ਅਪ੍ਰੈਲ-ਫਰਵਰੀ ''ਚ ਸੋਨੇ ਦਾ ਆਯਾਤ 5.5 ਫੀਸਦੀ ਘਟ ਕੇ 29.5 ਅਰਬ ਡਾਲਰ

03/24/2019 11:39:55 AM

ਨਵੀਂ ਦਿੱਲੀ—ਦੇਸ਼ ਦੇ ਸੋਨੇ ਦਾ ਆਯਾਤ ਚਾਲੂ ਵਿੱਤੀ ਸਾਲ ਦੀ ਅਪ੍ਰੈਲ ਤੋਂ ਫਰਵਰੀ ਦੇ ਸਮੇਂ 'ਚ 5.5 ਫੀਸਦੀ ਘਟ ਕੇ 29.5 ਅਰਬ ਡਾਲਰ ਰਹਿ ਗਿਆ। ਵਣਜ ਮੰਤਰਾਲੇ ਦੇ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਭਾਵ 2017-18 ਦੇ ਸਮਾਨ ਸਮੇਂ 'ਚ ਸੋਨੇ ਦਾ ਆਯਾਤ 31.2 ਅਰਬ ਡਾਲਰ ਰਿਹਾ ਸੀ। ਵਿਸ਼ੇਸ਼ਕਾਂ ਨੇ ਕਿਹਾ ਕਿ ਸੰਸਾਰਕ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਨਰਮੀ ਦੀ ਵਜ੍ਹਾ ਨਾਲ ਆਯਾਤ 'ਚ ਗਿਰਾਵਟ ਆਈ। ਚਾਲੂ ਵਿੱਤੀ ਸਾਲ 'ਚ ਲਗਾਤਾਰ ਤਿੰਨ ਮਹੀਨਿਆਂ ਅਕਤੂਬਰ, ਨਵੰਬਰ ਅਤੇ ਦਸੰਬਰ, 2018 'ਚ ਸੋਨੇ ਦਾ ਆਯਾਤ ਘਟਿਆ ਸੀ। ਉਸ ਦੇ ਬਾਅਦ ਜਨਵਰੀ 2019 'ਚ ਇਹ 38.16 ਫੀਸਦੀ ਵਧ ਗੇ 2.31 ਅਰਬ ਡਾਲਰ 'ਤੇ ਪਹੁੰਚ ਗਿਆ। ਫਰਵਰੀ 'ਚ ਇਹ ਫਿਰ 10.8 ਫੀਸਦੀ ਘਟ ਕੇ 2.58 ਅਰਬ ਡਾਲਰ ਰਹਿ ਗਿਆ। ਭਾਰਤ ਦੁਨੀਆ 'ਚ ਸੋਨੇ ਦੇ ਸਭ ਤੋਂ ਵੱਡੇ ਆਯਾਤਕ ਦੇਸ਼ਾਂ 'ਚੋਂ ਹੈ। ਆਯਾਤ ਦੇ ਰਾਹੀਂ ਦੇਸ਼ ਦੇ ਗਹਿਣਾ ਉਦਯੋਗ ਦੀ ਮੰਗ ਨੂੰ ਪੂਰਾ ਕੀਤਾ ਜਾਂਦਾ ਹੈ। ਚਾਲੂ ਵਿੱਤੀ ਸਾਲ ਦੇ ਪਹਿਲੇ 11 ਮਹੀਨੇ 'ਚ ਰਤਨ ਅਤੇ ਗਹਿਣਾ ਨਿਰਯਾਤ ਵੀ 6.3 ਫੀਸਦੀ ਘਟ ਕੇ 28.5 ਅਰਬ ਡਾਲਰ ਰਹਿ ਗਿਆ। ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਚਾਲੂ ਖਾਤੇ ਦਾ ਘਾਟਾ (ਕੈਡ) ਵਧ ਕੇ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ 2.9 ਫੀਸਦੀ ਹੋ ਗਿਆ ਜੋ ਇਸ ਸਾਲ ਪਹਿਲਾਂ ਸਮਾਨ ਸਮੇਂ 'ਚ 1.1 ਫੀਸਦੀ ਸੀ। ਮਾਤਰਾ ਦੇ ਹਿਸਾਬ ਨਾਲ ਦੇਸ਼ ਦੇ ਸੋਨੇ ਦਾ ਆਯਾਤ 2017-18 'ਚ 22.43 ਫੀਸਦੀ ਵਧ ਕੇ 955.16 ਟਨ 'ਤੇ ਪਹੁੰਚ ਗਿਆ। 2016-17 'ਚ ਇਹ 780.14 ਟਨ ਸੀ।


Aarti dhillon

Content Editor

Related News