ਵਿੱਤ ਮੰਤਰੀ ਸੀਤਾਰਾਮਨ ਨੂੰ ਸ਼ੇਅਰ ਮਾਰਕੀਟ ’ਤੇ ਬਹੁਤ ਭਰੋਸਾ, ਬੋਲੀ-ਬਾਜ਼ਾਰ ਨੂੰ ਉਸ ਦੀ ਸਮਝਦਾਰੀ ’ਤੇ ਛੱਡ ਦੇਣਾ ਚਾਹੀਦਾ
Saturday, Mar 16, 2024 - 10:52 AM (IST)
ਨਵੀਂ ਦਿੱਲੀ (ਭਾਸ਼ਾ) – ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਗਲੋਬਲ ਪੱਧਰ ’ਤੇ ਭਾਰੀ ਉਤਰਾਅ-ਚੜਾਅ ਦੇ ਬਾਵਜੂਦ ਭਾਰਤੀ ਸ਼ੇਅਰ ਬਾਜ਼ਾਰ (ਸਟਾਕ ਮਾਰਕੀਟ) ਨੇ ‘ਇਕ ਤੈਅ ਪੱਧਰ ਦੀ ਸਮਝਦਾਰੀ’ ਬਣਾਏ ਰੱਖੀ ਹੈ ਅਤੇ ਬਾਜ਼ਾਰ ਨੂੰ ਆਪਣੇ ਹਿਸਾਬ ਨਾਲ ਖੇਡਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ। ਵਿੱਤ ਮੰਤਰੀ ਦਾ ਇਹ ਬਿਆਨ ਸੇਬੀ ਦੀ ਚੇਅਰਪਰਸਨ ਮਾਧਵੀ ਪੁਰੀ ਬੁਚ ਦੇ ਉਸ ਬਿਆਨ ਦੇ ਕੁਝ ਦਿਨਾਂ ਬਾਅਦ ਆਇਆ ਹੈ ਕਿ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ ’ਚ ‘ਝੱਗ’ ਦੀ ਗੁੰਜਾਇਸ਼ ਹੈ ਅਤੇ ਰੈਗੂਲੇਟਰੀ ਇਕ ਸੰਭਾਵੀ ਸਲਾਹਨਾਮਾ ਲਿਆਉਣ ਲਈ ਇਸ ’ਤੇ ਵਿਚਾਰ ਕਰ ਰਹੀ ਹੈ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ 2024: AI ਕਿਵੇਂ ਬਣ ਰਿਹੈ ਵੱਡੀ ਚੁਣੌਤੀ? ਕੁਝ ਸਕਿੰਟਾਂ ਵਿੱਚ ਬਦਲ ਸਕਦੈ ਜਿੱਤ-ਹਾਰ ਦਾ
ਇਕ ਪ੍ਰੋਗਰਾਮ ’ਚ ਸੀਤਾਰਾਮਨ ਨੇ ਕਿਹਾ,‘ਮੈਂ ਬਾਜ਼ਾਰਾਂ ਨੂੰ ਆਪਣੇ ਹਿਸਾਬ ਨਾਲ ਖੇਡਣ ਦਿੰਦੀ ਹਾਂ। ਸਾਨੂੰ ਇਸ ਨੂੰ ਬਾਜ਼ਾਰ ਦੀ ਸਮਝਦਾਰੀ ’ਤੇ ਛੱਡ ਦੇਣਾ ਚਾਹੀਦਾ ਕਿਉਂਕਿ ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਗਲੋਬਲ ਪੱਧਰ ’ਤੇ ਭਾਰੀ ਉਤਰਾਅ-ਚੜਾਅ ਦੇ ਬਾਵਜੂਦ ਭਾਰਤੀ ਬਾਜ਼ਾਰ ਨੇ ਸਮਝਦਾਰੀ ਦਾ ਇਕ ਤੈਅ ਪੱਧਰ ਬਣਾਈ ਰੱਖਿਆ ਹੈ। ਇਹ ਅਸਲ ’ਚ ਇਸ ਤਰ੍ਹਾਂ ਜਾਂ ਉਸ ਤਰ੍ਹਾਂ ਨਾਲ ਬਹੁਤ ਹਿੰਸਕ ਨਹੀਂ ਹੋਇਆ ਹੈ, ਇਸ ਲਈ ਮੈਂ ਬਾਜ਼ਾਰ ’ਤੇ ਬਹੁਤ ਭਰੋਸਾ ਕਰਦੀ ਹਾਂ। ਇਸ ਹਫਤੇ ਦੇ ਸ਼ੁਰੂ ’ਚ ਪੂੰਜੀ ਬਾਜ਼ਾਰ ਰੈਗੂਲੇਟਰੀ ਨੇ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ ਦੇ ਜ਼ਿਆਦਾ ਮੁਲਾਂਕਣ ਬਾਰੇ ਚਿੰਤਾ ਜਤਾਈ ਸੀ। ਸਮਾਲਕੈਪ ਅਤੇ ਮਿਡਕੈਪ ਸੰਭਾਵੀ ਬਾਜ਼ਾਰ ’ਚ ਹੇਰਫੇਰ ਅਤੇ ਬਾਜ਼ਾਰ ’ਚ ਬੁਲਬੁਲੇ ਦੇ ਜ਼ੋਖਿਮ ਦਾ ਸੰਕੇਤ ਦੇ ਰਹੇ ਸਨ। ਬੁਚ ਨੇ ਕਿਹਾ ਸੀ,‘ਇਕਵਿਟੀ ਬਾਜ਼ਾਰਾਂ ’ਚ ਸਮਾਲਕੈਪ ਅਤੇ ਮਿਡਕੈਪ ਖੇਤਰ ’ਚ ਝੱਗ ਵਾਲੇ ਕੁਝ ਖੇਤਰ ਹਨ, ਜਿਨ੍ਹਾਂ ’ਚ ਬੁਲਬੁਲਾ ਬਣਨ ਅਤੇ ਫੁੱਟਣ ਦੀ ਸਮਰੱਥਾ ਹੈ, ਜੋ ਨਿਵੇਸ਼ਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।’
ਇਹ ਵੀ ਪੜ੍ਹੋ : ਇਨ੍ਹਾਂ ਵੱਡੀਆਂ ਕੰਪਨੀਆਂ ਨੇ ਖ਼ਰੀਦੇ ਸਭ ਤੋਂ ਜ਼ਿਆਦਾ ਇਲੈਕਟੋਰਲ ਬਾਂਡ, ਅੰਕੜੇ ਆਏ ਸਾਹਮਣੇ
ਕ੍ਰਿਪਟੋ ਕਰੰਸੀਜ਼ ’ਤੇ ਇਹ ਕਿਹਾ
ਉਨ੍ਹਾਂ ਕਿਹਾ ਕਿ ਕ੍ਰਿਪਟੋ ਐਸੈਟਸ ਟੈਕ-ਸੰਚਾਲਿਤ ਹਨ ਅਤੇ ਸਰਹੱਦ ਪਾਰ ਭੁਗਤਾਨ ’ਤੇ ਅਸਰ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਜਾਇਦਾਦਾਂ ਦੇ ਆਲੇ-ਦੁਆਲੇ ਇਕ ਵਿਆਪਕ ਰੈਗੂਲੇਟਰੀ ਢਾਂਚੇ ’ਤੇ ਜੀ-20 ਪੱਧਰ ’ਤੇ ਵਿਚਾਰ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ,‘ਜੇ ਇਕ ਦੇਸ਼ ਰੈਗੂਲੇਟ ਕਰਦਾ ਹੈ ਅਤੇ ਹੋਰ ਨਹੀਂ ਕਰਦੇ ਹਨ ਤਾਂ ਇਹ ਫੰਡ ਨੂੰ ਤਬਦੀਲ ਕਰਨ, ਰਾਊਂਡ ਟ੍ਰਿਪਿੰਗ ਜਾਂ ਡਰੱਗਜ਼ ਜਾਂ ਇਥੋਂ ਤੱਕ ਕਿ ਅੱਤਵਾਦ ਨੂੰ ਵਿੱਤ ਪੋਸ਼ਿਤ ਕਰਨ ਦਾ ਇਕ ਸੌਖਾ ਢੰਗ ਹੋਵੇਗਾ, ਇਸ ਲਈ ਅਸੀਂ ਇਸ ਨੂੰ ਜੀ-20 ਦੇ ਪੱਧਰ ’ਤੇ ਲਿਜਾ ਕੇ ਇਕ ਰੂਪਰੇਖਾ ਬਣਾਉਣਾ ਚਾਹੁੰਦੇ ਸੀ। ਇਸ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਮਨਜ਼ੂਰ ਕੀਤਾ ਗਿਆ ਹੈ ਅਤੇ ਮੈਨੂੰ ਯਕੀਨ ਹੈ ਕਿ ਕੁਝ ਰੂਪਰੇਖਾ ਸਾਹਮਣੇ ਆਏਗੀ।’ ਕ੍ਰਿਪਟੋ ਕਰੰਸੀਜ਼ ਦੀ ਕੀਮਤ ’ਚ ਹਾਲ ਹੀ ’ਚ ਕਾਫੀ ਤੇਜ਼ੀ ਆਈ ਹੈ। ਦੁਨੀਆ ਦੀ ਸਭ ਤੋਂ ਵੱਡੀ, ਸਭ ਤੋਂ ਪੁਰਾਣੀ ਅਤੇ ਸਭ ਤੋਂ ਮਸ਼ਹੂਰ ਕ੍ਰਿਪਟੋ ਕਰੰਸੀ ਬਿਟਕਾਈਨ ਦੀ ਕੀਮਤ ਪਿਛਲੇ ਇਕ ਸਾਲ ’ਚ 3 ਗੁਣਾ ਹੋ ਚੁੱਕੀ ਹੈ। ਹਾਲ ’ਚ ਇਸ ਦੀ ਕੀਮਤ 73000 ਡਾਲਰ ਦੇ ਪਾਰ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਚੋਣ ਬਾਂਡ: ਸੁਪਰੀਮ ਕੋਰਟ ਦਾ SBI ਨੂੰ ਨੋਟਿਸ, ਚੋਣ ਬਾਂਡ ਦੀ ਗਿਣਤੀ ਦਾ ਕਰੋ ਖੁਲਾਸਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8