FII ਦਾ ਰੁਖ ਤੈਅ ਕਰੇਗਾ ਬਾਜ਼ਾਰ ਦੀ ਚਾਲ
Sunday, Aug 21, 2022 - 03:20 PM (IST)
ਮੁੰਬਈ- ਦੇਸ਼ 'ਚ ਜੁਲਾਈ 'ਚ ਮਹਿੰਗਾਈ 'ਚ ਕਮੀ ਨਾਲ ਉਤਸਾਹਿਤ ਨਿਵੇਸ਼ਕਾਂ ਦੀ ਲਿਵਾਲੀ ਦੀ ਬਦੌਲਤ ਬੀਤੇ ਹਫਤੇ ਤੇਜ਼ੀ 'ਤੇ ਰਹੇ ਸ਼ੇਅਰ ਬਾਜ਼ਾਰ ਦੀ ਚਾਲ ਅਗਲੇ ਹਫਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਦੇ ਰੁਖ ਨਾਲ ਤੈਅ ਹੋਵੇਗੀ। ਬੀਤੇ ਹਫਤੇ ਬੀ.ਐੱਸ.ਆਈ. ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੈਕਸ 183.37 ਅੰਕ ਚੜ੍ਹ ਕੇ ਹਫਤਾਵਾਰੀ 'ਤੇ 59646.15 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਦਾ ਨਿਫਟੀ 60.3 ਅੰਕ ਦੇ ਮਾਮੂਲੀ ਵਾਧੇ ਨੂੰ ਲੈ ਕੇ 17758.45 ਅੰਕ ਰਿਹਾ।
ਸਮੀਖਿਆਧੀਨ ਹਫਤੇ ਦਿੱਗਜ਼ ਕੰਪਨੀਆਂ ਦੀ ਤਰ੍ਹਾਂ ਬੀ.ਐੱਸ.ਈ. ਦੀਆਂ ਛੋਟੀਆਂ ਅਤੇ ਮੱਧ ਕੰਪਨੀਆਂ 'ਚ ਵੀ ਲਿਵਾਲੀ ਹੋਈ। ਮਿਡਕੈਪ 200.52 ਅੰਤ ਦੀ ਤੇਜ਼ੀ ਲੈ ਕੇ 24965.57 ਅੰਕ ਅਤੇ ਸਮਾਲਕੈਪ 269.47 ਅੰਕ ਮਜ਼ਬੂਤ ਹੋ ਕੇ 28175.38 ਅੰਕ 'ਤੇ ਰਿਹਾ।
ਮਾਹਰਾਂ ਅਨੁਸਾਰ ਬੀਤੇ ਹਫਤੇ ਕਾਰੋਬਾਰ ਦੇ ਅੰਤਿਮ ਦਿਨ ਸ਼ੁੱਕਰਵਾਰ ਨੂੰ ਐੱਫ.ਆਈ.ਆਈ ਨੇ ਉੱਚੇ ਭਾਅ 'ਤੇ ਜਮ੍ਹ ਕੇ ਮੁਨਾਫਾਵਸੂਲੀ ਕੀਤੀ ਹੈ ਜਿਸ ਨਾਲ ਸ਼ੇਅਰ ਬਾਜ਼ਾਰ ਦੀ ਲਗਾਤਾਰ ਜਾਰੀ ਤੇਜ਼ੀ ਰੁੱਕ ਗਈ। ਅਜਿਹੇ 'ਚ ਅਗਲੇ ਹਫਤੇ ਵੀ ਬਾਜ਼ਾਰ 'ਤੇ ਮੁਨਾਫਵਸੂਲੀ ਦਾ ਦਬਾਅ ਦਿਖ ਸਕਦਾ ਹੈ। ਇਸ ਵਿਚਾਲੇ ਛੋਟੇ ਨਿਵੇਸ਼ਕਾਂ ਲਈ ਬਿਹਤਰ ਹੋਵੇਗਾ ਕਿ ਉਹ ਸਾਵਧਾਨੀ ਵਰਤਣ।