ਜਾਣੋ ਸਟਾਕ ਬ੍ਰੋਕਰ ਦੀ ਸਰਵਿਸ ਲੈਣਾ ਕਿਉਂ ਹੈ ਜ਼ਰੂਰੀ ਤੇ ਇਸ ''ਤੇ ਕਿੰਨੀ ਲਗਦੀ ਹੈ ਫੀਸ

Wednesday, Mar 18, 2020 - 03:02 PM (IST)

ਜਾਣੋ ਸਟਾਕ ਬ੍ਰੋਕਰ ਦੀ ਸਰਵਿਸ ਲੈਣਾ ਕਿਉਂ ਹੈ ਜ਼ਰੂਰੀ ਤੇ ਇਸ ''ਤੇ ਕਿੰਨੀ ਲਗਦੀ ਹੈ ਫੀਸ

ਨਵੀਂ ਦਿੱਲੀ — ਸ਼ੇਅਰ ਮਾਰਕਿਟ 'ਚ ਪੈਸਾ ਨਿਵੇਸ਼ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਜਿਹੜਾ ਵਿਅਕਤੀ ਤੁਹਾਡੀ ਸਹਾਇਤਾ ਕਰਦਾ ਹੈ ਉਹ ਹੁੰਦਾ ਹੈ ਸ਼ੇਅਰ ਬ੍ਰੋਕਰ। ਬ੍ਰੋਕਰ ਦਾ ਕੰਮ ਸ਼ੇਅਰ ਮਾਰਕਿਟ 'ਚ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ, ਸਟਾਕ ਐਕਸਚੇਂਜ ਅਤੇ ਨਿਵੇਸ਼ਕਾਂ ਵਿਚਕਾਰ ਬ੍ਰੋਕਰ ਇਕ ਕੜੀ ਦਾ ਕੰਮ ਕਰਦਾ ਹੈ। ਬਿਨਾਂ ਬ੍ਰੋਕਰ ਦੇ ਕੋਈ ਵੀ ਨਿਵੇਸ਼ਕ ਸ਼ੇਅਰ ਮਾਰਕਿਟ 'ਚ ਖਰੀਦਦਾਰੀ ਨਹੀਂ ਕਰ ਸਕਦਾ। ਜੇਕਰ ਕੋਈ ਵਿਅਕਤੀ ਸ਼ੇਅਰ ਮਾਰਕਿਟ ਵਿਚ ਨਿਵੇਸ਼ ਕਰਨਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸਨੂੰ ਇਕ ਡੀਮੈਟ ਅਤੇ ਟ੍ਰੇਡਿੰਗ ਖਾਤਾ ਖੋਲ੍ਹਣ ਦੀ ਜ਼ਰੂਰਤ ਪੈਂਦੀ ਹੈ ਅਤੇ ਇਨ੍ਹਾਂ ਦੋਨਾਂ ਖਾਤਿਆਂ ਨੂੰ ਇਕ ਸਟਾਕ ਬ੍ਰੋਕਰ ਹੀ ਖੋਲ੍ਹ ਸਕਦਾ ਹੈ। ਕਿਸੇ ਵੀ ਨਿਵੇਸ਼ਕ ਵਲੋਂ ਖਰੀਦ ਜਾਂ ਵਿਕਰੀ ਦੇ ਆਰਡਰ ਨੂੰ ਸਟਾਕ ਐਕਸਚੇਂਜ ਤੱਕ ਪਹੁੰਚਾਉਣ ਦਾ ਕੰਮ ਸਟਾਕ ਬ੍ਰੋਕਰ ਦਾ ਹੀ ਹੁੰਦਾ ਹੈ। 

ਸਟਾਕ ਬ੍ਰੋਕਰ ਦੀ ਕਿੰਨੀ ਹੁੰਦੀ ਹੈ ਫੀਸ

ਸਟਾਕ ਬ੍ਰੋਕਰ ਤੁਹਾਡੇ ਕੋਲੋਂ ਹਰ ਆਰਡਰ ਲਈ ਇਕ ਤੈਅ ਫੀਸ ਲੈਂਦਾ ਹੈ ਜਿਸ ਨੂੰ ਅਸੀਂ ਬ੍ਰੋਕਰੇਜ(ਦਲਾਲੀ) ਕਹਿੰਦੇ ਹਾਂ। ਹਰ ਸਟਾਕ ਬ੍ਰੋਕਰ ਦੀ ਦਲਾਲੀ ਵੱਖ-ਵੱਖ ਹੁੰਦੀ ਹੈ। ਇਹ ਤੁਹਾਡੇ ਸਟਾਕ ਬ੍ਰੋਕਰ 'ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨੀ ਦਲਾਲੀ ਲਵੇਗਾ।

ਕਿੰਨੇ ਤਰ੍ਹਾਂ ਦੇ ਹੁੰਦੇ ਹਨ ਸਟਾਕ ਬ੍ਰੋਕਰ

1. ਫੁੱਲ ਸਰਵਿਸ ਸਟਾਕ ਬ੍ਰੋਕਰ
2. ਡਿਸਕਾਊਂਟ ਸਟਾਕ ਬ੍ਰੋਕਰ

ਫੁੱਲ ਸਰਵਿਸ ਸਟਾਕ ਬ੍ਰੋਕਰ

ਫੁੱਲ ਸਰਵਿਸ ਸਟਾਕ ਬ੍ਰੋਕਰ ਦੀ ਫੀਸ ਜ਼ਿਆਦਾ ਹੁੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਫੁੱਲ ਸਰਵਿਸ ਸਟਾਕ ਬ੍ਰੋਕਰ ਆਪਣੇ ਕਲਾਇੰਟ ਨੂੰ ਕਈ ਤਰ੍ਹਾਂ ਦੀਆਂ ਸਰਵਿਸ ਦਿੰਦਾ ਹੈ ਜਿਵੇਂ ਕਿ ਸਟਾਕ ਐਡਵਾਇਜ਼ਰੀ(ਕਿਹੜਾ ਸ਼ੇਅਰ ਕਦੋਂ ਖਰੀਦਿਆ ਜਾਂ ਵੇਚਿਆ ਜਾਵੇ), ਸਟਾਕ ਖਰੀਦਣ ਦੀ ਮਾਰਜਨ ਮਨੀ ਦੀ ਸਹੂਲਤ, ਮੋਬਾਈਲ ਫੋਨ 'ਤੇ ਟ੍ਰੇਡ ਦੀ ਸਹੂਲਤ, ਆਈ.ਪੀ.ਓ. 'ਚ ਨਿਵੇਸ਼ ਕਰਨ ਦੀ ਸਹੂਲਤ ਤੋਂ ਇਲਾਵਾ ਫੁੱਲ ਟਾਈਮ ਸਟਾਕ ਬ੍ਰੋਕਰ ਦੀ ਕਸਟਮਰ ਸਰਵਿਸ ਆਦਿ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਦੇ ਸਬ ਬ੍ਰੋਕਰ ਜਾਂ ਬ੍ਰਾਂਚ ਕਈ ਸ਼ਹਿਰਾਂ 'ਚ ਹੁੰਦੇ ਹਨ। 

ਡਿਸਕਾਊਂਟ ਸਟਾਕ ਬ੍ਰੋਕਰ

ਡਿਸਕਾਊਂਟ ਸਟਾਕ ਬ੍ਰੋਕਰ ਫੁੱਲ ਸਟਾਕ ਬ੍ਰੋਕਰ ਦੇ ਮੁਕਾਬਲੇ ਕਾਫੀ ਸਸਤੇ ਹੁੰਦੇ ਹਨ। ਡਿਸਕਾਊਂਟ ਸਟਾਕ ਬ੍ਰੋਕਰ ਆਪਣੇ ਗਾਹਕਾਂ ਨੂੰ ਕਾਫੀ ਘੱਟ ਫੀਸ ਲੈ ਕੇ ਸ਼ੇਅਰ ਖਰੀਦਣ ਅਤੇ ਵੇਚਣ ਦੀ ਸਹੂਲਤ ਦਿੰਦੇ ਹਨ। ਡਿਸਕਾਊਂਟ ਸਟਾਕ ਬ੍ਰੋਕਰ ਇਸ ਲਈ ਘੱਟ ਫੀਸ ਲੈਂਦੇ ਹਨ ਕਿਉਂਕਿ ਉਹ ਆਪਣੇ ਗਾਹਕਾਂ ਨੂੰ ਸਟਾਕ ਐਡਵਾਇਜ਼ਰੀ ਅਤੇ ਰਿਸਰਚ ਦੀ ਸਹੂਲਤ ਨਹੀਂ ਦਿੰਦੇ। ਇਨ੍ਹਾਂ ਦੇ ਦਫਤਰ ਵੀ ਕੁਝ ਵੱਡੇ ਸ਼ਹਿਰਾਂ ਵਿਚ ਹੀ ਹੁੰਦੇ ਹਨ। ਇਨ੍ਹਾਂ ਦਾ ਜ਼ਿਆਦਾ ਕੰਮ ਆਨ ਲਾਈਨ ਹੀ ਹੁੰਦਾ ਹੈ। ਇਸ ਲਈ ਇਨ੍ਹਾਂ ਦੀ ਫੀਸ ਘੱਟ ਹੁੰਦੀ ਹੈ। 


Related News