ਵਿੱਤੀ ਘਾਟਾ ਨਵੰਬਰ ''ਚ ਵਿੱਤ ਸਾਲ 2018 ਦੇ ਅਨੁਮਾਨ ਮੁਤਾਬਕ ਘਾਟੇ ਤੋਂ ਅੱਗੇ

Saturday, Dec 30, 2017 - 11:14 AM (IST)

ਵਿੱਤੀ ਘਾਟਾ ਨਵੰਬਰ ''ਚ ਵਿੱਤ ਸਾਲ 2018 ਦੇ ਅਨੁਮਾਨ ਮੁਤਾਬਕ ਘਾਟੇ ਤੋਂ ਅੱਗੇ

ਨਵੀਂ ਦਿੱਲੀ—ਦੇਸ਼ ਦਾ ਵਿੱਤੀ ਘਾਟਾ ਨਵੰਬਰ ਅੰਤ ਹੀ ਪੂਰੇ ਸਾਲ ਦੇ ਲਈ ਤੈਅ ਅਨੁਮਾਨ ਤੋਂ ਅੱਗੇ ਨਿਕਲ ਗਿਆ। ਜੀ.ਐੱਸ.ਟੀ. ਦੇ ਤਹਿਤ ਪਿਛਲੇ ਦੋ ਮਹੀਨਿਆਂ ਦੇ ਦੌਰਾਨ ਘੱਟ ਰੇਵੇਨਿਊ ਅਤੇ ਅਧਿਕ ਖਰਚ ਨਾਲ ਵਿੱਤੀ ਘਾਟੇ ਦੇ ਅੰਕੜੇ ਨਵੰਬਰ ਅੰਤ 'ਚ ਹੀ ਬਜਟ 'ਚ ਤੈਅ ਪੂਰੇ ਸਾਲ ਦੇ ਅਨੁਮਾਨ ਤੋਂ ਅੱਗੇ ਨਿਕਲਣ 112 ਫੀਸਦੀ ਹੋ ਗਿਆ। ਕੰਟਰੋਲ ਜਨਰਲ ਆਫ ਅਕਾਉਂਟਸ ( ਸੀ.ਜੀ.ਏ) ਦੇ ਅੰਕੜਿਆਂ ਦੇ ਅਨੁਸਾਰ ਸਾਲ 2017-18 'ਚ ਅਪ੍ਰੈਲ ਤੋਂ ਨਵੰਬਰ ਅਵਧੀ ਦੇ ਦੌਰਾਨ ਵਿੱਤੀ ਘਾਟਾ 6.12 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ। ਜਦਕਿ ਬਜਟ 'ਚ ਪੂਰੇ ਸਾਲ ਦੇ ਦੌਰਾਨ ਵਿੱਤੀ ਘਾਟੇ ਦੇ 5.46 ਲੱਖ ਕਰੋੜ ਰੁਪਏ ਰਹਿਣ ਦਾ ਟੀਚਾ ਤੈਅ ਕੀਤਾ ਗਿਆ ਸੀ।
ਵਿੱਤੀ ਘਾਟਾ ਤੈਅ ਸਾਲ ਅਨੁਮਾਨ ਦੇ 112 ਫੀਸਦੀ ਤੱਕ ਪਹੁੰਚ ਗਿਆ ਜਦਕਿ ਇਸ 'ਤੋਂ ਪਿਛਲੇ ਸਾਲ ਇਸੇ ਅਵਧੀ 'ਚ ਇਹ ਘਾਟਾ ਸਾਲ ਬਜਟ ਅਨੁਮਾਨ ਦਾ 85.8 ਫੀਸਦੀ ਸੀ। ਸਰਕਾਰ ਨੇ ਸਾਲ 2017-18 ਦੇ ਦੌਰਾਨ ਵਿੱਤੀ ਘਾਟੇ ਨੂੰ ਸਫਲ ਘਰੇਲੂ ਉਤਪਾਦ ਸਾਲ ਸਰਕਾਰ ਵਿੱਤੀ ਘਾਟੇ ਨੂੰ ਜੀ.ਡੀ.ਪੀ. ਦੇ 3.5 ਫੀਸਦੀ ਰੱਖਣ 'ਚ ਸਫਲ ਰਹੀ ਸੀ।
ਸੀ.ਜੀ.ਏ. ਦੇ ਅੰਕੜਿਆਂ ਦੇ ਅਨੁਸਾਰ ਚਾਲੂ ਵਿਤ ਸਾਲ ਦੀ ਅਪ੍ਰੈਲ ਤੋਂ ਨਵੰਬਰ ਦੀ 8 ਮਹੀਨਿਆਂ 'ਚ ਸਰਕਾਰ ਦਾ ਕੁਲ ਰੇਵੇਨਿਊ 8.04 ਲੱਖ ਕਰੋੜ ਰੁਪਏ ਰਿਹਾ ਹੈ ਜੋ ਕਿ ਉਸਦੇ ਸਾਲਾਨਾ ਬਜਟ ਅਨੁਮਾਨ 15.15 ਲੱਖ ਕਰੋੜ ਰੁਪਏ ਦਾ 53.1 ਫੀਸਦੀ ਹੈ। ਇਕ ਸਾਲ ਪਹਿਲਾਂ ਇਹ ਅਨੁਪਾਤ 57.8 ਫੀਸਦੀ ਰਿਹਾ ਸੀ ਇਸ ਦੌਰਾਨ ਸਰਕਾਰ ਦਾ ਕੁਲ ਖਰਚ ਸਾਲਾਨਾ ਖਰਚ ਦੇ ਅਨੁਮਾਨ ਦਾ 59.5 ਫੀਸਦੀ ਰਿਹਾ ਜਦਕਿ ਪਿਛਲੇ ਸਾਲ ਇਸੇ ਅਵਧੀ 'ਚ ਇਹ 57.7 ਫੀਸਦੀ ਰਿਹਾ ਸੀ।
ਸਰਕਾਰ ਨੇ 2017 -18 'ਚ ਕੁਲ 21.4 ਲੱਖ ਕਰੋੜ ਰੁਪਏ ਰੱਖਿਆ ਹੈ ਜਿਸ 'ਚ ਖਰਚ ਨੂੰ 3.09 ਲੱਖ ਕਰੋੜ ਰੁਪਏ ਰੱਖਿਆ ਗਿਆ ਹੈ। ਨਵੰਬਰ 2017 'ਚ ਜੀ.ਐੱਸ.ਟੀ. ਦੇ ਤਹਿਤ ਰਾਜਸਵ ਪ੍ਰਾਪਤੀ ਸਭ ਤੋਂ ਘੱਟ ਰਹੀ ਹੈ। ਜੀ.ਐੱਸ.ਟੀ. ਪਰਿਸ਼ਦ ਨੇ ਕਈ ਵਸਤੂਆਂ 'ਤੇ ਜੀ.ਐੱਸ.ਟੀ. ਦਰ 'ਚ ਕਟੌਤੀ ਦੀ ਜਿਸਦੇ ਬਾਅਦ ਨਵੰਬਰ 'ਚ ਜੀ.ਐੱਸ.ਟੀ. ਕਲੈਕਸ਼ਨ ਘਟਾ ਕੇ 80.8 ਹਜ਼ਾਰ ਕਰੋੜ ਰੁਪਏ ਰਹਿ ਗਿਆ। ਇਸ ਤੋਂ ਪਿਛਲੇ ਮਹੀਨੇ ਇਹ 83 ਹਜ਼ਾਰ ਕਰੋੜ ਰਿਹਾ ਸੀ। 1 ਜੁਲਾਈ 2017  ਨੂੰ ਜੀ.ਐੱਸ.ਟੀ. ਲਾਗੂ ਹੋਣ ਦੇ ਬਾਅਦ ਨਵੰਬਰ 'ਚ ਜੀ.ਐੱਸ.ਟੀ. ਕਲੈਕਸ਼ਨ ਸਭ ਤੋਂ ਘੱਟ ਹੈ।


Related News