ਵਿੱਤ ਮੰਤਰਾਲਾ ਨੇ ਮਾਲੀਆ ਘਾਟਾ ਗ੍ਰਾਂਟ ਮਦ ’ਚ 7,183 ਕਰੋੜ ਰੁਪਏ ਦੀ ਚੌਥੀ ਕਿਸ਼ਤ ਜਾਰੀ ਕੀਤੀ
Thursday, Jul 07, 2022 - 12:56 PM (IST)
ਨਵੀਂ ਦਿੱਲੀ (ਜ.ਬ.) - ਵਿੱਤ ਮੰਤਰਾਲਾ ਨੇ ਚਾਲੂ ਵਿੱਤੀ ਸਾਲ ਦੇ ਮਾਲੀਆ ਘਾਟਾ ਗ੍ਰਾਂਟ ਮਦ ’ਚ 14 ਸੂਬਿਆਂ ਨੂੰ 7,183 ਕਰੋੜ ਰੁਪਏ ਦੀ ਚੌਥੀ ਕਿਸ਼ਤ ਜਾਰੀ ਕੀਤੀ ਹੈ। 15ਵੇਂ ਵਿੱਤ ਕਮਿਸ਼ਨ ਨੇ 2022-23 ਦੇ ਲਈ ਕੇਂਦਰੀ ਟੈਕਸਾਂ ’ਚ ਭਾਈਵਾਲੀ ਪਿੱਛੋਂ ਮਾਲੀਆ ਘਾਟਾ ਗ੍ਰਾਂਟ ਦੀ ਸਿਫਾਰਿਸ਼ ਕੀਤੀ ਹੈ।
ਜਿਨ੍ਹਾਂ ਸੂਬਿਆਂ ਨੂੰ ਮਾਲੀਆ ਘਾਟਾ ਗ੍ਰਾਂਟ ਦਿੱਤੀ ਗਈ ਹੈ, ਉਨ੍ਹਾਂ ’ਚ ਆਂਧਰਾ ਪ੍ਰਦੇਸ਼, ਅਾਸਾਮ, ਹਿਮਾਚਲ ਪ੍ਰਦੇਸ਼, ਕੇਰਲ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਪੰਜਾਬ, ਰਾਜਸਥਾਨ, ਸਿੱਕਮ, ਤ੍ਰਿਪੁਰਾ, ਉਤਰਾਖੰਡ ਅਤੇ ਪੱਛਮੀ ਬੰਗਾਲ ਸ਼ਾਮਲ ਹਨ। ਮੰਤਰਾਲਾ ਨੇ ਕਿਹਾ ਕਿ ਜੁਲਾਈ, 2022 ਦੀ ਚੌਥੀ ਕਿਸ਼ਤ ਤੋਂ ਬਾਅਦ ਹੁਣ ਤੱਕ ਮਾਲੀਆ ਘਾਟਾ ਗ੍ਰਾਂਟ ਮਦ ’ਚ ਸੂਬਿਆਂ ਨੂੰ 28, 733.67 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।