ਤਾਲਾਬੰਦੀ ਦੌਰਾਨ ਭਾਰਤ ''ਚ ਕੰਮ-ਕਾਜੀ ਬੀਬੀਆਂ ਦੀ ਹਿੱਸੇਦਾਰੀ ਵਧੀ : ਲਿੰਕਡਇਨ
Tuesday, Sep 29, 2020 - 08:14 PM (IST)
ਨਵੀਂ ਦਿੱਲੀ- ਲਿੰਕਡਇਨ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਭਾਰਤ ਵਿਚ ਲਾਗੂ ਕੀਤੀ ਗਈ ਤਾਲਾਬੰਦੀ ਦੌਰਾਨ ਕੰਮ-ਕਾਜੀ ਬੀਬੀਆਂ ਦੀ ਹਿੱਸੇਦਾਰੀ ਵਧੀ ਹੈ।
ਰਿਪੋਰਟ ਮੁਤਾਬਕ ਜਨਾਨੀਆਂ ਦੀ ਹਿੱਸੇਦਾਰੀ ਅਪ੍ਰੈਲ ਵਿਚ ਤਕਰੀਬਨ 30 ਫੀਸਦੀ ਤੋਂ ਵੱਧ ਕੇ ਜੁਲਾਈ ਦੇ ਅਖੀਰ ਵਿਚ 37 ਫੀਸਦੀ ਹੋ ਗਈ ਹੈ।
ਲਿੰਕਡਇਨ ਲੇਬਰ ਮਾਰਕਿਟ ਅਪਡੇਟ ਦੇ ਦੂਜੇ ਅਡੀਸ਼ਨ ਮੁਤਾਬਕ ਦੇਸ਼ ਵਿਚ ਨਿਯੁਕਤੀਆਂ ਜਾਰੀ ਹਨ ਤੇ ਲਿੰਗ ਸਮਾਨਤਾ ਵਿਚ ਸੁਧਾਰ ਹੈ। ਰਿਪੋਰਟ ਮੁਤਾਬਕ ਕਰਮਚਾਰੀ ਬੀਬਆਂ ਦੀ ਹਿੱਸੇਦਾਰੀ ਅਪ੍ਰੈਲ ਦੇ 30 ਫੀਸਦੀ ਤੋਂ ਵੱਧ ਕੇ ਜੁਲਾਈ ਦੇ ਅਖੀਰ ਵਿਚ 37 ਫੀਸਦੀ ਹੋ ਗਈ ਹੈ। ਇਸ ਦੇ ਨਾਲ ਹੀ ਜੂਨ ਦੇ ਮੁਕਾਬਲੇ ਜੁਲਾਈ ਵਿਚ ਨਿਯੁਕਤੀਆਂ 25 ਫੀਸਦੀ ਅੰਕ ਵੱਧ ਗਈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਾਲਾਂਕਿ ਵਾਇਰਸ ਦੀ ਦੂਜੀ ਲਹਿਰ ਦੇ ਖਤਰੇ ਨਾਲ ਜ਼ੋਖਮ ਅਜੇ ਵੀ ਬਣੇ ਹੋਏ ਹਨ ਅਤੇ ਕਮਜ਼ੋਰ ਆਰਥਿਕ ਦ੍ਰਿਸ਼ਟੀਕੋਣ ਤੋਂ ਅੱਗੇ ਸੁਧਾਰ ਪ੍ਰਭਾਵਿਤ ਹੋ ਸਕਦਾ ਹੈ