ਵਿੱਤ ਮੰਤਰੀ ਦਾ ਬੈਂਕਾਂ ਨੂੰ ਕਰਜ਼ ਪੁਨਰਗਠਨ ਯੋਜਨਾ 15 ਸਤੰਬਰ ਤੱਕ ਲਾਗੂ ਕਰਨ ਦਾ ਹੁਕਮ

Thursday, Sep 03, 2020 - 07:44 PM (IST)

ਵਿੱਤ ਮੰਤਰੀ ਦਾ ਬੈਂਕਾਂ ਨੂੰ ਕਰਜ਼ ਪੁਨਰਗਠਨ ਯੋਜਨਾ 15 ਸਤੰਬਰ ਤੱਕ ਲਾਗੂ ਕਰਨ ਦਾ ਹੁਕਮ

ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਰਜ਼ ਪੁਨਰਗਠਨ ਯੋਜਨਾ ਤੇਜ਼ੀ ਨਾਲ ਲਾਗੂ ਕਰਨ ਨੂੰ ਲੈ ਕੇ ਵੀਰਵਾਰ ਨੂੰ ਬੈਂਕਾਂ ਅਤੇ ਐੱਨ. ਬੀ. ਐੱਫ. ਸੀ. ਮੁਖੀਆਂ ਨਾਲ ਬੈਠਕ ਕੀਤੀ। ਬੈਠਕ ਵਿਚ ਉਨ੍ਹਾਂ ਨੇ ਕੋਰੋਨਾ ਵਾਇਰਸ ਨਾਲ ਜੁੜੇ ਦਬਾਅ ਵਾਲੇ ਕਰਜ਼ ਦੇ ਹੱਲ ਨੂੰ ਲੈ ਕੇ ਤਤਕਾਲ ਨੀਤੀ ਪੇਸ਼ ਕਰਨ, ਕਰਜ਼ਦਾਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਤੱਕ ਪੁੱਜਣ 'ਤੇ ਜ਼ੋਰ ਦਿੱਤਾ।

ਸੀਤਾਰਮਨ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਪੁਨਰਗਠਨ ਯੋਜਨਾ 15 ਸਤੰਬਰ, 2020 ਤੱਕ ਲਾਗੂ ਹੋ ਜਾਣੀ ਚਾਹੀਦੀ ਹੈ ਅਤੇ ਉਸ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ।

ਵਿੱਤ ਮੰਤਰਾਲਾ ਦੇ ਬਿਆਨ ਮੁਤਾਬਕ ਵੀਡੀਓ ਕਾਨਫਰੈਂਸਿੰਗ ਰਾਹੀਂ ਹੋਈ ਬੈਠਕ ਵਿਚ ਸੀਤਾਰਮਨ ਨੇ ਬੈਂਕਾਂ ਤੇ ਐੱਨ. ਬੀ. ਐੱਫ. ਸੀ. ਨੂੰ ਕਿਹਾ ਕਿ ਬੈਂਕ ਅਤੇ ਐੱਨ. ਬੀ. ਐੱਫ. ਸੀ. ਦਬਾਅ ਵਾਲੇ ਕਰਜ਼ ਦੇ ਹੱਲ ਨੂੰ ਲੈ ਕੇ ਤਤਕਾਲ ਆਪਣੇ-ਆਪਣੇ ਨਿਰਦੇਸ਼ਕ ਮੰਡਲ ਤੋਂ ਮਨਜ਼ੂਰੀ ਪ੍ਰਾਪਤ ਨੀਤੀ ਨੂੰ ਪੇਸ਼ ਕਰਨ, ਪਾਤਰ ਕਰਜ਼ਦਾਰਾਂ ਦੀ ਪਛਾਣ ਕਰਨ ਤੇ ਉਨ੍ਹਾਂ ਤੱਕ ਪਹੁੰਚ ਕਰਨ। 

ਜ਼ਿਕਰਯੋਗ ਹੈ ਕਿ ਬੈਂਕ ਕਰਜ਼ ਦੇ ਭੁਗਤਾਨ ਨੂੰ ਲੈ ਕੇ ਗਾਹਕਾਂ ਨੂੰ ਦਿੱਤੀ ਰਾਹਤ 31 ਅਗਸਤ ਨੂੰ ਖਤਮ ਹੋਣ ਦੇ ਬਾਅਦ ਦਬਾਅ ਵਾਲੇ ਕਰਜ਼ਦਾਰਾਂ ਨੂੰ ਰਾਹਤ ਪਹੁੰਚਾਉਣ ਲਈ ਰਿਜ਼ਰਵ ਬੈਂਕ ਨੇ ਇਕਮੁਸ਼ਤ ਕਰਜ਼ ਪੁਨਰਗਠਨ ਦੀ ਇਜਾਜ਼ਤ ਬੈਂਕਾਂ ਨੂੰ ਦਿੱਤੀ ਹੈ। 

ਤਕਰੀਬਨ 3 ਘੰਟੇ ਚੱਲੀ ਬੈਠਕ ਵਿਚ ਬੈਂਕਾਂ ਅਤੇ ਐੱਨ. ਬੀ. ਐੱਫ. ਸੀ. ਮੁਖੀਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਸ ਪੁਨਰਗਠਨ ਨੀਤੀ ਨੂੰ ਲੈ ਕੇ ਤਿਆਰ ਹਨ ਅਤੇ ਜਲਦ ਹੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਭਾਰਤੀ ਰਿਜ਼ਰਵ ਬੈਂਕ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਕੰਪਨੀਆਂ ਅਤੇ ਪ੍ਰਚੂਨ ਕਰਜ਼ਦਾਰਾਂ ਨੂੰ ਰਾਹਤ ਦੇਣ ਲਈ ਕੰਮ ਕਰ ਰਹੇ ਹਨ। 


author

Sanjeev

Content Editor

Related News