‘Ferrero Rocher Chocolate’ ਦੀ ਵੱਡੇ ਉਛਾਲ ਦੀ ਤਿਆਰੀ, ਭਾਰਤ ’ਚ ਦੋਹਰੇ ਅੰਕ ’ਚ ਵਾਧੇ ਦਾ ਟੀਚਾ
Thursday, Sep 10, 2026 - 04:12 PM (IST)
ਬਿਜ਼ਨੈੱਸ ਡੈਸਕ - ਤਿਉਹਾਰੀ ਸੀਜ਼ਨ ’ਚ ਭਾਰਤ ਦੇ ਚਾਕਲੇਟ ਬਾਜ਼ਾਰ ’ਚ ਪ੍ਰੀਮੀਅਮ ਉਤਪਾਦਾਂ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਇਤਾਲਵੀ ਚਾਕਲੇਟ ਕੰਪਨੀ ਫੇਰੇਰੋ ਰੋਚਰ ਨੇ ਕਾਰੋਬਾਰ ’ਚ ਦੋਹਰੇ ਅੰਕ ਦੇ ਵਾਧੇ ਦਾ ਟੀਚਾ ਰੱਖਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਚਾਕਲੇਟ ਬਾਜ਼ਾਰ ਦੀ ਔਸਤ ਵਾਧਾ ਦਰ ਤੋਂ ਤੇਜ਼ ਰਫਤਾਰ ਨਾਲ ਅੱਗੇ ਵਧ ਕੇ ਆਪਣੀ ਬਾਜ਼ਾਰ ਹਿੱਸੇਦਾਰੀ ਵਧਾਉਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ : Toll Plaza 'ਤੇ ਕਰੋੜਾਂ ਦੀ ਠੱਗੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਮਾਮਲਾ ਜਾਣ ਉੱਡਣਗੇ ਹੋਸ਼
ਫੇਰੇਰੋ ਇੰਡੀਆ ਸਬ-ਕਾਂਟੀਨੈਂਟ ਦੇ ਮਾਰਕੀਟਿੰਗ ਮੁਖੀ ਜੋਹਰ ਕਪੂਸਵਾਲਾ ਨੇ ਦੱਸਿਆ ਕਿ ਭਾਰਤ ਦਾ ਚਾਕਲੇਟ ਬਾਜ਼ਾਰ ਫਿਲਹਾਲ ਲੱਗਭਗ 7-8 ਫੀਸਦੀ ਦੀ ਦਰ ਨਾਲ ਵਧ ਰਿਹਾ ਹੈ। ਕੰਪਨੀ ਇਸ ਸਾਲ ਇਸ ਤੋਂ ਤੇਜ਼ ਵਾਧੇ ਦੀ ਉਮੀਦ ਕਰ ਰਹੀ ਹੈ ਅਤੇ ਫੇਰੇਰੋ ਦਾ ਕਾਰੋਬਾਰ ਦੋਹਰੇ ਅੰਕ ’ਚ ਵਧਣ ਦਾ ਟੀਚਾ ਹੈ। ਕੰਪਨੀ ਨੂੰ ਇਸ ਸਾਲ ਦੇ ਤੋਹਫੇ ਦੇਣ ਵਾਲੇ ਤਿਉਹਾਰੀ ਮੌਸਮ ਨੂੰ ਲੈ ਕੇ ਵੀ ਕਾਫੀ ਉਮੀਦਾਂ ਹਨ।
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਕੰਪਨੀ ਨੇ ਤਿਉਹਾਰੀ ਮੌਸਮ ਤੋਂ ਪਹਿਲਾਂ ਭਾਰਤ ’ਚ ਫੇਰੇਰੋ ਦੇ ਨਵੇਂ ਚਾਕਲੇਟ ਬਾਰ ਪੇਸ਼ ਕੀਤੇ ਹਨ। ਕੰਪਨੀ ਦੀ ਰਣਨੀਤੀ ਦੇਸ਼ ’ਚ ਤੇਜ਼ੀ ਨਾਲ ਵਧ ਰਹੇ ਪ੍ਰੀਮੀਅਮਾਈਜ਼ੇਸ਼ਨ ਦਾ ਲਾਭ ਉਠਾਉਣ ਦੀ ਹੈ। ਹਾਲਾਂਕਿ ਪ੍ਰੀਮੀਅਮ ਚਾਕਲੇਟ ਦਾ ਬਾਜ਼ਾਰ ਅਜੇ ਕੁਲ ਬਾਜ਼ਾਰ ਦੀ ਤੁਲਨਾ ’ਚ ਛੋਟਾ ਹੈ ਪਰ ਕੰਪਨੀ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ’ਚ ਇਸ ’ਚ ਤੇਜ਼ੀ ਨਾਲ ਵਿਸਥਾਰ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
ਵੰਡ ਕੇ ਖਾਣ ਅਤੇ ਆਨੰਦ ਲੈਣ ’ਤੇ ਜ਼ੋਰ
ਫੇਰੇਰੋ ਦਾ ਮੰਨਣਾ ਹੈ ਕਿ ਭਾਰਤ ’ਚ ਚਾਕਲੇਟ ਦੀ ਖਪਤ ਹੁਣ ਸਿਰਫ ਤੋਹਫੇ ਦੇਣ ਤੱਕ ਸੀਮਤ ਨਹੀਂ ਰਹੇਗੀ। ਕੰਪਨੀ ਵੰਡ ਕੇ ਖਾਣ ਅਤੇ ਵਿਅਕਤੀਗਤ ਆਨੰਦ ਲਈ ਚਾਕਲੇਟ ਦੀ ਖਪਤ ਵਧਾਉਣ ’ਤੇ ਵੀ ਧਿਆਨ ਦੇ ਰਹੀ ਹੈ। ਇਸੇ ਰਣਨੀਤੀ ਤਹਿਤ ਚਾਕਲੇਟ ਬਾਰ ਨੂੰ ਨਵੇਂ ਖਪਤਕਾਰ ਵਰਗ ਅਤੇ ਖਪਤ ਮੌਕੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
10 ਲੱਖ ਦੁਕਾਨਾਂ ਤੱਕ ਪਹੁੰਚ
ਕੰਪਨੀ ਫਿਲਹਾਲ ਭਾਰਤ ’ਚ ਲੱਗਭਗ 10 ਲੱਖ ਦੁਕਾਨਾਂ ਤੱਕ ਪਹੁੰਚ ਰੱਖਦੀ ਹੈ। ਮਹਾਨਗਰਾਂ ਤੋਂ ਇਲਾਵਾ ਪਹਿਲੀ ਅਤੇ ਦੂਜੀ ਸ਼੍ਰੇਣੀ ਦੇ ਸ਼ਹਿਰ ਉਸ ਦੇ ਮੁੱਖ ਬਾਜ਼ਾਰ ਹਨ। ਆਧੁਨਿਕ ਰਿਟੇਲ ਅਤੇ ਕੁਇੱਕ ਕਾਮਰਸ ਮੰਚ ਕਾਰੋਬਾਰ ’ਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉੱਥੇ ਹੀ ਆਮ ਦੁਕਾਨਾਂ ’ਚ ਪਹੁੰਚ ਵਧਾਉਣ ਲਈ ਕੰਪਨੀ ਵਧੇਰੇ ਉਤਪਾਦ ਉਪਲੱਬਧ ਕਰਵਾਉਣ ਦੇ ਨਾਲ ਨਵੇਂ ਕੂਲਰ ਲਾਉਣ ’ਤੇ ਵੀ ਜ਼ੋਰ ਦੇ ਰਹੀ ਹੈ। ਤਿਉਹਾਰੀ ਮੌਸਮ ’ਚ ਕੰਪਨੀ ਈ-ਕਾਮਰਸ, ਆਧੁਨਿਕ ਪ੍ਰਚੂਨ, ਕੁਇੱਕ ਕਾਮਰਸ ਅਤੇ ਡਿਜੀਟਲ ਮਾਧਿਅਮਾਂ ਰਾਹੀਂ ਆਪਣੇ ਬ੍ਰਾਂਡ ਦਾ ਪ੍ਰਚਾਰ ਵਧਾਏਗੀ।
ਇਹ ਵੀ ਪੜ੍ਹੋ : ਇਲਾਇਚੀ ਦੀਆਂ ਕੀਮਤਾਂ 'ਚ ਭਾਰੀ ਉਛਾਲ; ਇਸ ਕਾਰਨ ਰੇਟ ਹੋਰ ਵਧਣ ਦੇ ਮਿਲ ਰਹੇ ਸੰਕੇਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
