ਫਿਓ ਨੂੰ ਪੂਰਬੀ ਭਾਰਤ ਤੋਂ ਭਾਰੀ ਨਿਰਯਾਤ ਦੀ ਉਮੀਦ

Saturday, Aug 24, 2019 - 04:47 PM (IST)

ਫਿਓ ਨੂੰ ਪੂਰਬੀ ਭਾਰਤ ਤੋਂ ਭਾਰੀ ਨਿਰਯਾਤ ਦੀ ਉਮੀਦ

ਕੋਲਕਾਤਾ—ਫੇਡਰੇਸ਼ਨ ਆਫ ਇੰਡੀਆ ਐਕਸਪੋਕਟ ਆਰਗੇਨਾਈਜ਼ੇਸ਼ਨ (ਫਿਓ) ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੂੰ ਦੇਸ਼ ਦੇ ਪੂਰਬੀ ਇਲਾਕਿਆਂ ਤੋਂ ਨਿਰਯਾਤ ਦੇ ਮਜ਼ਬੂਤ ਪ੍ਰਵਾਹ ਦੀ ਉਮੀਦ ਹੈ। ਫਿਓ ਮੁਤਾਬਕ ਇਸ ਨਿਰਯਾਤ 'ਚ ਲੌਹੇ ਅਤੇ ਇਸਪਾਤ ਖੇਤਰ ਦਾ ਪ੍ਰਮੁੱਖ ਯੋਗਦਾਨ ਹੋ ਸਕਦਾ ਹੈ। ਨਿਰਯਾਤਕਾਂ ਦੇ ਇਸ ਸੀਨੀਅਰ ਸੰਗਠਨ ਨੇ ਇਕ ਬਿਆਨ 'ਚ ਕਿਹਾ ਕਿ ਪੱਛਮੀ ਬੰਗਾਲ ਤੋਂ ਹੋਣ ਵਾਲੇ ਨਿਰਯਾਤ 'ਚ ਨਗ ਅਤੇ ਗਹਿਣੇ, ਲੋਹਾ ਅਤੇ ਇਸਪਾਤ, ਪੈਟਰੋਲੀਅਮ ਅਤੇ ਸਮੁੰਦਰੀ ਉਤਪਾਦਾਂ ਦਾ ਪ੍ਰਮੁੱਖ ਸਥਾਨ ਹੈ। ਫਿਓ ਦੇ ਪੂਰਬੀ ਖੇਤਰ ਦੇ ਪ੍ਰਧਾਨ ਸੁਸ਼ੀਲ ਪਟਵਾਰੀ ਨੇ ਕਿਹਾ ਕਿ ਅਸੀਂ ਮਾਲ ਮੰਗਵਾਉਣ ਵਾਲੇ ਨਵੇਂ ਅਤੇ ਉਭਰਦੇ ਬਾਜ਼ਾਰਾਂ ਨਾਲ ਨਵਾਂ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਨਿਰਯਾਤ ਦੀਆਂ ਸੰਭਾਵਨਾਵਾਂ ਵਧਣ ਅਤੇ ਵਿਦੇਸ਼ੀ ਮੁਦਰਾ ਭੰਡਾਰ ਸੁਧਰੇ। ਦੇਸ਼ ਦਾ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) 2018-19 'ਚ 2700 ਅਰਬ ਅਮਰੀਕੀ ਡਾਲਰ ਦਾ ਸੀ ਅਤੇ ਇਸ ਸਾਲ ਦੇ ਦੌਰਾਨ ਦੇਸ਼ ਤੋਂ ਵੱਖ-ਵੱਖ ਵਸਤੂਆਂ ਅਤੇ ਸਮੱਗਰੀਆਂ ਦਾ ਨਿਰਯਾਤ 331 ਅਰਬ ਡਾਲਰ ਅਤੇ ਸੇਵਾਵਾਂ ਦਾ ਨਿਰਯਾਤ 204 ਅਰਬ ਡਾਲਰ ਦੇ ਸਰਵਕਾਲਿਕ ਉੱਚ ਪੱਧਰ ਨੂੰ ਛੂਹ ਗਿਆ।


author

Aarti dhillon

Content Editor

Related News