ਸਰਕਾਰ ਕਿਸਾਨਾਂ ਨੂੰ ਦੇ ਸਕਦੀ ਹੈ ਹੋਰ 5000 ਰੁ: ਸਾਲਾਨਾ, ਇਹ ਹੈ ਪ੍ਰਸਤਾਵ
Wednesday, Sep 23, 2020 - 10:12 PM (IST)

ਨਵੀਂ ਦਿੱਲੀ— ਸਰਕਾਰ ਨੂੰ ਪਹਿਲੀ ਵਾਰ ਖੇਤੀ ਲਾਗਤ ਅਤੇ ਕੀਮਤ ਕਮਿਸ਼ਨ (ਸੀ. ਏ. ਸੀ. ਪੀ.) ਵੱਲੋਂ ਕਿਸਾਨਾਂ ਨੂੰ ਨਕਦ ਖਾਦ ਸਬਸਿਡੀ ਦੇਣ ਦੀ ਸਲਾਹ ਦਿੱਤੀ ਗਈ ਹੈ।
ਸੀ. ਏ. ਸੀ. ਪੀ. ਹੀ ਖੇਤੀਬਾੜੀ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 'ਤੇ ਸਰਕਾਰ ਦਾ ਸਲਾਹਕਾਰ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਸੀ. ਏ. ਸੀ. ਪੀ. ਨੇ ਸਿਫਾਰਸ਼ ਕੀਤੀ ਹੈ ਕਿ ਹਰ ਕਿਸਾਨ ਨੂੰ ਹਰ ਸਾਲ 5,000 ਰੁਪਏ ਦੀ ਖਾਦ ਸਬਸਿਡੀ ਨਕਦ ਦਿੱਤੀ ਜਾਵੇ।
ਜੇਕਰ ਸਰਕਾਰ ਸੀ. ਏ. ਸੀ. ਪੀ. ਦੀ ਇਸ ਸਿਫਾਰਸ਼ ਨੂੰ ਸਵੀਕਾਰ ਕਰਦੀ ਹੈ ਤਾਂ ਕਿਸਾਨਾਂ ਨੂੰ ਸਾਲਾਨਾ 6,000 ਰੁਪਏ ਦੇ ਪ੍ਰਧਾਨ ਮੰਤਰੀ ਸਨਮਾਨ ਨਿਧੀ ਤੋਂ ਇਲਾਵਾ 5,000 ਰੁਪਏ ਦੀ ਖਾਦ ਸਬਸਿਡੀ ਵੀ ਮਿਲੇਗੀ। ਖਾਦ ਸਬਸਿਡੀ ਸਿੱਧੇ ਤੌਰ 'ਤੇ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਆਉਂਦੀ ਹੈ, ਤਾਂ ਸਰਕਾਰ ਵੱਲੋਂ ਸਸਤੀਆਂ ਖਾਦ ਵੇਚਣ ਲਈ ਕੰਪਨੀਆਂ ਨੂੰ ਦਿੱਤੀ ਜਾ ਰਹੀ ਸਬਸਿਡੀ ਖ਼ਤਮ ਹੋ ਜਾਵੇਗੀ।
ਇਹ ਵੀ ਪੜ੍ਹੋ- ਜਿਓ ਦਾ ਪੋਸਟਪੇਡ ਧਮਾਕਾ, 500GB ਤੱਕ ਡਾਟਾ, USA ਤੇ ਦੁਬਈ 'ਚ ਰੋਮਿੰਗ ਫ੍ਰੀ ► ਪੰਜਾਬ ਦੇ ਬਾਸਮਤੀ ਕਿਸਾਨਾਂ ਲਈ ਬੁਰੀ ਖ਼ਬਰ, ਲੱਗ ਸਕਦੈ ਇਹ ਵੱਡਾ ਝਟਕਾ
11,000 ਰੁਪਏ ਹੋ ਸਕਦੇ ਹਨ ਸਾਲਾਨਾ
ਫਿਲਹਾਲ ਕਿਸਾਨਾਂ ਨੂੰ ਬਾਜ਼ਾਰਾਂ 'ਚ ਸਸਤੇ 'ਚ ਯੂਰੀਆ ਅਤੇ ਪੀ. ਐਂਡ ਕੇ. ਖਾਦਾਂ ਦਿਵਾਉਣ ਲਈ ਸਰਕਾਰ ਅਸਲ ਕੀਮਤ ਅਤੇ ਸਬਸਿਡੀ ਕੀਮਤ ਵਿਚਕਾਰ ਫਰਕ ਦੇ ਬਰਾਬਰ ਰਕਮ ਕੰਪਨੀਆਂ ਨੂੰ ਦਿੰਦੀ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਕਮਿਸ਼ਨ ਦੀ ਸਿਫਾਰਸ਼ ਹੈ ਕਿ ਦੇਸ਼ 'ਚ ਹਰ ਕਿਸਾਨ ਨੂੰ ਹਰ ਸਾਲ ਪੰਜ ਹਜ਼ਾਰ ਰੁਪਏ ਦੀ ਖਾਦ ਸਬਸਿਡੀ ਦਿੱਤੀ ਜਾਵੇ। ਇਹ ਰਕਮ ਸਾਲ 'ਚ ਦੋ ਵਾਰ 'ਚ ਦਿੱਤੀ ਜਾਣੀ ਚਾਹੀਦੀ ਹੈ, 2500 ਰੁਪਏ ਸਾਉਣੀ ਫਸਲ ਮੌਸਮ 'ਚ ਅਤੇ 2,500 ਰੁਪਏ ਹਾੜ੍ਹੀ ਮੌਸਮ 'ਚ। ਗੌਰਤਲਬ ਹੈ ਕਿ ਸਰਕਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (ਪੀ. ਐੱਮ. ਕਿਸਾਨ) ਤਹਿਤ ਤਿੰਨ ਵਾਰ 'ਚ 2,000-2,000 ਰੁਪਏ ਦਿੰਦੀ ਹੈ। ਹੁਣ ਤੱਕ 9 ਕਰੋੜ ਕਿਸਾਨ ਇਸ ਯੋਜਨਾ 'ਚ ਰਜਿਸਟਰਡ ਹਨ। ਖਾਦ ਸਬਸਿਡੀ ਮਿਲਦੀ ਹੈ ਤਾਂ ਇਹ ਰਕਮ ਸਾਲ 'ਚ 11,000 ਰੁਪਏ ਹੋ ਜਾਵੇਗੀ।
ਇਹ ਵੀ ਪੜ੍ਹੋ- ਕੋਵਿਡ-19 ਟੀਕੇ ਕੰਮ ਕਰਨਗੇ ਜਾਂ ਨਹੀਂ, ਇਸ ਦੀ ਗਾਰੰਟੀ ਨਹੀਂ : WHO ►ਸੋਨਾ ਰਿਕਾਰਡ ਪੱਧਰ ਤੋਂ 6,000 ਰੁਪਏ ਡਿੱਗਾ, ਚਾਂਦੀ 'ਚ ਵੀ ਜ਼ੋਰਦਾਰ ਗਿਰਾਵਟ