ਮੌਜੂਦਾ ਵਿੱਤੀ ਸਾਲ 'ਚ ਭਾਰਤ ਦਾ ਨਿਰਯਾਤ 450 ਅਰਬ ਡਾਲਰ ਤੱਕ ਸੰਭਵ : FIEO ਪ੍ਰਧਾਨ

Tuesday, Mar 19, 2024 - 04:45 PM (IST)

ਮੌਜੂਦਾ ਵਿੱਤੀ ਸਾਲ 'ਚ ਭਾਰਤ ਦਾ ਨਿਰਯਾਤ 450 ਅਰਬ ਡਾਲਰ ਤੱਕ ਸੰਭਵ : FIEO ਪ੍ਰਧਾਨ

ਨਵੀਂ ਦਿੱਲੀ (ਭਾਸ਼ਾ) - ਲਾਲ ਸਾਗਰ ਸੰਕਟ ਵਰਗੀਆਂ ਭੂ-ਰਾਜਨੀਤਿਕ ਚੁਣੌਤੀਆਂ ਦੇ ਬਾਵਜੂਦ ਮੌਜੂਦਾ ਵਿੱਤੀ ਸਾਲ ਦੇ ਅੰਤ ਤੱਕ ਦੇਸ਼ ਦਾ ਵਪਾਰਕ ਨਿਰਯਾਤ 450 ਅਰਬ ਅਮਰੀਕੀ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ। ਬਰਾਮਦਕਾਰਾਂ ਦੀ ਸਰਵਉੱਚ ਸੰਸਥਾ FIEO ਦੇ ਪ੍ਰਧਾਨ ਚੁਣੇ ਗਏ ਅਸ਼ਵਨੀ ਕੁਮਾਰ ਨੇ ਮੰਗਲਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਲਾਲ ਸਾਗਰ ਸੰਕਟ ਕਾਰਨ ਪੈਦਾ ਹੋਈਆਂ ਚੁਣੌਤੀਆਂ ਨੂੰ ਸਮੁੰਦਰੀ ਬੀਮਾ ਅਤੇ ਮਾਲ ਭਾੜੇ ਦੇ ਖ਼ਰਚਿਆਂ ਵਿੱਚ ਤਰਕਸੰਗਤ ਵਾਧੇ ਦੁਆਰਾ ਹੱਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ - iPhone ਖਰੀਦਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ: iPhone 15 Plus 'ਤੇ ਮਿਲ ਰਿਹਾ ਵੱਡਾ ਆਫਰ

ਕੁਮਾਰ ਨੇ ਕਿਹਾ ਕਿ ਦੇਸ਼ ਦੇ ਨਿਰਯਾਤ ਨੂੰ ਹੁਲਾਰਾ ਦੇਣ ਲਈ ਨਿਰਯਾਤ ਖੇਤਰ ਨੂੰ ਆਸਾਨ ਅਤੇ ਘੱਟ ਲਾਗਤ ਵਾਲੇ ਕਰਜ਼ੇ ਅਤੇ ਮਾਰਕੀਟਿੰਗ ਸਹਿਯੋਗ ਦੀ ਲੋੜ ਹੈ। ਬ੍ਰਿਟੇਨ ਅਤੇ ਓਮਾਨ ਦੇ ਨਾਲ ਮੁਕਤ ਵਪਾਰ ਸਮਝੌਤਿਆਂ ਨੂੰ ਜਲਦੀ ਅੰਤਿਮ ਰੂਪ ਦੇਣ ਨਾਲ ਵੀ ਨਿਰਯਾਤ ਵਿੱਚ ਮਦਦ ਮਿਲੇਗੀ। ਉਹਨਾਂ ਨੇ ਕਿਹਾ ਕਿ ਮੈਂ MSMEs ਦੇ ਮੁੱਦਿਆਂ ਦਾ ਹੱਲ ਕਰਨ 'ਤੇ ਧਿਆਨ ਕੇਂਦਰਿਤ ਕਰਾਂਗਾ, ਕਿਉਂਕਿ ਉਹ ਪ੍ਰਮੁੱਖ ਭੂਮਿਕਾ ਨਿਭਾਉਣ ਜਾ ਰਹੇ ਹਨ। ਇਹ ਇਕਾਈਆਂ 2030 ਤੱਕ 1,000 ਅਰਬ ਡਾਲਰ ਦੇ ਵਪਾਰਕ ਨਿਰਯਾਤ ਦੇ ਟੀਚੇ ਨੂੰ ਹਾਸਲ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੀਆਂ।

ਇਹ ਵੀ ਪੜ੍ਹੋ - ਆਮ ਲੋਕਾਂ ਨੂੰ ਜਲਦ ਮਿਲੇਗਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ

ਉਹਨਾਂ ਨੇ ਕਿਹਾ ਕਿ ਛੋਟੀਆਂ ਅੇ ਦਰਮਿਆਨੀਆਂ ਇਕਾਈਆਂ ਅਰਥਵਿਵਸਥਾ ਦੇ ਰੀੜ੍ਹ ਦੀ ਹੱਡੀ ਹਨ ਅਤੇ ਉਹਨਾਂ ਨੂੰ ਕਰਜ਼ੇ ਸਬੰਧੀ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁਮਾਰ ਨੇ ਕਿਹਾ ਕਿ ਮੈਂ ਬੈਂਕਾਂ ਨੂੰ ਇਨ੍ਹਾਂ ਇਕਾਈਆਂ ਦਾ ਸਮਰਥਨ ਕਰਨ ਲਈ ਅੱਗੇ ਆਉਣ ਦੀ ਅਪੀਲ ਕਰਾਂਗਾ। ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਸੰਗਠਨ ਲਾਤੀਨੀ ਅਮਰੀਕਾ ਅਤੇ ਅਫਰੀਕਾ ਵਰਗੇ ਖੇਤਰਾਂ ਵਿਚ ਨਿਰਯਾਤਕਾਂ ਲਈ ਵਧੇਰੇ ਮੌਕੇ ਭਾਲ ਕਰਨ ਵਿਚ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ - ਗਰਮੀ ਦੀਆਂ ਛੁੱਟੀਆਂ 'ਚ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ, 60% ਮਹਿੰਗਾ ਹੋਵੇਗਾ ਕਿਰਾਇਆ

ਉਹਨਾਂ ਨੇ ਕਿਹਾ ਕਿ ਚੁਣੌਤੀਆਂ ਹਨ ਪਰ ਮੈਨੂੰ ਯਕੀਨ ਹੈ ਕਿ ਅਸੀਂ ਮੌਜੂਦਾ ਵਿੱਤੀ ਸਾਲ ਵਿਚ 450 ਅਰਬ ਅਮਰੀਕੀ ਡਾਲਰ ਦੇ ਨਿਰਯਾਤ ਹਾਸਲ ਕਰ ਲੈਣਗੇ। ਉਹਨਾਂ ਨੇ ਕਿਹਾ ਕਿ ਸਮੱਸਿਆਵਾਂ ਦੇ ਬਾਵਜੂਦ ਫਰਵਰੀ ਵਿਚ ਨਿਰਯਾਤ ਕਰੀਬ 12 ਫ਼ੀਸਦੀ ਵੱਧ ਕੇ 41.40 ਅਰਬ ਅਮਰੀਕੀ ਡਾਲਰ ਹੋ ਗਿਆ। ਚਾਲੂ ਵਿੱਤੀ ਸਾਲ ਵਿਚ ਅਪ੍ਰੈਲ-ਫਰਵਰੀ ਦੌਰਾਨ ਵਸਤੂਆਂ ਦਾ ਨਿਰਯਾਤ 395 ਅਰਬ ਅਮਰੀਕੀ ਡਾਲਰ ਸੀ।

ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News