ਵੱਡੇ ਸ਼ਹਿਰਾਂ ''ਚ ਤੇਜ਼ੀ ਨਾਲ ਲਾਂਚ ਹੋ ਰਹੇ ਰਿਹਾਇਸ਼ੀ ਪ੍ਰਾਜੈਕਟ

Thursday, Aug 16, 2018 - 12:42 PM (IST)

ਨਵੀਂ ਦਿੱਲੀ—ਸਾਲ 2018 ਦੀ ਪਹਿਲੀ ਛਿਮਾਹੀ 'ਚ ਰਿਹਾਇਸ਼ੀ ਪ੍ਰਾਜੈਕਟਾਂ ਦੀ ਲਾਂਚਿੰਗ ਦੁੱਗਣੀ ਤੋਂ ਜ਼ਿਆਦਾ ਹੋ ਗਈ ਹੈ। ਦੇਸ਼ ਦੇ ਟਾਪ 8 ਸ਼ਹਿਰਾਂ 'ਚ ਰਿਹਾਇਸ਼ੀ ਪ੍ਰਾਜੈਕਟਾਂ ਦੀ ਲਾਂਚਿੰਗ 'ਚ ਤਿਮਾਹੀ ਆਧਾਰ 'ਤੇ 106 ਫੀਸਦੀ ਅਤੇ ਸਾਲ ਦਰ ਸਾਲ ਆਧਾਰ 'ਤੇ 68 ਫੀਸਦੀ ਵਾਧਾ ਹੋਇਆ ਹੈ। 
ਸ਼ਹਿਰਾਂ 'ਚ ਲਾਂਚ ਹੋ ਰਹੇ ਹਨ ਨਵੇਂ ਪ੍ਰਾਜੈਕਟ
ਨਵੀਂ ਸਪਲਾਈ ਦੇ ਬਾਵਜੂਦ ਇਨਵੈਂਟਰੀ ਲੈਵਲ 'ਚ ਕੁਝ ਕਮੀ ਆਉਣ ਅਤੇ ਹੋਮਬਾਇਰਸ ਦੇ ਰਿਸਪਾਂਸ ਨਾਲ ਅਜਿਹੇ ਪ੍ਰਾਜੈਕਟਾਂ ਦੀ ਲਾਂਚਿੰਗ ਵਧੀ ਹੈ। ਇਕ ਰਿਪੋਰਟ ਮੁਤਾਬਕ ਟਾਪ 8 ਸ਼ਹਿਰਾਂ 'ਚ ਇਸ ਸਮੇਂ 'ਚ ਕੀਮਤਾਂ ਸਥਿਰ ਰਹੀਆਂ ਪਰ ਸਾਲ ਭਰ ਪਹਿਲਾਂ ਦੇ ਮੁਕਾਬਲੇ ਵਿਕਰੀ 11 ਫੀਸਦੀ ਵਧੀ। ਇਸ ਦੇ ਪਿੱਛੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਸਬਸਿਡੀ ਲਈ ਫਲੈਟ ਦੇ ਆਕਾਰ ਦੀ ਸੀਮਾ 'ਚ ਵਾਧਾ, ਰੀਅਲ ਅਸਟੇਟ ਐਕਟ 2016 (ਰੇਰਾ) ਨੂੰ ਲਾਗੂ ਕਰਨ, ਜੀ.ਐੱਸ.ਟੀ. ਵਰਗੇ ਰਾਸ਼ਟਰੀ ਪੱਧਰ ਦੇ ਕਦਮਾਂ ਦਾ ਵੀ ਯੋਗਦਾਨ ਰਿਹਾ। ਇਨ੍ਹਾਂ ਨਾਲ ਸ਼ੁਰੂਆਤੀ ਉਥਲ-ਪੁਥਲ ਤਾਂ ਮਚੀ, ਪਰ ਇੰਡਸਟਰੀ 'ਚ ਯੂਜ਼ਰਸ ਅਤੇ ਡਿਵੈਲਪਰਸ ਦੋਵਾਂ ਦਾ ਭਰੋਸਾ ਬਹਾਲ ਕਰਨ 'ਚ ਮਦਦ ਮਿਲੀ।
ਮੁੰਬਈ 'ਚ ਸਭ ਤੋਂ ਜ਼ਿਆਦਾ ਪ੍ਰਾਜੈਕਟ ਲਾਂਚ
2018 ਦੀ ਪਹਿਲੀ ਛਿਮਾਹੀ 'ਚ ਮੁੰਬਈ ਮੈਟਰੋਪਾਲੀਟਨ ਖੇਤਰ 'ਚ ਸਭ ਤੋਂ ਜ਼ਿਆਦਾ 27,798 ਯੂਨੀਟਸ ਲਾਂਚ ਕੀਤੀ ਗਈ। ਦੂਜੇ ਨੰਬਰ 'ਤੇ ਬੰਗਲੁਰੂ ਰਿਹਾ, ਜਿਥੇ 18193 ਯੂਨੀਟਸ ਦੀ ਲਾਂਚਿੰਗ ਹੋਈ। 2016-17 ਦੀ ਤੀਜੀ ਤਿਮਾਹੀ ਤੋਂ ਬਾਅਦ ਤਿਮਾਹੀ ਵਿਕਰੀ ਦੀ ਗਤੀ ਹੌਲੀ-ਹੌਲੀ ਵਧ ਰਹੀ ਹੈ। ਉਦੋਂ ਤੋਂ ਇਸ 'ਚ ਕੁੱਲ 39 ਫੀਸਦੀ ਗਰੋਥ ਆ ਚੁੱਕੀ ਹੈ। ਜੂਨ ਤਿਮਾਹੀ 'ਚ 8 ਟੀਅਰ ਵਨ ਸ਼ਹਿਰਾਂ 'ਚ 69,897 ਯੂਨੀਟਸ ਦੀ ਵਿਕਰੀ ਦੇ ਨਾਲ 8 ਫੀਸਦੀ ਦੀ ਗਰੋਥ ਦਰਜ ਕੀਤੀ ਗਈ ਹੈ। ਇਨ੍ਹਾਂ ਸ਼ਹਿਰਾਂ ਦੀ ਕੁੱਲ ਸੇਲਸ 'ਚ ਮੁੰਬਈ ਮੈਟਰੋਪਾਲੀਟਨ ਖੇਤਰ ਦੀ ਹਿੱਸੇਦਾਰੀ ਕਰੀਬ ਇਕ ਤਿਹਾਈ ਰਹੀ ਅਤੇ ਪਿਛਲੇ ਸਾਲ ਦੇ ਮੁਕਾਬਲੇ ਉਥੇ 15 ਫੀਸਦੀ ਗਰੋਥ ਰਹੀ।  


Related News