟਰਨ ਦਾ ਸਹੀ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ।
* ਇਸ ’ਚੋਂ ਪੈਸੇ ਕੱਢਣ ਦੀ ਆਗਿਆ ਨਹੀਂ ਹੁੰਦੀ। ਜੇਕਰ ਕੋਈ ਨਿਵੇਸ਼ਕ ਅਜਿਹਾ ਕਰਦਾ ਹੈ ਤਾਂ 1 ਤੋਂ 3 ਫ਼ੀਸਦੀ ਤੱਕ ਬਾਹਰ ਨਿਕਲਣ ਦਾ ਚਾਰਜ ਦੇਣਾ ਪੈ ਸਕਦਾ ਹੈ।


Related News