15 DEC ਤੋਂ FASTag ਬਿਨਾਂ ਹਾਈਵੇ ''ਤੇ ਨਿਕਲਣਾ ਪਵੇਗਾ ਇੰਨਾ ਮਹਿੰਗਾ

12/12/2019 3:47:31 PM

ਨਵੀਂ ਦਿੱਲੀ— 15 ਦਸੰਬਰ ਨੂੰ ਰਾਸ਼ਟਰੀ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ (ਐੱਨ. ਈ. ਟੀ. ਸੀ.) ਪ੍ਰੋਗਰਾਮ ਤਹਿਤ ਸਾਰੇ ਵਾਹਨਾਂ ਲਈ ਫਾਸਟੈਗ ਲਾਜ਼ਮੀ ਹੋਣ ਜਾ ਰਿਹਾ ਹੈ। ਫਾਸਟੈਗ ਤੋਂ ਬਿਨਾਂ ਗਲਤ ਲੇਨ 'ਚੋਂ ਲੰਘਣ ਵਾਲੀ ਗੱਡੀ ਨੂੰ ਦੁੱਗਣਾ ਟੋਲ ਟੈਕਸ ਭਰਨਾ ਪਵੇਗਾ। ਰੋਡ ਟਰਾਂਸਪੋਰਟ ਤੇ ਹਾਈਵੇਜ਼ ਮੰਤਰਾਲਾ ਨੇ ਇਹ ਬਿਲਕੁਲ ਸਪੱਸ਼ਟ ਕਰ ਦਿੱਤਾ ਹੈ ਕਿ ਫਾਸਟੈਗ ਤੋਂ ਬਿਨਾਂ ਟੋਲ ਪਲਾਜ਼ੇ 'ਚੋਂ ਲੰਘਣ ਵਾਲੀ ਗੱਡੀ ਨੂੰ ਦੁੱਗਣਾ ਚਾਰਜ ਲੱਗੇਗਾ। ਇਸ ਲਈ ਜੇਕਰ ਤੁਸੀਂ ਹੁਣ ਤਕ ਇਹ ਨਹੀਂ ਲਵਾ ਸਕੇ ਹੋ ਤਾਂ ਬਿਨਾਂ ਦੇਰ ਕੀਤੇ ਗੱਡੀ 'ਤੇ ਲਵਾ ਲਓ।

ਇਹ ਨਾ ਲਵਾਉਣ 'ਤੇ ਸਭ ਤੋਂ ਵੱਧ ਨੁਕਸਾਨ ਉਨ੍ਹਾਂ ਲੋਕਾਂ ਨੂੰ ਹੋਵੇਗਾ ਜੋ ਗੱਡੀ 'ਚ ਲੰਮੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹਨ ਕਿਉਂਕਿ ਹਾਈਵੇ 'ਤੇ ਕਈ ਸਾਰੇ ਟੋਲ ਪੈਣ ਨਾਲ ਹਰ ਇਕ 'ਤੇ ਦੁੱਗਣਾ ਚਾਰਜ ਭਰਨਾ ਪਵੇਗਾ।

 

ਕੀ ਹੈ ਫਾਸਟੈਗ?

PunjabKesari
ਇਹ ਇਕ ਰੀਡੀਓ ਫ੍ਰੀਕਵੈਂਸੀ ਟੈਗ ਹੈ, ਜਿਸ ਨੂੰ ਵਾਹਨ ਦੀ ਵਿੰਡੋ 'ਤੇ ਲਗਾਇਆ ਜਾਂਦਾ ਹੈ, ਤਾਂ ਕਿ ਗੱਡੀ ਜਦੋਂ ਟੋਲ ਤੋਂ ਲੰਘੇ ਤਾਂ ਪਲਾਜ਼ਾ 'ਤੇ ਮੌਜੂਦ ਸੈਂਸਰ ਫਾਸਟੈਗ ਨੂੰ ਰੀਡ ਯਾਨੀ ਸਕੈਨ ਕਰ ਸਕੇ। ਉੱਥੇ ਲੱਗੇ ਉਪਕਰਣ ਆਟੋਮੈਟਿਕ ਤਰੀਕੇ ਨਾਲ ਟੋਲ ਟੈਕਸ ਦੀ ਵਸੂਲੀ ਕਰ ਲੈਂਦੇ ਹਨ। 15 ਦਸੰਬਰ ਤੋਂ ਦੇਸ਼ ਭਰ ਦੇ ਟੋਲ ਪਲਾਜ਼ਿਆਂ 'ਤੇ ਫਾਸਟੈਗ ਟੋਲ ਕੁਲੈਕਸ਼ਨ ਸਿਸਟਮ ਲਾਜ਼ਮੀ ਹੋ ਜਾਵੇਗਾ ਤੇ ਜੋ ਕੋਈ ਵੀ ਇਹ ਨਹੀਂ ਲਗਵਾਏਗਾ ਉਸ ਨੂੰ ਦੁੱਗਣਾ ਟੋਲ ਟੈਕਸ ਭਰਨਾ ਪਵੇਗਾ। ਹਾਲਾਂਕਿ, ਬਿਨਾਂ ਫਾਸਟੈਗ ਵਾਲੇ ਵਾਹਨਾਂ ਲਈ ਫਿਲਹਾਲ ਟੋਲ ਪਲਾਜ਼ਿਆਂ 'ਤੇ ਇਕ ਹਾਈਬ੍ਰਿਡ ਲੇਨ ਰੱਖੀ ਗਈ ਹੈ ਪਰ ਜਲਦ ਹੀ ਇਨ੍ਹਾਂ ਨੂੰ ਵੀ ਫਾਸਟੈਗ ਲਾਈਨ 'ਚ ਤਬਦੀਲ ਕਰ ਦਿੱਤਾ ਜਾਵੇਗਾ।
 

ਕਿੱਥੋਂ ਮਿਲੇਗਾ?

PunjabKesari
ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਦੇ ਟੋਲ ਪਲਾਜ਼ਾ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ. ਸਮੇਤ ਹੋਰ ਕਈ ਬੈਂਕ ਅਤੇ ਪੇਟੀਐੱਮ ਤੇ ਐਮਾਜ਼ੋਨ ਤੋਂ ਵੀ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਇੰਡੀਅਨ ਆਇਲ, ਭਾਰਤ ਪੈਟਰੋਲੀਅਮ, ਹਿੰਦੋਸਤਾਨ ਪੈਟਰੋਲੀਅਮ ਦੇ ਪੈਟਰੋਲ ਪੰਪ ਤੋਂ ਵੀ ਲੈ ਸਕਦੇ ਹੋ। ਇਸ ਲਈ ਗੱਡੀ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਫੋਟੋ ਕਾਪੀ, ਗੱਡੀ ਮਾਲਕ ਦੀ ਪਾਸਪੋਰਟ ਸਾਈਜ਼ ਫੋਟੋ ਤੇ ਆਈ. ਡੀ. ਜ਼ਰੂਰੀ ਹੈ। ਖਰੀਦਦੇ ਸਮੇਂ ਅਸਲ ਕਾਪੀ ਵੀ ਜ਼ਰੂਰ ਨਾਲ ਰੱਖੋ।


Related News