Fiat ਦੀ ਇਸ ਸ਼ਾਨਦਾਰ ਕਾਰ ਦਾ ਹੋਇਆ ਖੁਲਾਸਾ, ਜਾਣੋਂ ਫੀਚਰਸ

Wednesday, Nov 29, 2017 - 01:26 AM (IST)

Fiat ਦੀ ਇਸ ਸ਼ਾਨਦਾਰ ਕਾਰ ਦਾ ਹੋਇਆ ਖੁਲਾਸਾ, ਜਾਣੋਂ ਫੀਚਰਸ

ਜਲੰਧਰ—ਵਾਹਨ ਨਿਰਮਾਤਾ ਕੰਪਨੀ Fiat  ਨੇ ਆਪਣੀ ਨਵੀਂ ਮਿਡ-ਸਾਈਜ਼ ਸੇਡਾਨ ਫਿਏਟ ਕ੍ਰੋਨਾਸ ਦਾ ਖੁਲਾਸਾ ਕਰ ਦਿੱਤਾ ਹੈ। ਫਿਏਟ ਕ੍ਰੋਨਾਸ ਨੂੰ ਮਾਡਰਨ ਇਟੈਲੀਅਨ ਡਿਜਾਈਨ 'ਤੇ ਤਿਆਰ ਕੀਤਾ ਗਿਆ ਹੈ। ਕੰਪਨੀ ਆਪਣੀ ਇਸ ਕਾਰ ਨੂੰ ਸਭ ਤੋਂ ਪਹਿਲਾਂ ਬ੍ਰਾਜ਼ੀਲ 'ਚ ਇਸ ਸਾਲ ਦੇ ਆਖਿਰ ਤਕ ਲਾਂਚ ਕਰੇਗੀ। ਇਸ ਤੋਂ ਬਾਅਦ ਅਮਰੀਕਨ ਮਾਰਕੀਟ 'ਚ ਲਾਂਚ ਕੀਤਾ ਜਾਵੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ 'ਚ ਵੀ ਫਿਏਟ ਕ੍ਰੋਨਾਸ ਨੂੰ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ, ਕੰਪਨੀ ਨੇ ਭਾਰਤ 'ਚ ਇਸ ਕਾਰ ਦੀ ਲਾਂਚਿੰਗ ਨੂੰ ਲੈ ਕੇ ਕੋਈ ਅਧਿਕਾਰਿਕ ਘੋਸ਼ਣਾ ਨਹੀਂ ਕੀਤੀ ਹੈ। 

PunjabKesari
ਇੰਜਣ
ਇਹ ਤਿੰਨ ਇੰਜਣ ਆਪਸ਼ਨ 'ਚ ਉਪਲੱਬਧ ਹੈ ਜਿਸ 'ਚ 1.0 ਲੀਟਰ ਫਾਇਰਫਲਾਈ, 1.3 ਲੀਟਰ ਫਾਇਰਫਲਾਈ ਅਤੇ 1.8 ਲੀਟਰ ਇਟਾਰਕ ਸ਼ਾਮਲ ਹੈ। ਕਾਰ 'ਚ 1.8 ਲੀਟਰ ਦਾ ਡੀਜ਼ਲ ਇੰਜਣ ਦਿੱਤਾ ਹੈ ਜੋ ਕਿ 139 ਬੀ.ਐੱਚ.ਪੀ. ਦੀ ਪਾਵਰ ਅਤੇ 189.27 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਉੱਥੇ ਭਾਰਤ 'ਚ ਇਸ ਕਾਰ ਨੂੰ 1.5 ਲੀਟਰ ਡੀਜ਼ਲ ਅਤੇ 1.4 ਲੀਟਰ ਪੈਰਟੋਲ ਇੰਜਣ 'ਚ ਪੇਸ਼ ਕੀਤਾ ਜਾ ਸਕਦਾ ਹੈ।
ਡਿਜਾਈਨ
ਕਾਰ ਦੇ ਫਰੰਟ 'ਚ ਆਕਰਸ਼ਕ ਰੇਡੀਏਟਰ ਗ੍ਰਿਲ, ਨਵਾਂ ਫਰੰਟ ਬੰਪਰ ਲਗਾਏ ਗਏ ਹਨ। ਇਸ ਤੋਂ ਇਲਾਵਾ ਕਾਰ 'ਚ ਐੱਲ.ਈ.ਡੀ. ਟੇਲ-ਲਾਈਟ, ਇੰਟੀਗ੍ਰੇਟੇਡ ਰਿਅਰ ਸਪਵਾਇਲਰ, ਬਲੈਕ ਪਲਾਸਟਿਕ ਇੰਸਰਟ ਆਦਿ ਨੂੰ ਵੀ ਸ਼ਾਮਲ ਕੀਤਾ ਹੈ। 

PunjabKesari
ਹੋਰ ਫੀਚਰਸ
ਇਸ ਨਵੀਂ ਕਾਰ 'ਚ ਐੱਲ.ਈ.ਡੀ. ਹੈੱਡਲਾਈਟ, ਐੱਲ.ਈ.ਡੀ. ਟੈਲਾਲਾਈਟ, ਟੱਚਸਕਰੀਨ ਇੰਫਟੇਨਮੈਂਟ ਸਿਸਟਮ, ਫੈਬ੍ਰਿਕ ਸੀਟ, ਏ.ਬੀ.ਐੱਸ. ਈ.ਬੀ.ਡੀ.,  ਆਟੋਮੈਟਿਕ ਏਅਰ ਕੰਡੀਸ਼ਨਿੰਗ, ਡਾਇਮੰਡ ਕਟ ਅਲਾਏ ਵ੍ਹੀਲ, ਮਲਟੀ-ਫੰਕਸ਼ਨਲ ਸਟੀਅਰਿੰਗ ਵ੍ਹੀਲਸ, ਰਿਅਰ ਪਾਰਕਿੰਗ ਕੈਮਰਾ, ਰਿਅਰ ਪਾਰਕਿੰਗ ਕੈਮਰਾ ਵਰਗੇ ਫੀਚਰਸ ਨੂੰ ਸ਼ਾਮਲ ਕੀਤਾ ਗਿਆ ਹੈ।


Related News