ਜਾਣੋ SBI ਦੇ ਕਿੰਨੇ ਗਾਹਕਾਂ ਨੇ ਕਰਜ਼ ਭੁਗਤਾਨ ਤੋਂ ਰਾਹਤ ਦੇ ਵਿਕਲਪ ਦੀ ਕੀਤੀ ਚੋਣ

Saturday, May 23, 2020 - 02:37 PM (IST)

ਮੁੰਬਈ — ਸਿਰਫ 20 ਫੀਸਦੀ ਕਰਜ਼ਾ ਲੈਣ ਵਾਲਿਆਂ ਨੇ ਹੀ ਕਰਜ਼ਿਆਂ ਦੀਆਂ ਕਿਸ਼ਤਾਂ ਦੀ ਅਦਾਇਗੀ ਵਿਚ ਦਿੱਤੀ ਛੋਟ ਦਾ ਲਾਭ ਲਿਆ ਹੈ ਇਹ ਜਾਣਕਾਰੀ ਭਾਰਤੀ ਸਟੇਟ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਸ਼ੁੱਕਰਵਾਰ ਨੂੰ ਦਿੱਤੀ। ਕੋਰੋਨਾ ਵਾਇਰਸ  ਮਹਾਮਾਰੀ ਦੇ ਮੱਦੇਨਜ਼ਰ ਰਿਜ਼ਰਵ ਬੈਂਕ ਨੇ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਲੋਕਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਸੀ ਅਤੇ ਉਨ੍ਹਾਂ ਨੂੰ ਤਿੰਨ ਮਹੀਨਿਆਂ ਲਈ ਕਰਜ਼ੇ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨ ਤੋਂ ਛੋਟ ਦਿੱਤੀ ਸੀ। ਇਹ ਛੋਟ 1 ਮਾਰਚ 2020 ਤੋਂ 31 ਮਈ 2020 ਤੱਕ ਦਿੱਤੀ ਗਈ ਸੀ। ਰਿਜ਼ਰਵ ਬੈਂਕ ਨੇ ਹੁਣ ਇਸ ਛੋਟ ਨੂੰ ਤਿੰਨ ਮਹੀਨੇ ਵਧਾ ਕੇ 31 ਅਗਸਤ 2020 ਕਰ ਦਿੱਤਾ ਹੈ। 

ਚੇਅਰਮੈਨ ਕੁਮਾਰ ਨੇ ਵੀਡਿਓ ਕਾਨਫਰੰਸ ਰਾਹੀਂ ਪੱਤਰਕਾਰਾਂ ਨੂੰ ਕਿਹਾ, 'ਐਸ.ਬੀ.ਆਈ. ਦੇ ਮਾਮਲੇ ਵਿਚ ਇਨ੍ਹਾਂ ਦੀ (ਕਿਸ਼ਤ ਤੋਂ ਰਾਹਤ ਵਿਕਲਪ ਦੀ ਚੋਣ) ਫੀਸਦ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਛੋਟ ਦੇ ਵਿਕਲਪ ਦੀ ਚੋਣ ਕੀਤੀ ਹੈ ਉਨ੍ਹਾਂ ਵਿੱਚੋਂ ਸਾਰੇ ਤਰਲਤਾ ਸੰਕਟ ਦਾ ਸਾਹਮਣਾ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ, 'ਉਨ੍ਹਾਂ ਵਿੱਚੋਂ ਬਹੁਤ ਸਾਰੇ ਆਪਣੇ ਕਰਜ਼ੇ ਦੀਆਂ ਕਿਸ਼ਤਾਂ ਮੋੜ ਸਕਦੇ ਸਨ, ਪਰ ਉਨ੍ਹਾਂ ਨੇ ਰਣਨੀਤੀ ਅਨੁਸਾਰ ਛੋਟ ਦਾ ਲਾਭ ਲੈਣ ਦਾ ਫੈਸਲਾ ਕੀਤਾ। ਉਹ ਆਪਣੀ ਨਕਦੀ ਬਚਾਉਣਾ ਚਾਹੁੰਦੇ ਸਨ, ਇਸੇ ਲਈ ਉਨ੍ਹਾਂ ਨੇ ਕਿਸ਼ਤਾਂ ਅਦਾ ਕਰਨ ਤੋਂ ਛੋਟ ਦੀ ਚੋਣ ਕੀਤੀ।' ਉਨ੍ਹਾਂ ਨੇ ਰਿਣਦਾਤਾਵਾਂ ਨੂੰ ਕਰਜ਼ੇ ਦੀਆਂ ਕਿਸ਼ਤਾਂ ਦੀ ਅਦਾਇਗੀ ਕਰਨ ਦੀ ਸਲਾਹ ਦਿੱਤੀ ਜੇਕਰ ਉਹ ਨਕਦੀ ਦੀ ਘਾਟ ਦਾ ਸਾਹਮਣਾ ਨਹੀਂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, 'ਜੇ ਤੁਸੀਂ ਈਐਮਆਈ (ਲੋਨ ਦੀਆਂ ਕਿਸ਼ਤਾਂ) ਨੂੰ ਵਾਪਸ ਕਰਨ ਦੇ ਯੋਗ ਹੋ ਤਾਂ ਭੁਗਤਾਨ ਕਰਦੇ ਰਹੋ। ਜੇ ਅਦਾਇਗੀ ਕਰਨ ਵਿਚ ਅਸਮਰਥ ਹੋ ਤਾਂ ਹੀ ਕਰਜ਼ੇ ਦੀਆਂ ਕਿਸ਼ਤਾਂ ਤੋਂ ਛੋਟ ਲੈਣੀ ਚਾਹੀਦੀ ਹੈ। ”ਉਨ੍ਹਾਂ ਕਿਹਾ ਕਿ ਕਰਜ਼ੇ ਦੀਆਂ ਕਿਸ਼ਤਾਂ ਦੀ ਮੁੜ ਅਦਾਇਗੀ ਕਰਦਿਆਂ ਰਾਹਤ ਦੀ ਮਿਆਦ ਵਧਾਉਣਾ ਉਦਯੋਗ ਲਈ ਮਦਦਗਾਰ ਹੋਵੇਗਾ। 


Harinder Kaur

Content Editor

Related News