ਕਿਸਾਨਾਂ ਤੇ ਵਪਾਰੀਆਂ ਵੱਲੋਂ ਗੰਢਿਆਂ ਦੀ ਬਰਾਮਦ ''ਤੇ ਰੋਕ ਹਟਾਉਣ ਦੀ ਮੰਗ

Tuesday, Dec 08, 2020 - 06:52 PM (IST)

ਕਿਸਾਨਾਂ ਤੇ ਵਪਾਰੀਆਂ ਵੱਲੋਂ ਗੰਢਿਆਂ ਦੀ ਬਰਾਮਦ ''ਤੇ ਰੋਕ ਹਟਾਉਣ ਦੀ ਮੰਗ

ਪੁਣੇ— ਮਹਾਰਾਸ਼ਟਰ ਦੇ ਲਾਸਲਗਾਓਂ ਥੋਕ ਬਾਜ਼ਾਰ 'ਚ ਪਿਛਲੇ ਪੰਜ ਹਫ਼ਤਿਆਂ 'ਚ ਗੰਢਿਆਂ ਦੀਆਂ ਥੋਕ ਕੀਮਤਾਂ 'ਚ 65 ਫ਼ੀਸਦੀ ਦੀ ਗਿਰਾਵਟ ਆਈ ਹੈ। ਇਸ ਵਿਚਕਾਰ ਸਾਉਣੀ ਫ਼ਸਲ ਦੀ ਆਮਦ ਵਧਣ ਦਰਮਿਆਨ ਕਿਸਾਨਾਂ ਅਤੇ ਵਪਾਰੀਆਂ ਨੇ ਬਰਾਮਦ 'ਤੇ ਤੁਰੰਤ ਰੋਕ ਹਟਾਉਣ ਦੀ ਮੰਗ ਕੀਤੀ ਹੈ। ਭਂਡਾਰ 'ਚੋਂ ਕੱਢੇ ਜਾ ਰਹੇ ਪੁਰਾਣੇ ਗੰਢਿਆਂ ਦੀ ਥੋਕ ਕੀਮਤ ਲਾਸਲਗਾਓਂ ਮੰਡੀ 'ਚ ਸ਼ਨੀਵਾਰ ਨੂੰ 18 ਰੁਪਏ ਪ੍ਰਤੀ ਕਿਲੋ ਰਹਿ ਗਈ, ਜਦੋਂ ਕਿ 2 ਨਵੰਬਰ ਨੂੰ ਇਹ 54 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਸੀ।

ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਤੋਂ ਖੇਤੀਬਾੜੀ ਪੈਦਾਵਾਰ ਮਾਰਕੀਟ ਕਮੇਟੀਆਂ (ਏ. ਪੀ. ਐੱਮ. ਸੀ.) ਦੇ ਅਹੁਦੇਦਾਰ, ਚੁਣੇ ਹੋਏ ਨੁਮਾਇੰਦਿਆਂ ਅਤੇ ਹੋਰ ਹਿੱਸੇਦਾਰਾਂ ਨੇ ਗੰਢਿਆਂ ਦੀ ਬਰਾਮਦ ਨੂੰ ਤਤਕਾਲ ਖੋਲ੍ਹਣ ਦੀ ਮੰਗ ਕਰਦਿਆਂ ਕੇਂਦਰ ਸਰਕਾਰ ਕੋਲ ਪਹੁੰਚ ਕੀਤੀ ਹੈ।

ਇਹ ਵੀ ਪੜ੍ਹੋ- ਦਿੱਲੀ ਤੋਂ ਫਲਾਈਟ ਲੈਣਾ ਹੁਣ ਪੈ ਸਕਦਾ ਹੈ ਮਹਿੰਗਾ, ਲੱਗੇਗਾ ਨਵਾਂ ਚਾਰਜ

ਉਨ੍ਹਾਂ ਦਾ ਕਹਿਣਾ ਹੈ ਕਿ ਲਾਲ ਗੰਢਿਆਂ ਦੀ ਆਮਦ ਬਾਜ਼ਾਰ 'ਚ ਹੌਲੀ-ਹੌਲੀ ਵੱਧ ਰਹੀ ਹੈ, ਜਦੋਂ ਕਿ ਪੁਰਾਣੇ ਗੰਢਿਆਂ ਦੀ ਸਪਲਾਈ ਵੀ ਮਜ਼ਬੂਤ ਹੈ। ਕੀਮਤਾਂ 'ਚ ਹੋਰ ਗਿਰਾਵਟ ਦੇ ਡਰੋਂ ਕਿਸਾਨ ਆਪਣੀ ਫ਼ਸਲ ਬਾਜ਼ਾਰ 'ਚ ਹੋਰ ਲਿਆ ਰਹੇ ਹਨ। ਗੰਢਿਆਂ ਦੀ ਬਰਾਮਦ ਐਸੋਸੀਏਸ਼ਨ ਦੇ ਪ੍ਰਧਾਨ ਅਜੀਤ ਸ਼ਾਹ ਨੇ ਕਿਹਾ ਕਿ ਜਿਵੇਂ ਕਿ ਦਿਨੋਂ-ਦਿਨ ਕੀਮਤਾਂ ਘੱਟ ਰਹੀਆਂ ਅਤੇ ਸਟੋਰ ਕੀਤੇ ਗੰਢਿਆਂ ਦੀ ਮਿਆਦ ਖ਼ਤਮ ਹੋ ਰਹੀ ਹੈ, ਹਰ ਕੋਈ ਜਿਸ ਕੋਲ ਪੁਰਾਣੇ ਗੰਢੇ ਹਨ ਉਹ ਉਸ ਨੂੰ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਨਵੇਂ ਗੰਢਿਆਂ ਦੀ ਆਮਦ ਕਾਫ਼ੀ ਹੱਦ ਤੱਕ ਵਧੀ ਹੈ ਅਤੇ ਹਰ ਰੋਜ਼ 40 ਕਿਲੋ ਦੀਆਂ ਤਕਰੀਬਨ 2 ਲੱਖ ਬੋਰੀਆਂ ਤੱਕ ਪਹੁੰਚ ਗਈ ਹੈ। ਮੁੰਬਈ ਏ. ਪੀ. ਐੱਮ. ਸੀ. ਦੇ ਡਾਇਰੈਕਟਰ ਜੈਦੱਤਾ ਹੋਲਕਰ ਨੇ ਕਿਹਾ, “ਜੇਕਰ ਬਰਾਮਦ ਖੋਲ੍ਹਣ ਦੇ ਫੈਸਲੇ 'ਚ ਹੋਰ ਦੇਰੀ ਕੀਤੀ ਜਾਂਦੀ ਹੈ, ਤਾਂ ਸੂਬੇ 'ਚ ਮੰਡੀਆਂ ਦੇ ਬੰਦ ਦਾ ਸੱਦਾ ਦੇਣ ਲਈ ਮਜਬੂਰ ਹੋਵਾਂਗੇ।''

ਇਹ ਵੀ ਪੜ੍ਹੋ- ਭਾਰਤ ਬਾਇਓਟੈਕ ਨੇ ਕੋਰੋਨਾ ਟੀਕੇ ਦੀ ਐਮਰਜੈਂਸੀ ਵਰਤੋਂ ਲਈ ਮੰਗੀ ਮਨਜ਼ੂਰੀ


author

Sanjeev

Content Editor

Related News