ਮਹਾਦੇਵ ਐਪ ਮਾਮਲੇ 'ਚ ਵੱਡੀ ਕਾਰਵਾਈ, ਡਾਬਰ ਗਰੁੱਪ ਦੇ ਚੇਅਰਮੈਨ ਗੌਰਵ ਬਰਮਨ ਸਣੇ 32 ਲੋਕਾਂ 'ਤੇ FIR ਦਰਜ

Wednesday, Nov 15, 2023 - 05:02 PM (IST)

ਮਹਾਦੇਵ ਐਪ ਮਾਮਲੇ 'ਚ ਵੱਡੀ ਕਾਰਵਾਈ, ਡਾਬਰ ਗਰੁੱਪ ਦੇ ਚੇਅਰਮੈਨ ਗੌਰਵ ਬਰਮਨ ਸਣੇ 32 ਲੋਕਾਂ 'ਤੇ FIR ਦਰਜ

ਬਿਜ਼ਨੈੱਸ ਡੈਸਕ : ਮਹਾਦੇਵ ਸੱਟੇਬਾਜ਼ੀ ਐਪ ਦੇ ਮਾਮਲੇ 'ਚ ਡਾਬਰ ਦੇ ਚੇਅਰਮੈਨ ਮੋਹਿਤ ਬਰਮਨ ਅਤੇ ਕੰਪਨੀ ਦੇ ਡਾਇਰੈਕਟਰ ਗੌਰਵ ਬਰਮਨ ਸਮੇਤ 32 ਲੋਕਾਂ ਦੇ ਖ਼ਿਲਾਫ਼ ਜੂਏ ਅਤੇ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਮੁੰਬਈ ਵਿੱਚ ਇੱਕ ਸਮਾਜਿਕ ਕਾਰਕੁਨ ਦੀ ਸ਼ਿਕਾਇਤ ਦੇ ਆਧਾਰ ’ਤੇ 7 ਨਵੰਬਰ ਨੂੰ ਦਰਜ ਕੀਤੀ ਗਈ ਐੱਫਆਈਆਰ ਵਿੱਚ 31 ਲੋਕਾਂ ਦੇ ਨਾਮ ਹਨ, ਜਦੋਂ ਕਿ 32ਵੇਂ ਵਿਅਕਤੀ ਦਾ ਕੋਈ ਪਤਾ ਨਹੀਂ ਹੈ। 

ਇਹ ਵੀ ਪੜ੍ਹੋ - ਕੇਂਦਰ ਸਰਕਾਰ ਦਾ ਵੱਡਾ ਤੋਹਫ਼ਾ, ਕਰੋੜਾਂ ਕਿਸਾਨਾਂ ਦੇ ਖਾਤਿਆਂ 'ਚ ਪਾਏ 2-2 ਹਜ਼ਾਰ ਰੁਪਏ

ਦੱਸ ਦੇਈਏ ਕਿ ਦਰਜ ਕੀਤੀ ਗਈ ਐੱਫਆਈਆਰ ਮੁਤਾਬਕ ਮੋਹਿਤ ਬਰਮਨ ਕਥਿਤ ਮਹਾਦੇਵ ਸੱਟੇਬਾਜ਼ੀ ਐਪ ਦਾ 16ਵਾਂ ਮੁਲਜ਼ਮ ਹੈ, ਜਦਕਿ ਗੌਰਵ ਬਰਮਨ 18ਵੇਂ ਨੰਬਰ 'ਤੇ ਹਨ। ਬਰਮਨ ਪਰਿਵਾਰ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਇਸ ਸਬੰਧ ਵਿੱਚ ਕਿਹਾ ਕਿ ਉਨ੍ਹਾਂ ਨੂੰ ਐੱਫਆਈਆਰ ਦੀ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ। ਉਹਨਾਂ 'ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ। ਦਰਜ ਕੀਤੀ ਗਈ ਐੱਫਆਈਆਰ ਝੂਠੀ ਅਤੇ ਬੇਬੁਨਿਆਦ ਹੈ।

ਇਹ ਵੀ ਪੜ੍ਹੋ - 7 ਸਾਲ ਪਹਿਲਾਂ ਵਾਪਰੇ ਹਾਦਸੇ 'ਚ ਕੋਰਟ ਦਾ ਅਹਿਮ ਫ਼ੈਸਲਾ, ਕਿਹਾ-ਬੀਮਾ ਕੰਪਨੀ ਦੇਵੇਗੀ 2 ਕਰੋੜ ਦਾ ਮੁਆਵਜ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News