ਸੋਨੇ ’ਚ ਗਿਰਾਵਟ ਵਧਾਏਗੀ ਗੋਲਡ ਲੋਨ ਲੈਣ ਵਾਲਿਆਂ ਦੀ ਪ੍ਰੇਸ਼ਾਨੀ

3/7/2021 5:46:51 PM

ਨਵੀਂ ਦਿੱਲੀ (ਹਿੰ.) – ਕੋਰੋਨਾ ਕਾਰਣ ਪੈਦਾ ਹੋਏ ਨਕਦੀ ਸੰਕਟ ਨਾਲ ਨਜਿੱਠਣ ਲਈ ਗੋਲਡ ਲੋਨ ਵੱਡਾ ਸਹਾਰਾ ਬਣਿਆ ਸੀ। ਇਸ ਨੂੰ ਦੇਖਦੇ ਹੋਏ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਗੋਲਡ ਲੋਨ ਦਾ ਲੋਨ ਟੂ ਵੈਲਯੂ (ਐੱਲ. ਟੀ. ਵੀ.) ਰੇਸ਼ੋ 75 ਤੋਂ ਵਧਾ ਕੇ 90 ਫੀਸਦੀ ਕਰ ਦਿੱਤਾ ਸੀ। ਇਸ ਨਾਲ ਨਕਦੀ ਸੰਕਟ ਨਾਲ ਜੂਝ ਰਹੇ ਲੋਕਾਂ ਨੂੰ ਗੋਲਡ ਲੋਨ ਲੈਣ ’ਤੇ ਵੱਧ ਰਕਮ ਬੈਂਕਾਂ ਤੋਂ ਮਿਲੀ ਸੀ ਪਰ ਹੁਣ ਡਿਗਦੀ ਕੀਮਤ ਨਾਲ ਪ੍ਰੇਸ਼ਾਨੀ ਵਧ ਸਕਦੀ ਹੈ।

ਇਹ ਵੀ ਪੜ੍ਹੋ : ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੀ ਭਾਰਤ ਦੀ ਟੁੱਟੀ ਉਮੀਦ, ਸਾਊਦੀ ਅਰਬ ਨੇ ਦਿੱਤੀ ਇਹ ਸਲਾਹ

ਇਕ ਨਿੱਜੀ ਬੈਂਕ ਦੇ ਅਧਿਕਾਰੀ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਜਿਸ ਤੇਜ਼ੀ ਨਾਲ ਸੋਨੇ ਦੀ ਕੀਮਤ ’ਚ ਗਿਰਾਵਟ ਆ ਰਹੀ ਹੈ, ਉਸ ਨਾਲ ਐੱਲ. ਟੀ. ਵੀ. ਉੱਪਰ ਵੱਲ ਜਾਵੇਗਾ। ਇਸ ਨਾਲ ਲੋਨ ’ਤੇ ਜੋਖਮ ਵਧੇਗਾ। ਅਜਿਹੀ ਸਥਿਤੀ ’ਚ ਬੈਂਕ ਸ਼ੇਅਰ ਬਾਜ਼ਾਰਾਂ ਵਾਂਗ ਲੋਨ ਲੈਣ ਵਾਲੇ ਤੋਂ ਮਾਈਗ੍ਰੇਸ਼ਨ ਮਨੀ ਮੰਗ ਸਕਦੇ ਹਨ। ਬੈਂਕ ਜਦੋਂ ਵੀ ਲੋਨ ਦਿੰਦੇ ਹਨ ਤਾਂ ਸਮਝੌਤੇ ’ਚ ਇਕ ਕਲਾਜ ਹੁੰਦਾ ਹੈ, ਜਿਸ ਦੇ ਤਹਿਤ ਐੱਲ. ਟੀ. ਵੀ. ਵਧਣ ’ਤੇ ਖਪਤਕਾਰ ਨੂੰ ਕਰਜ਼ੇ ਦਾ ਕੁਝ ਹਿੱਸਾ ਭੁਗਤਾਨ ਕਰਨ ਜਾਂ ਵਧੇਰੇ ਕੋਲੇਟ੍ਰਲ ਜਮ੍ਹਾ ਕਰਨ ਨੂੰ ਕਹਿ ਸਕਦੇ ਹਨ। ਹਾਲਾਂਕਿ ਹਾਲੇ ਸਥਿਤੀ ਓਨੀਂ ਗੰਭੀਰ ਨਹੀਂ ਹੋਈ ਹੈ। ਜੇ ਅੱਗੇ ਹੋਇਆ ਤਾਂ ਆਰ. ਬੀ. ਆਈ. ਜ਼ਰੂਰ ਇਸ ਨੂੰ ਲੈ ਕੇ ਕਦਮ ਚੁੱਕੇਗਾ।

ਇਹ ਵੀ ਪੜ੍ਹੋ : ਕ੍ਰਿਪਟੋਕਰੰਸੀ ਘਪਲਾ : McAfee ਵੱਲੋਂ ਸੁਰੱਖਿਆ ਦੇਣ ਦੇ ਨਾਂ 'ਤੇ ਲਗਾਇਆ ਵੱਡਾ ਚੂਨਾ

ਐੱਲ. ਟੀ. ਵੀ. ਵਧਣ ਦਾ ਇਸ ਤਰ੍ਹਾਂ ਅਸਰ

ਬੈਂਕਿੰਗ ਸੈਕਟਰ ਦੇ ਮਾਹਰ ਅਸ਼ਵਨੀ ਰਾਣਾ ਨੇ ਦੱਸਿਆ ਕਿ ਲੋਨ-ਟੂ-ਵੈਲਯੂ (ਐੱਲ. ਟੀ. ਵੀ.) ਲੋਨ ਦੀ ਰਾਸ਼ੀ ਦਾ ਉਹ ਰੇਸ਼ੋ ਹੁੰਦਾ ਹੈ, ਜੋ ਸੋਨੇ ਜਾਂ ਪ੍ਰਾਪਰਟੀ ਦੀ ਕੁਲ ਵੈਲਯੂ ’ਤੇ ਦਿੱਤਾ ਜਾ ਸਕਦਾ ਹੈ। ਗੋਲਡ ਲੋਨ ’ਚ ਇਸ ਨੂੰ ਇੰਝ ਸਮਝ ਸਕਦੇ ਹਾਂ ਕਿ ਸਤੰਬਰ 2020 ’ਚ ਕਿਸੇ ਬੈਂਕ ਨੇ 2 ਲੱਖ ਰੁਫਏ ਸੋਨੇ ਦੇ ਮੁੱਲ ’ਤੇ 1.60 ਲੱਖ ਰੁਪਏ ਦਾ ਲੋਨ ਦਿੱਤਾ। ਯਾਨੀ ਐੱਲ. ਟੀ. ਵੀ. ਅਨੁਪਾਤ 80 ਫੀਸਦੀ ਹੋਇਆ। ਹੁਣ ਸੋਨੇ ਦੀ ਕੀਮਤ ’ਚ ਗਿਰਾਵਟ ਆਉਣ ਨਾਲ ਬੈਂਕ ਕੋਲ ਜਮ੍ਹਾ ਗੋਲਡ ਦੀ ਕੀਮਤ 1.80 ਲੱਖ ਰੁਪਏ ਰਹਿ ਗਈ। ਇਸ ਹਾਲਾਤ ’ਚ ਐੱਲ. ਟੀ. ਵੀ. ਵਧ ਕੇ 90 ਫੀਸਦੀ ਹੋ ਗਈ। ਅਜਿਹੇ ਹਾਲਾਤ ’ਚ ਬੈਂਕ ਗਾਹਕਾਂ ਨੂੰ ਪੈਸਾ ਜਮ੍ਹਾ ਕਰਨ ਜਾਂ ਕੋਲੇਟ੍ਰਲ ਵਧਾਉਣ ਨੂੰ ਕਹਿ ਸਕਦੇ ਹਨ। ਇਸ ਨਾਲ ਕਰਜ਼ਦਾਰਾਂ ਦੀ ਪ੍ਰੇਸ਼ਾਨੀ ਵਧ ਸਕਦੀ ਹੈ।

ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਉੱਚ ਪੱਧਰ ਨਾਲੋਂ 12 ਹਜ਼ਾਰ ਰੁਪਏ ਹੋਇਆ ਸਸਤਾ

ਮਾਈਗ੍ਰੇਸ਼ਨ ਕਾਲ ਮੰਗ ਸਕਦੇ ਹਨ ਬੈਂਕ

ਬੈਂਕਿੰਗ ਮਾਹਰਾਂ ਮੁਤਾਬਕ ਬੈਂਕ ਤੇਜ਼ੀ ਨਾਲ ਡਿਗ ਰਹੇ ਸੋਨੇ ਦੀ ਕੀਮਤ ’ਤੇ ਨਜ਼ਰ ਰੱਖੀ ਹੋਏ ਹਨ। ਹਾਲੇ ਸਥਿਤੀ ਗੰਭੀਰ ਨਹੀਂ ਹੋਈ ਹੈ ਪਰ ਆਉਣ ਵਾਲੇ ਸਮੇਂ ’ਚ ਜੇ ਕੀਮਤ ਹੋਰ ਡਿਗਦੀ ਹੈ ਤਾਂ ਬੈਂਕ ਗੋਲਡ ਲੋਨ ਲਈ ਲੋਕਾਂ ਨੂੰ ਮਾਈਗ੍ਰੇਸ਼ਨ ਮਨੀ ਮੰਗ ਸਕਦੇ ਹਨ। ਉਥੇ ਹੀ ਨਵੇਂ ਗੋਲਡ ਲੋਨ ਲੈਣ ਦੀ ਤਿਆਰੀ ਕਰ ਰਹੇ ਲੋਕਾਂ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ। ਬੈਂਕ ਸੋਨੇ ਦੀ ਡਿਗਦੀ ਕੀਮਤ ਨੂੰ ਦੇਖਦੇ ਹੋਏ ਲੋਨ ਦੀ ਰਕਮ ’ਚ ਕਮੀ ਕਰ ਦੇਣਗੇ।

ਇਹ ਵੀ ਪੜ੍ਹੋ : ਰੇਲਵੇ ਨੇ ਪਲੇਟਫਾਰਮ ਟਿਕਟ ਦੀ ਕੀਮਤ 5 ਗੁਣਾ ਵਧਾਈ, ਰੇਲ ਗੱਡੀਆਂ ਦੇ ਕਿਰਾਏ ਵਿਚ ਵੀ ਕੀਤਾ ਵਾਧਾ

42000 ਤੱਕ ਡਿਗ ਸਕਦੈ ਸੋਨਾ

ਕੇਡੀਆ ਕਮੋਡਿਟੀ ਦੇ ਮੈਨੇਜਿੰਗ ਡਾਇਰੈਕਟਰ ਅਜੇ ਕੇਡੀਆ ਨੇ ਦੱਸਿਆ ਕਿ ਸੋਨੇ ’ਚ ਗਿਰਾਵਟ ਦਾ ਦੌਰ ਅੱਗੇ ਵੀ ਜਾਰੀ ਰਹਿ ਸਕਦਾ ਹੈ। ਅਜਿਹਾ ਇਸ ਲਈ ਕਿ ਜਿਸ ਤੇਜ਼ੀ ਨਾਲ ਕਰੂਡ ਮਹਿੰਗਾ ਹੋ ਰਿਹਾ ਹੈ ਅਤੇ ਬਾਂਡ ਯੀਲਡ ਵਧ ਰਿਹਾ ਹੈ, ਉਹ ਸੋਨੇ ’ਤੇ ਦਬਾਅ ਵਧਾਉਣ ਦਾ ਕੰਮ ਕਰੇਗਾ। ਅੰਤਰਰਾਸ਼ਟਰੀ ਬਾਜ਼ਾਰ ’ਚ ਸੋਨਾ 1650 ਡਾਲਰ ਪ੍ਰਤੀ ਓਂਸ ਤੱਕ ਆ ਸਕਦਾ ਹੈ। ਕੇਡੀਆ ਮੁਤਾਬਕ 7 ਅਗਸਤ ਨੂੰ ਸੋਨਾ ਆਪਣੇ ਉੱਚ ਪੱਧਰ 56200 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ ਸੀ। ਹਾਲਾਂਕਿ ਨਵਾਂ ਸਾਲ ਸ਼ੁਰੂ ਹੋਣ ਨਾਲ ਸੋਨੇ ਦੀ ਕੀਮਤ ’ਚ ਗਿਰਾਵਟ ਬਣੀ ਹੋਈ ਹੈ। ਇਹ ਗੋਲਡ ਲੋਨ ’ਤੇ ਦਬਾਅ ਵਧਾਉਣ ਦਾ ਕੰਮ ਕਰੇਗਾ।

ਇਹ ਵੀ ਪੜ੍ਹੋ : NRIs ਨੂੰ ਦੋਹਰੇ ਟੈਕਸਾਂ ਤੋਂ ਮਿਲੀ ਵੱਡੀ ਰਾਹਤ, ਸਰਕਾਰ ਨੇ ਲਿਆ ਅਹਿਮ ਫ਼ੈਸਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Harinder Kaur

Content Editor Harinder Kaur