ਵਿੱਤ ਮੰਤਰੀ ਸੀਤਾਰਮਣ ਨੇ ਕ੍ਰਿਪਟੋ ਜਾਇਦਾਦਾਂ ਨੂੰ ਨਿਯਮਿਤ ਕਰਨ ਲਈ IMF ਨੂੰ ਕੀਤੀ ਅਪੀਲ

Friday, Feb 10, 2023 - 10:10 AM (IST)

ਵਿੱਤ ਮੰਤਰੀ ਸੀਤਾਰਮਣ ਨੇ ਕ੍ਰਿਪਟੋ ਜਾਇਦਾਦਾਂ ਨੂੰ ਨਿਯਮਿਤ ਕਰਨ ਲਈ IMF ਨੂੰ ਕੀਤੀ ਅਪੀਲ

ਨਵੀਂ ਦਿੱਲੀ–ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵੀਰਵਾਰ ਨੂੰ ਆਈ. ਐੱਮ. ਐੱਫ. ਦੀ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਕ੍ਰਿਸਟਲੀਨਾ ਜਾਰਜੀਵਾ ਨਾਲ ਚਰਚਾ ਕੀਤੀ ਅਤੇ ਉਨ੍ਹਾਂ ਤੋਂ ਕ੍ਰਿਪਟੋ ਜਾਇਦਾਦਾਂ ਨੂੰ ਨਿਯਮਿਤ ਕਰਨ ਲਈ ਵਿਸ਼ਵ ਪੱਧਰ ’ਤੇ ਇਕ ਤਾਲਮੇਲ ਵਾਲਾ ਦ੍ਰਿਸ਼ਟੀਕੋਣ ਅਪਣਾਉਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ-ਭਾਰਤੀ ਏਅਰਲਾਈਨ ਇਕ ਜਾਂ ਦੋ ਸਾਲਾਂ 'ਚ ਦੇ ਸਕਦੀ ਹੈ 1,700 ਜਹਾਜ਼ਾਂ ਦਾ ਆਰਡਰ : ਰਿਪੋਰਟ
ਵਿੱਤੀ ਮੰਤਰੀ ਨੇ ਆਗਾਮੀ ਜੀ-20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ (ਐੱਫ. ਐੱਮ. ਸੀ. ਬੀ. ਜੀ.) ਦੀ ਬੈਠਕ ਦੇ ਸਬੰਧ ’ਚ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੀ ਐੱਮ. ਡੀ. ਨਾਲ ਵਰਚੁਅਲ ਗੱਲਬਾਤ ਕੀਤੀ। ਇਹ ਬੈਠਕ ਇਸੇ ਮਹੀਨੇ ਬੇਂਗਲੁਰੂ ’ਚ ਹੋਵੇਗੀ। ਸੀਤਾਰਮਣ ਨੇ ਜੀ-20 ’ਚ ਫਾਈਨੈਂਸਟ੍ਰੈਕ ਦੇ ਅਧੀਨ ਵੱਖ-ਵੱਖ ਪ੍ਰੋਗਰਾਮਾਂ ’ਤੇ ਭਾਰਤ ਦੀ ਪ੍ਰਧਾਨਗੀ ਨੂੰ ਸਮਰਥਨ ਦੇਣ ਲਈ ਵੀ ਆਈ. ਐੱਮ. ਐੱਫ. ਦਾ ਧੰਨਵਾਦ ਪ੍ਰਗਟਾਇਆ।

ਇਹ ਵੀ ਪੜ੍ਹੋ-ਹੁਣ ਵਿਦੇਸ਼ੀ ਟੂਰਿਸਟ ਵੀ UPI ਰਾਹੀਂ ਕਰ ਸਕਣਗੇ ਪੇਮੈਂਟ, ਸ਼ਰਤਾਂ ਨਾਲ RBI ਨੇ ਦਿੱਤੀ ਮਨਜ਼ੂਰੀ

ਵਿੱਤ ਮੰਤਰਾਲਾ ਨੇ ਟਵੀਟ ਕਰ ਕੇ ਕਿਹਾ ਕਿ ਜਾਰਜੀਵਾ ਨੇ ਚੁਣੌਤੀਪੂਰਣ ਗਲੋਬਲ ਹਾਲਾਤਾਂ ’ਚ ਭਾਰਤ ਦੇ ਮਜ਼ਬੂਤ ਆਰਥਿਕ ਪ੍ਰਦਰਸ਼ਨ ਲਈ ਅਤੇ ਅਰਥਵਿਵਸਥਾ ਦਾ ਡਿਜੀਟਲੀਕਰਣ, ਵਿਸ਼ੇਸ਼ ਤੌਰ ’ਤੇ ਡਿਜੀਟਲ ਭੁਗਤਾਨ ਲਈ ਦੇਸ਼ ਨੂੰ ਧੰਨਵਾਦ ਦਿੱਤਾ। ਮੰਤਰਾਲਾ ਨੇ ਟਵੀਟ ਕੀਤਾ ਕਿ ਦੋਵੇਂ ਨੇਤਾਵਾਂ ਨੇ ਤੁਰਕੀ ਅਤੇ ਸੀਰੀਆ ’ਚ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਪ੍ਰਤੀ ਇਕਜੁਟਤਾ ਦਿਖਾਈ।

ਇਹ ਵੀ ਪੜ੍ਹੋ- ਹੋਮ ਲੋਨ ਮਹਿੰਗਾ ਹੋਣ ਕਾਰਨ ਮੰਗ ’ਤੇ ਪੈ ਸਕਦੈ ਅਸਰ : ਰੀਅਲਟੀ ਕੰਪਨੀਆਂ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News