ਆਰਥਿਕ ਵਾਧਾ ਦਰ ਘੱਟ ਹੋਣ ਤੋਂ ਬਾਅਦ ਵੀ ਵਿੱਤੀ ਪ੍ਰਣਾਲੀ ਮਜ਼ਬੂਤ : RBI
Saturday, Dec 28, 2019 - 01:06 AM (IST)

ਮੁੰਬਈ (ਭਾਸ਼ਾ)-ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕਿਹ ਕਿ ਆਰਥਿਕ ਵਾਧਾ ਸੁਸਤ ਹੋਣ ਤੋਂ ਬਾਅਦ ਵੀ ਦੇਸ਼ ਦੀ ਵਿੱਤੀ ਪ੍ਰਣਾਲੀ ਮਜ਼ਬੂਤ ਹੈ। ਆਰ. ਬੀ. ਆਈ. ਨੇ ਆਪਣੀ ਰਿਪੋਰਟ ’ਚ ਕਿਹਾ ਕਿ ਕੌਮਾਂਤਰੀ ਜੋਖਮ, ਵੱਡੀ ਆਰਥਿਕ ਦਸ਼ਾ ਨੂੰ ਲੈ ਕੇ ਜੋਖਮ ਦੀ ਸੋਚ, ਵਿੱਤੀ ਬਾਜ਼ਾਰਾਂ ਦੇ ਜੋਖਮ ਅਤੇ ਸੰਸਥਾਗਤ ਸਥਿਤੀਆਂ ਸਮੇਤ ਸਾਰੇ ਪ੍ਰਮੁੱਖ ਜੋਖਮ ਸਮੂਹਾਂ ਨੂੰ ਵਿੱਤੀ ਪ੍ਰਣਾਲੀ ’ਤੇ ਅਸਰ ਪਾਉਣ ਦੇ ਹਿਸਾਬ ਨਾਲ ਮੱਧ ਸ਼੍ਰੇਣੀ ਦਾ ਜੋਖਮ ਮੰਨਿਆ ਗਿਆ ਹੈ। ਹਾਲਾਂਕਿ ਸੋਚ ਇਹ ਹੈ ਕਿ ਅਪ੍ਰੈਲ-ਅਕਤੂਬਰ 2019 ਦੌਰਾਨ ਘਰੇਲੂ ਆਰਥਿਕ ਵਾਧਾ ਦਰ, ਮਾਲੀਆ ਸਥਿਤੀ, ਕਾਰਪੋਰੇਟ ਜਗਤ ਅਤੇ ਬੈਂਕਾਂ ਦੀ ਜਾਇਦਾਦ ਦੀ ਗੁਣਵੱਤਾ ਵਰਗੇ ਵੱਖ-ਵੱਖ ਮੋਰਚਿਆਂ ’ਤੇ ਜੋਖਮ ਵਧੇ ਹਨ।