ਬਾਸਮਤੀ ਚੌਲਾਂ ਦੇ ਨਿਰਯਾਤ ਨਾਲ ਖ਼ੁਸ਼ ਹੋਏ ਕਿਸਾਨ, ਕੁੱਲ ਨਿਰਯਾਤ ''ਚ ਪੰਜਾਬ ਦਾ 34 ਫ਼ੀਸਦੀ ਹਿੱਸਾ
Saturday, Nov 25, 2023 - 06:31 PM (IST)
ਜਲੰਧਰ - ਪੰਜਾਬ ਦੇ ਬਹੁਤ ਸਾਰੇ ਕਿਸਾਨ ਅਜਿਹੇ ਹਨ, ਜੋ ਬਾਸਮਤੀ ਦੀ ਖੇਤੀ ਕਰਦੇ ਹਨ। ਪੰਜਾਬ ਦੇ ਕਿਸਾਨਾਂ ਦੀ ਸਮੁੱਚੀ ਬਰਾਮਦ ਵਿੱਚ 35 ਫ਼ੀਸਦੀ ਹਿੱਸੇਦਾਰੀ ਸੀ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਬਾਸਮਤੀ ਦਾ ਘੱਟੋ-ਘੱਟ ਬਰਾਮਦ ਮੁੱਲ ਵਧਾ ਕੇ 950 ਡਾਲਰ ਪ੍ਰਤੀ ਟਨ ਕਰਨ ਦੇ ਫ਼ੈਸਲੇ ਦਾ ਸਕਾਰਾਤਮਕ ਅਸਰ ਦੇਖਣ ਨੂੰ ਮਿਲ ਰਿਹਾ ਹੈ। ਚਾਲੂ ਮਾਲੀ ਸਾਲ ਦੌਰਾਨ ਬਾਸਮਤੀ ਦੀ ਬਰਾਮਦ 18,310.35 ਕਰੋੜ ਰੁਪਏ ਤੱਕ ਪਹੁੰਚ ਗਈ ਹੈ, ਜਿਸ ਵਿੱਚੋਂ 34 ਫ਼ੀਸਦੀ ਤੋਂ ਵੱਧ ਹਿੱਸਾ ਪੰਜਾਬ ਦੇ ਕਿਸਾਨਾਂ ਦਾ ਹੈ।
ਇਹ ਵੀ ਪੜ੍ਹੋ - ਐਲਨ ਮਸਕ ਭਾਰਤ ’ਚ ਕਰਨਗੇ 17,000 ਕਰੋੜ ਦਾ ਨਿਵੇਸ਼, ਨਾਲ ਹੀ ਰੱਖੀ ਇਹ ਸ਼ਰਤ
ਦੱਸ ਦੇਈਏ ਕਿ ਇਸ ਦਾ ਕਾਰਨ ਅੰਤਰਰਾਸ਼ਟਰੀ ਮੰਡੀ ਵਿੱਚ ਲੰਬੇ ਅਨਾਜ ਦੀਆਂ ਪ੍ਰੀਮੀਅਮ ਬਾਸਮਤੀ ਕਿਸਮਾਂ ਦੀਆਂ ਵਧਦੀਆਂ ਕੀਮਤਾਂ ਨੂੰ ਦੱਸਿਆ ਜਾ ਰਿਹਾ ਹੈ। ਪੰਜਾਬ ਬਾਸਮਤੀ ਐਕਸਪੋਰਟਰਜ਼ ਐਸੋਸੀਏਸ਼ਨ ਅਨੁਸਾਰ ਇੰਨੀ ਦਿਨੀਂ ਬਾਸਮਤੀ ਚੌਲਾਂ ਦੀ ਬਰਾਮਦ ਵਧ ਰਹੀ ਹੈ। ਬਾਸਮਤੀ ਚੌਲਾਂ ਦੀ ਮੰਗ ਵਧਣ ਕਾਰਨ ਵਪਾਰੀ ਕਾਫੀ ਸਰਗਰਮ ਵਿਖਾਈ ਦੇ ਰਹੇ ਹਨ। ਇਸ ਵਾਰ ਪੰਜਾਬ ਦੇ ਕਿਸਾਨਾਂ ਨੂੰ ਬਾਸਮਤੀ ਤੋਂ ਕਾਫੀ ਮੁਨਾਫਾ ਹੋਇਆ ਹੈ। ਦੇਸ਼ ਤੋਂ ਬਾਸਮਤੀ ਚੌਲਾਂ ਦਾ 20.10 ਲੱਖ ਮੀਟ੍ਰਿਕ ਟਨ (LMT) ਨਿਰਯਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਬ੍ਰਿਟਿਸ਼ ਬੈਂਕ Barclays 'ਚ ਮੁਲਾਜ਼ਮਾਂ ’ਤੇ ਲਟਕੀ ਛਾਂਟੀ ਦੀ ਤਲਵਾਰ, 2000 ਤੋਂ ਵੱਧ ਕਰਮਚਾਰੀਆਂ ਦੀ ਜਾਵੇਗੀ ਨੌਕਰੀ
ਇਸ ਦੇ ਮੁਕਾਬਲੇ 2022-23 ਦੀ ਇਸੇ ਮਿਆਦ ਵਿੱਚ 18.75 ਲੱਖ ਮੀਟਰਕ ਟਨ ਦੀ ਸ਼ਿਪਿੰਗ ਦੇ ਨਾਲ 15,452.44 ਕਰੋੜ ਰੁਪਏ ਦੇ ਬਾਸਮਤੀ ਚੌਲ ਬਰਾਮਦ ਕੀਤੇ ਗਏ ਸਨ। ਇਸੇ ਤਰ੍ਹਾਂ 2021-22 ਵਿੱਚ ਭਾਰਤ ਨੇ 17.02 ਲੱਖ ਮੀਟ੍ਰਿਕ ਟਨ ਬਾਸਮਤੀ ਚੌਲਾਂ ਦੀ ਬਰਾਮਦ ਕੀਤੀ, ਜਿਸ ਨਾਲ 10,690.03 ਕਰੋੜ ਰੁਪਏ ਦੀ ਕਮਾਈ ਹੋਈ। ਪੰਜਾਬ ਦੇ ਕਿਸਾਨ ਬਾਸਮਤੀ ਚੌਲ 140 ਤੋਂ ਵੱਧ ਦੇਸ਼ਾਂ ਵਿੱਚ ਭੇਜ ਕੇ ਬਰਾਮਦ ਵਿੱਚ ਲਗਭਗ 35 ਫੀਸਦੀ ਯੋਗਦਾਨ ਪਾਉਂਦੇ ਹਨ। ਪੰਜਾਬ ਵਿੱਚ ਇਸ ਸਾਲ ਬਾਸਮਤੀ ਦਾ 20 ਫੀਸਦੀ ਵੱਧ ਉਤਪਾਦਨ ਹੋਇਆ ਹੈ। ਪੰਜਾਬ ਖੇਤੀਬਾੜੀ ਵਿਭਾਗ ਨੇ ਇਸ ਦੀ ਕਾਸ਼ਤ ਲਈ 6 ਲੱਖ ਹੈਕਟੇਅਰ ਰਕਬੇ ਦਾ ਟੀਚਾ ਮਿੱਥਿਆ ਸੀ, ਜੋ ਕਿ ਪਿਛਲੇ ਸਾਲ ਦੇ 4.94 ਲੱਖ ਹੈਕਟੇਅਰ ਰਕਬੇ ਨਾਲੋਂ ਲਗਭਗ 20 ਫੀਸਦੀ ਵੱਧ ਹੈ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8