ਤਿਉਹਾਰੀ ਸੀਜ਼ਨ ਦੀ ਮੰਗ ਕਾਰਨ ਅਕਤੂਬਰ 'ਚ ਰਿਕਾਰਡ ਉਚਾਈ 'ਤੇ ਪੁੱਜੀ ਯਾਤਰੀ ਵਾਹਨਾਂ ਦੀ ਵਿਕਰੀ
Thursday, Nov 02, 2023 - 10:58 AM (IST)

ਨਵੀਂ ਦਿੱਲੀ (ਭਾਸ਼ਾ) - ਦੇਸ਼ 'ਚ ਤਿਉਹਾਰੀ ਸੀਜ਼ਨ ਦੀ ਮੰਗ ਨੂੰ ਪੂਰਾ ਕਰਨ ਲਈ ਆਟੋਮੋਬਾਈਲ ਕੰਪਨੀਆਂ ਨੇ ਅਕਤੂਬਰ 'ਚ ਡਿਸਟਰੀਬਿਊਟਰਾਂ ਨੂੰ ਵਾਹਨਾਂ ਦੀ ਸਪਲਾਈ ਵਧਾ ਦਿੱਤੀ ਹੈ। ਇਸ ਕਾਰਨ ਅਕਤੂਬਰ 'ਚ ਯਾਤਰੀ ਵਾਹਨਾਂ ਦੀ ਵਿਕਰੀ ਰਿਕਾਰਡ ਉਚਾਈ 'ਤੇ ਪਹੁੰਚ ਗਈ ਹੈ। ਅਕਤੂਬਰ 'ਚ ਯਾਤਰੀ ਵਾਹਨਾਂ ਦੀ ਕੁੱਲ ਥੋਕ ਵਿਕਰੀ ਸਾਲ-ਦਰ-ਸਾਲ 16 ਫ਼ੀਸਦੀ ਵਧ ਕੇ 3,91,472 ਇਕਾਈ ਹੋ ਗਈ, ਜੋ ਪਿਛਲੇ ਸਾਲ ਇਸੇ ਮਹੀਨੇ 'ਚ 3,36,679 ਇਕਾਈ ਸੀ। ਪਿਛਲੇ ਮਹੀਨੇ, ਮਾਰੂਤੀ ਸੁਜ਼ੂਕੀ ਇੰਡੀਆ (MSI) ਅਤੇ ਮਹਿੰਦਰਾ ਐਂਡ ਮਹਿੰਦਰਾ (M&M) ਨੇ ਘਰੇਲੂ ਬਾਜ਼ਾਰ ਵਿੱਚ ਯਾਤਰੀ ਵਾਹਨਾਂ ਦੀ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਦਰਜ ਕੀਤੀ।
ਇਹ ਵੀ ਪੜ੍ਹੋ - ਨਵੰਬਰ ਮਹੀਨੇ ਬੈਂਕਾਂ 'ਚ ਬੰਪਰ ਛੁੱਟੀਆਂ, 15 ਦਿਨ ਰਹਿਣਗੇ ਬੰਦ, ਜਾਣੋ ਛੁੱਟੀਆਂ ਦੀ ਸੂਚੀ
ਸ਼ਸ਼ਾਂਕ ਸ਼੍ਰੀਵਾਸਤਵ, ਸੀਨੀਅਰ ਕਾਰਜਕਾਰੀ ਅਧਿਕਾਰੀ (ਮਾਰਕੀਟਿੰਗ ਅਤੇ ਸੇਲਜ਼) MSI ਨੇ ਕਿਹਾ, “ਇਹ ਨਾ ਸਿਰਫ਼ ਅਕਤੂਬਰ ਵਿੱਚ ਸਭ ਤੋਂ ਵੱਧ ਵਿਕਰੀ ਦਾ ਅੰਕੜਾ ਹੈ, ਸਗੋਂ ਇਹ ਭਾਰਤੀ ਯਾਤਰੀ ਵਾਹਨ ਉਦਯੋਗ ਲਈ ਕਿਸੇ ਵੀ ਸਾਲ ਅਤੇ ਕਿਸੇ ਵੀ ਮਹੀਨੇ ਵਿੱਚ ਸਭ ਤੋਂ ਵੱਧ ਵਿਕਰੀ ਅੰਕੜਾ ਹੈ। ਸੈਮੀਕੰਡਕਟਰ ਦੀ ਘਾਟ ਦੀ ਸਮੱਸਿਆ ਨੂੰ ਹੱਲ ਕਰਨ ਨਾਲ ਉਦਯੋਗ ਨੂੰ ਉਤਪਾਦਨ ਵਧਾਉਣ ਅਤੇ ਬਾਜ਼ਾਰ ਵਿੱਚ ਵਧਦੀ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਮਿਲੀ ਹੈ। ਅਕਤੂਬਰ 'ਚ ਘਰੇਲੂ ਬਾਜ਼ਾਰ 'ਚ MSI ਦੀ ਵਾਹਨਾਂ ਦੀ ਵਿਕਰੀ 1,77,266 ਯੂਨਿਟ ਰਹੀ, ਜੋ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਪਿਛਲੇ ਸਾਲ ਇਸੇ ਮਹੀਨੇ ਕੰਪਨੀ ਦੀ ਘਰੇਲੂ ਵਿਕਰੀ 1,47,072 ਯੂਨਿਟ ਸੀ। ਇਸ ਤਰ੍ਹਾਂ ਘਰੇਲੂ ਬਾਜ਼ਾਰ 'ਚ ਕੰਪਨੀ ਦੀ ਵਿਕਰੀ 21 ਫੀਸਦੀ ਵੱਧ ਰਹੀ ਹੈ।
ਇਹ ਵੀ ਪੜ੍ਹੋ - ਨਵੰਬਰ ਦੇ ਮਹੀਨੇ ਆਉਣਗੇ ਕਿਹੜੇ-ਕਿਹੜੇ ਵਰਤ ਅਤੇ ਤਿਉਹਾਰ, ਜਾਣਨ ਲਈ ਪੜ੍ਹੋ ਇਹ ਖ਼ਬਰ
ਅਕਤੂਬਰ, 2023 'ਚ ਘਰੇਲੂ ਬਾਜ਼ਾਰ 'ਚ ਕੰਪਨੀ ਦੇ ਯਾਤਰੀ ਵਾਹਨਾਂ ਦੀ ਵਿਕਰੀ ਵਧ ਕੇ 1,68,047 ਇਕਾਈ ਹੋ ਗਈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ 'ਚ 1,40,337 ਇਕਾਈ ਸੀ। ਆਲਟੋ ਅਤੇ ਐਸ-ਪ੍ਰੇਸੋ ਸਮੇਤ ਛੋਟੀਆਂ ਕਾਰਾਂ ਦੀ ਵਿਕਰੀ ਅਕਤੂਬਰ, 2022 ਵਿੱਚ 24,936 ਯੂਨਿਟਾਂ ਦੇ ਮੁਕਾਬਲੇ ਘਟ ਕੇ 14,568 ਯੂਨਿਟ ਰਹਿ ਗਈ। ਇਸਦੀਆਂ ਕੰਪੈਕਟ ਕਾਰਾਂ ਜਿਵੇਂ ਬਲੇਨੋ, ਸੇਲੇਰੀਓ, ਡਿਜ਼ਾਇਰ, ਇਗਨਿਸ, ਸਵਿਫਟ, ਟੂਰ ਐੱਸ ਅਤੇ ਵੈਗਨਆਰ ਦੀ ਵਿਕਰੀ ਅਕਤੂਬਰ, 2022 ਵਿੱਚ 73,685 ਯੂਨਿਟਾਂ ਤੋਂ ਵਧ ਕੇ ਅਕਤੂਬਰ, 2023 ਵਿੱਚ 80,662 ਯੂਨਿਟ ਹੋ ਗਈ। ਮਾਰੂਤੀ ਦੀ ਵਿਰੋਧੀ ਹੁੰਡਈ ਮੋਟਰ ਕੰਪਨੀ ਨੇ ਕਿਹਾ ਕਿ ਅਕਤੂਬਰ 'ਚ ਉਸ ਦੀ ਘਰੇਲੂ ਵਿਕਰੀ 15 ਫ਼ੀਸਦੀ ਵਧ ਕੇ 55,128 ਇਕਾਈ ਹੋ ਗਈ, ਜੋ ਪਿਛਲੇ ਸਾਲ ਇਸੇ ਮਹੀਨੇ 'ਚ 48,001 ਇਕਾਈਆਂ ਸੀ।
ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਨੂੰ ਤੀਜੀ ਵਾਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ 400 ਕਰੋੜ ਦੀ ਫਿਰੌਤੀ
ਹੁੰਡਈ ਮੋਟਰ ਇੰਡੀਆ ਦੇ ਮੁੱਖ ਸੰਚਾਲਨ ਅਧਿਕਾਰੀ ਤਰੁਣ ਗਰਗ ਨੇ ਕਿਹਾ, “ਤਿਉਹਾਰਾਂ ਦੇ ਸੀਜ਼ਨ ਨੇ ਫਿਰ ਸਾਬਤ ਕਰ ਦਿੱਤਾ ਹੈ ਕਿ ਗਾਹਕ ਅਸਲ ਵਿੱਚ ਕਾਰਾਂ ਖਰੀਦਣਾ ਚਾਹੁੰਦੇ ਹਨ।” ਮਹਿੰਦਰਾ ਐਂਡ ਮਹਿੰਦਰਾ ਨੇ ਕਿਹਾ ਕਿ ਅਕਤੂਬਰ ਵਿੱਚ ਉਸ ਦੇ ਯੂਟੀਲਿਟੀ ਵ੍ਹੀਕਲ ਸੈਗਮੈਂਟ ਵਿੱਚ ਥੋਕ ਵਿਕਰੀ ਸਾਲ ਦੇ ਮੁਕਾਬਲੇ 36 ਫ਼ੀਸਦੀ ਵਧੀ ਹੈ। ਪਿਛਲੇ ਸਾਲ ਅਕਤੂਬਰ 'ਚ 32,226 ਯੂਨਿਟ ਦੇ ਮੁਕਾਬਲੇ 43708 ਯੂਨਿਟਸ 'ਤੇ ਪਹੁੰਚ ਗਿਆ। ਟਾਟਾ ਮੋਟਰਜ਼ ਨੇ ਕਿਹਾ ਕਿ ਘਰੇਲੂ ਬਾਜ਼ਾਰ 'ਚ ਉਸ ਦੇ ਯਾਤਰੀ ਵਾਹਨਾਂ ਦੇ ਹਿੱਸੇ (ਇਲੈਕਟ੍ਰਿਕ ਵਾਹਨਾਂ ਸਮੇਤ) ਦੀ ਥੋਕ ਵਿਕਰੀ ਪਿਛਲੇ ਸਾਲ ਅਕਤੂਬਰ 'ਚ 45,217 ਇਕਾਈਆਂ ਦੇ ਮੁਕਾਬਲੇ ਸੱਤ ਫ਼ੀਸਦੀ ਵਧ ਕੇ 48,337 ਇਕਾਈ ਹੋ ਗਈ। ਅਕਤੂਬਰ 'ਚ ਟੋਇਟਾ ਕਿਰਲੋਸਕਰ ਮੋਟਰ (TKM) ਦੀ ਥੋਕ ਵਿਕਰੀ ਸਾਲਾਨਾ ਆਧਾਰ 'ਤੇ 66 ਫ਼ੀਸਦੀ ਵਧ ਕੇ 21,879 ਯੂਨਿਟ ਹੋ ਗਈ। ਕਿਆ ਇੰਡੀਆ ਨੇ ਕਿਹਾ ਕਿ ਅਕਤੂਬਰ 'ਚ ਉਸ ਦੇ ਵਾਹਨਾਂ ਦੀ ਵਿਕਰੀ ਸਾਲਾਨਾ ਆਧਾਰ 'ਤੇ 4.4 ਫੀਸਦੀ ਵਧ ਕੇ 24,351 ਇਕਾਈਆਂ 'ਤੇ ਪਹੁੰਚ ਗਈ।
ਇਹ ਵੀ ਪੜ੍ਹੋ - 1 ਨਵੰਬਰ ਤੋਂ ਹੋ ਸਕਦੇ ਨੇ ਇਹ ਵੱਡੇ ਬਦਲਾਅ, ਦੀਵਾਲੀ ਤੋਂ ਪਹਿਲਾ ਜੇਬ 'ਤੇ ਪਵੇਗਾ ਸਿੱਧਾ ਅਸਰ
ਦੋਪਹੀਆ ਵਾਹਨਾਂ ਦੇ ਹਿੱਸੇ ਵਿੱਚ, ਹੀਰੋ ਮੋਟੋਕਾਰਪ ਨੇ ਅਕਤੂਬਰ ਵਿੱਚ 5,74,930 ਵਾਹਨ ਵੇਚੇ, ਜੋ ਪਿਛਲੇ ਸਾਲ ਇਸੇ ਮਹੀਨੇ ਵਿੱਚ 4,54,582 ਯੂਨਿਟਾਂ ਦੇ ਮੁਕਾਬਲੇ 26.5 ਫ਼ੀਸਦੀ ਦੀ ਵਾਧਾ ਦਰ ਦਰਜ ਕੀਤਾ। ਇਸਦੀ ਵਿਰੋਧੀ ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (HMSI) ਨੇ ਕਿਹਾ ਕਿ ਅਕਤੂਬਰ ਵਿੱਚ ਇਸਦੀ ਕੁੱਲ ਵਿਕਰੀ 10 ਫ਼ੀਸਦੀ ਵੱਧ ਕੇ 4,92,884 ਯੂਨਿਟ ਰਹੀ। ਅਕਤੂਬਰ 'ਚ ਸੁਜ਼ੂਕੀ ਮੋਟਰਸਾਈਕਲ ਇੰਡੀਆ ਪ੍ਰਾਈਵੇਟ ਲਿਮਟਿਡ ਦੀ ਵਿਕਰੀ 14.4 ਫ਼ੀਸਦੀ ਵਧ ਕੇ 1,00,507 ਯੂਨਿਟ ਰਹੀ ਹੈ। ਕੰਪਨੀ ਨੇ ਬਿਆਨ 'ਚ ਕਿਹਾ ਕਿ ਉਸ ਨੇ ਇਸ ਸਮੇਂ ਦੌਰਾਨ 84,302 ਇਕਾਈਆਂ ਦੇ ਨਾਲ ਸਭ ਤੋਂ ਵੱਧ ਘਰੇਲੂ ਵਿਕਰੀ ਦਰਜ ਕੀਤੀ ਅਤੇ 16,205 ਵਾਹਨਾਂ ਦਾ ਨਿਰਯਾਤ ਵੀ ਕੀਤਾ। ਰਾਇਲ ਐਨਫੀਲਡ ਦੀ ਅਕਤੂਬਰ 'ਚ ਵਿਕਰੀ 2.68 ਫ਼ੀਸਦੀ ਵਧ ਕੇ 84,435 ਯੂਨਿਟ ਹੋ ਗਈ, ਜੋ ਪਿਛਲੇ ਸਾਲ ਇਸੇ ਮਹੀਨੇ 82,235 ਯੂਨਿਟ ਸੀ। ਕੰਪਨੀ ਨੇ ਕਿਹਾ ਕਿ ਇਸ ਸਮੇਂ ਦੌਰਾਨ ਘਰੇਲੂ ਵਿਕਰੀ ਛੇ ਫ਼ੀਸਦੀ ਵਧ ਕੇ 80,958 ਇਕਾਈ ਹੋ ਗਈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ 76,528 ਇਕਾਈ ਸੀ। ਅਕਤੂਬਰ 'ਚ ਕੰਪਨੀ ਦਾ ਵਾਹਨ ਨਿਰਯਾਤ ਹਾਲਾਂਕਿ ਪਿਛਲੇ ਸਾਲ ਅਕਤੂਬਰ 'ਚ 5,707 ਇਕਾਈਆਂ ਦੇ ਮੁਕਾਬਲੇ 39 ਫ਼ੀਸਦੀ ਘੱਟ ਕੇ 3,477 ਇਕਾਈ ਰਹਿ ਗਿਆ।
ਇਹ ਵੀ ਪੜ੍ਹੋ - ਕਰਵਾਚੌਥ ਦੇ ਤਿਉਹਾਰ ਤੋਂ ਪਹਿਲਾਂ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੀ ਕੀਮਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8