ਸਾਲ ਦੇ ਪਹਿਲੇ ਮਹੀਨੇ ਛੁੱਟੀਆਂ ਹੀ ਛੁੱਟੀਆਂ, 14 ਦਿਨ ਬੰਦ ਰਹਿਣ ਵਾਲੇ ਹਨ ਬੈਂਕ

Tuesday, Dec 27, 2022 - 04:25 PM (IST)

ਸਾਲ ਦੇ ਪਹਿਲੇ ਮਹੀਨੇ ਛੁੱਟੀਆਂ ਹੀ ਛੁੱਟੀਆਂ, 14 ਦਿਨ ਬੰਦ ਰਹਿਣ ਵਾਲੇ ਹਨ ਬੈਂਕ

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਵੱਲੋਂ 2023 ਦੀਆਂ ਬੈਂਕ ਛੁੱਟੀਆਂ ਦੀ ਸੂਚੀ 'ਤੇ ਨਜ਼ਰ ਮਾਰੀਏ ਤਾਂ ਜਨਵਰੀ ਮਹੀਨੇ 'ਚ ਬੈਂਕਾਂ ਦੀਆਂ ਸ਼ਾਖਾਵਾਂ ਕੁੱਲ 14 ਦਿਨ ਬੰਦ ਰਹਿਣਗੀਆਂ। ਅਜਿਹੇ 'ਚ ਜ਼ਰੂਰੀ ਹੈ ਕਿ ਜੇਕਰ ਤੁਸੀਂ ਬੈਂਕ ਬ੍ਰਾਂਚਾਂ 'ਚ ਜਾ ਕੇ ਆਪਣਾ ਕੰਮ ਨਿਪਟਾਉਣ ਦੇ ਮੂਡ 'ਚ ਹੋ ਤਾਂ ਜਨਵਰੀ ਮਹੀਨੇ 'ਚ ਬੈਂਕ ਦੀਆਂ ਛੁੱਟੀਆਂ 'ਤੇ ਜ਼ਰੂਰ ਨਜ਼ਰ ਮਾਰੋ, ਤਾਂ ਕਿ ਬ੍ਰਾਂਚ 'ਚ ਪਹੁੰਚ ਕੇ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ। 

ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਨਵੇਂ ਸਾਲ 2023 ਦੇ ਜਨਵਰੀ ਮਹੀਨੇ ਲਈ ਬੈਂਕ ਛੁੱਟੀਆਂ ਦੀ ਸੂਚੀ ਅਨੁਸਾਰ, ਬੈਂਕਾਂ ਵਿੱਚ ਹਰ ਐਤਵਾਰ ਦੀ ਹਫਤਾਵਾਰੀ ਛੁੱਟੀ ਤੋਂ ਇਲਾਵਾ ਦੂਜੇ ਅਤੇ ਚੌਥੇ ਸ਼ਨੀਵਾਰ ਦੀਆਂ ਛੁੱਟੀਆਂ ਸਮੇਤ ਕੁੱਲ 14 ਦਿਨ ਦੀਆਂ ਛੁੱਟੀਆਂ ਬਣਦੀਆਂ ਹਨ। ਇਨ੍ਹਾਂ 'ਚੋਂ ਕੁਝ ਛੁੱਟੀਆਂ ਪੂਰੇ ਭਾਰਤ 'ਚ ਬੈਂਕ ਸ਼ਾਖਾਵਾਂ 'ਚ ਰਹਿਣਗੀਆਂ, ਜਦਕਿ ਕੁਝ ਛੁੱਟੀਆਂ ਸਿਰਫ ਸਥਾਨਕ ਤਿਉਹਾਰਾਂ ਦੇ ਆਧਾਰ 'ਤੇ ਕਿਸੇ ਖਾਸ ਸੂਬੇ 'ਚ ਰਹਿਣਗੀਆਂ। ਹਾਲਾਂਕਿ ਬੈਂਕ ਖਪਤਕਾਰਾਂ ਲਈ ਇਹ ਰਾਹਤ ਦੀ ਗੱਲ ਹੋਵੇਗੀ ਕਿ ਇਨ੍ਹਾਂ ਛੁੱਟੀਆਂ ਦੌਰਾਨ ਵੀ ਬੈਂਕ ਦੀਆਂ ਆਨਲਾਈਨ ਸੇਵਾਵਾਂ ਆਮ ਵਾਂਗ ਕੰਮ ਕਰਨਗੀਆਂ। ਇਸ ਤਰ੍ਹਾਂ, ਬੈਂਕਾਂ ਦੇ ਗਾਹਕ ਇਸ ਸਮੇਂ ਦੌਰਾਨ ਇੰਟਰਨੈਟ ਬੈਂਕਿੰਗ ਦੀ ਵਰਤੋਂ ਕਰਕੇ ਆਸਾਨੀ ਨਾਲ ਆਪਣੇ ਕੰਮ ਜਾਂ ਲੈਣ-ਦੇਣ ਦਾ ਨਿਪਟਾਰਾ ਕਰ ਸਕਦੇ ਹਨ।

ਇਹ  ਵੀ ਪੜ੍ਹੋ :  Mother Dairy ਨੇ ਗਾਹਕਾਂ ਨੂੰ ਦਿੱਤਾ ਝਟਕਾ, ਦੁੱਧ ਦੀਆਂ ਕੀਮਤਾਂ 'ਚ ਫਿਰ ਕੀਤਾ ਵਾਧਾ

ਜਨਵਰੀ ਮਹੀਨੇ ਦੇ ਪਹਿਲੇ ਦਿਨ ਯਾਨੀ 1 ਜਨਵਰੀ ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ 8, 15, 22 ਅਤੇ 29 ਜਨਵਰੀ ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ। ਜਦਕਿ 14 ਜਨਵਰੀ ਨੂੰ ਦੂਜਾ ਸ਼ਨੀਵਾਰ ਅਤੇ 28 ਜਨਵਰੀ ਨੂੰ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕ ਦੀਆਂ ਸ਼ਾਖਾਵਾਂ ਬੰਦ ਰਹਿਣਗੀਆਂ। 26 ਜਨਵਰੀ ਨੂੰ ਇਸ ਵਾਰ ਵੀਰਵਾਰ ਹੈ ਪਰ ਗਣਤੰਤਰ ਦਿਵਸ ਕਾਰਨ ਬੈਂਕ ਸ਼ਾਖਾਵਾਂ 'ਚ ਛੁੱਟੀ ਰਹੇਗੀ।

ਤਾਰੀਖ਼                               ਛੁੱਟੀ ਦਾ ਕਾਰਨ              ਕਿਥੇ ਬੰਦ ਰਹਿਣਗੀਆਂ ਬੈਂਕਾਂ ਦੀਆਂ ਸ਼ਾਖਾਵਾਂ 

1 ਜਨਵਰੀ                 ਹਫਤਾਵਾਰੀ ਛੁੱਟੀ (ਐਤਵਾਰ)             ਪੂਰੇ ਭਾਰਤ ਵਿੱਚ
2 ਜਨਵਰੀ                    ਨਵੇਂ ਸਾਲ ਦੀ ਛੁੱਟੀ                            ਮਿਜ਼ੋਰਮ
8 ਜਨਵਰੀ                 ਹਫ਼ਤਾਵਾਰੀ ਛੁੱਟੀ (ਐਤਵਾਰ)           ਪੂਰੇ ਭਾਰਤ ਵਿੱਚ 
11 ਜਨਵਰੀ                  ਮਿਸ਼ਨਰੀ ਦਿਵਸ                             ਮਿਜ਼ੋਰਮ
12 ਜਨਵਰੀ               ਸਵਾਮੀ ਵਿਵੇਕਾਨੰਦ ਜਯੰਤੀ               ਪੱਛਮੀ ਬੰਗਾਲ
14 ਜਨਵਰੀ               ਮਕਰ ਸੰਕ੍ਰਾਂਤੀ / ਮਾਘ ਬਿਹੂ          ਗੁਜਰਾਤ, ਕਰਨਾਟਕ, ਅਸਾਮ ਸਿੱਕਮ, ਤੇਲੰਗਾਨਾ
15 ਜਨਵਰੀ                 ਪੋਂਗਲ/ਐਤਵਾਰ                      ਪੂਰੇ ਭਾਰਤ ਵਿੱਚ
22 ਜਨਵਰੀ           ਹਫ਼ਤਾਵਾਰੀ ਛੁੱਟੀ (ਐਤਵਾਰ)              ਪੂਰੇ ਭਾਰਤ ਵਿੱਚ
23 ਜਨਵਰੀ             ਨੇਤਾਜੀ ਸੁਭਾਸ਼ ਚੰਦਰ ਬੋਸ ਜੈਅੰਤੀ             ਅਸਾਮ
25 ਜਨਵਰੀ                  ਰਾਜ ਦਿਵਸ                           ਹਿਮਾਚਲ ਪ੍ਰਦੇਸ਼
26 ਜਨਵਰੀ               ਗਣਤੰਤਰ ਦਿਵਸ                     ਪੂਰੇ ਭਾਰਤ ਵਿੱਚ (ਰਾਸ਼ਟਰੀ ਛੁੱਟੀ)
28 ਜਨਵਰੀ               ਦੂਜਾ ਸ਼ਨੀਵਾਰ                            ਪੂਰੇ ਭਾਰਤ ਵਿੱਚ
29 ਜਨਵਰੀ             ਹਫ਼ਤਾਵਾਰੀ ਛੁੱਟੀ (ਐਤਵਾਰ)              ਪੂਰੇ ਭਾਰਤ ਵਿੱਚ 
31 ਜਨਵਰੀ                ਮੀ-ਦਮ-ਮੀ-ਫੀ                               ਅਸਾਮ

ਇਹ  ਵੀ ਪੜ੍ਹੋ : ਅਲਵਿਦਾ 2022 : ਭਾਰਤ ਤਰੱਕੀ ਦੇ ਰਾਹ ’ਤੇ, ਵਿਸ਼ਵ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News