ਸ਼ੇਅਰ ਬਾਜ਼ਾਰ 'ਚ ਗਿਰਾਵਟ ਪਰ ਗੌਤਮ ਅਡਾਨੀ ਨੇ ਪਛਾੜੇ ਦੁਨੀਆ ਦੇ ਅਰਬਪਤੀ, ਜਾਣੋ ਕੁੱਲ ਜਾਇਦਾਦ

Friday, Sep 22, 2023 - 05:32 PM (IST)

ਸ਼ੇਅਰ ਬਾਜ਼ਾਰ 'ਚ ਗਿਰਾਵਟ ਪਰ ਗੌਤਮ ਅਡਾਨੀ ਨੇ ਪਛਾੜੇ ਦੁਨੀਆ ਦੇ ਅਰਬਪਤੀ, ਜਾਣੋ ਕੁੱਲ ਜਾਇਦਾਦ

ਬਿਜ਼ਨੈੱਸ ਡੈਸਕ - ਭਾਰਤ ਸਮੇਤ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ 'ਚ ਵੀਰਵਾਰ ਨੂੰ ਗਿਰਾਵਟ ਦਰਜ ਕੀਤੀ ਗਈ। ਇਸ ਨਾਲ ਦੁਨੀਆ ਦੇ ਚੋਟੀ ਦੇ 50 ਅਮੀਰਾਂ ਵਿੱਚੋਂ 49 ਦੀ ਜਾਇਦਾਦ ਵਿੱਚ ਗਿਰਾਵਟ ਆਈ। ਇਸ ਦੌਰਾਨ ਕਮਾਉਣ ਵਾਲਾ ਇਕੱਲਾ ਅਮੀਰ ਆਦਮੀ ਗੌਤਮ ਅਡਾਨੀ ਸੀ। ਬਲੂਮਬਰਗ ਬਿਲੀਨੇਅਰਸ ਇੰਡੈਕਸ ਦੇ ਮੁਤਾਬਕ ਵੀਰਵਾਰ ਨੂੰ ਗੌਤਮ ਅਡਾਨੀ ਦੀ ਜਾਇਦਾਦ 'ਚ 5623 ਕਰੋੜ ਰੁਪਏ ਯਾਨੀ 678 ਮਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਇਸ ਤੋਂ ਬਾਅਦ ਉਸ ਦੀ ਕੁੱਲ ਸੰਪਤੀ 65.4 ਅਰਬ ਡਾਲਰ ਹੋ ਗਈ ਹੈ। ਦੁਨੀਆ ਦੇ 19ਵੇਂ ਸਭ ਤੋਂ ਅਮੀਰ ਕਾਰੋਬਾਰੀ ਗੌਤਮ ਅਡਾਨੀ ਦੀ ਕੁੱਲ ਸੰਪਤੀ ਇਸ ਸਾਲ 55.1 ਅਰਬ ਡਾਲਰ ਦੀ ਗਿਰਾਵਟ ਵੇਖਣ ਨੂੰ ਮਿਲੀ ਹੈ।

ਇਹ ਵੀ ਪੜ੍ਹੋ : ਹੋਟਲ 'ਚ ਪਾਸਪੋਰਟ ਭੁੱਲ ਰਵਾਨਾ ਹੋਏ ਰੋਹਿਤ ਸ਼ਰਮਾ, ਪਤਾ ਲੱਗਣ 'ਤੇ ਸਾਥੀਆਂ ਨੇ ਉਡਾਇਆ ਮਜ਼ਾਕ, ਵੀਡੀਓ ਵਾਇਰਲ

PunjabKesari

ਸ਼ੇਅਰ ਬਾਜ਼ਾਰ 'ਚ ਵੀਰਵਾਰ ਨੂੰ ਲਗਾਤਾਰ ਤੀਜੇ ਦਿਨ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ 570 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ ਪਰ ਅਡਾਨੀ ਸਮੂਹ ਦੀਆਂ 10 ਸੂਚੀਬੱਧ ਕੰਪਨੀਆਂ ਵਿੱਚੋਂ ਛੇ ਵਿੱਚ ਤੇਜ਼ੀ ਰਹੀ। ਇਸ ਦਾ ਕਾਰਨ ਇਹ ਹੈ ਕਿ ਫਰਾਂਸ ਦੀ ਕੰਪਨੀ ਟੋਟਲ ਐਨਰਜੀਜ਼ ਅਡਾਨੀ ਗਰੁੱਪ 'ਚ 30 ਕਰੋੜ ਡਾਲਰ ਦਾ ਨਿਵੇਸ਼ ਕਰਨ ਜਾ ਰਹੀ ਹੈ। ਇਸ ਖ਼ਬਰ ਨਾਲ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਤੇਜ਼ੀ ਆਈ ਹੈ। ਅਡਾਨੀ ਪਾਵਰ 'ਚ ਸਭ ਤੋਂ ਜ਼ਿਆਦਾ 3.76 ਫ਼ੀਸਦੀ ਦਾ ਵਾਧਾ ਹੋਇਆ। ਇਸ ਦੇ ਨਾਲ ਹੀ ਅਡਾਨੀ ਇੰਟਰਪ੍ਰਾਈਜਿਜ਼, ਅਡਾਨੀ ਟੋਟਲ ਗੈਸ, ਅਡਾਨੀ ਗ੍ਰੀਨ ਐਨਰਜੀ, ਏਸੀਸੀ ਅਤੇ ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨਾਮਿਕ ਜ਼ੋਨ (ਏਪੀਐਸਈਜ਼ੈੱਡ) ਦੇ ਸ਼ੇਅਰਾਂ ਵਿੱਚ ਵਾਧਾ ਹੋਇਆ। 

ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਤੋਂ ਪਹਿਲਾਂ ਨਿਪਟਾ ਲਓ ਜ਼ਰੂਰੀ ਕੰਮ, ਸਤੰਬਰ ਮਹੀਨੇ ਇਨ੍ਹਾਂ ਤਾਰੀਖ਼ਾਂ ਨੂੰ ਬੰਦ ਰਹਿਣਗੇ ਬੈਂਕ

ਕਿਸ ਨੂੰ ਕਿੰਨਾ ਹੋਇਆ ਨੁਕਸਾਨ 
ਅਡਾਨੀ ਨੂੰ ਛੱਡ ਕੇ ਬਾਕੀ ਦੇ ਸਾਰੇ ਟਾਪ ਅਮੀਰਾਂ ਦੀ ਜਾਇਦਾਦ 'ਚ ਗਿਰਾਵਟ ਦਰਜ ਕੀਤੀ ਗਈ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਨੂੰ 4.93 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ, ਜਿਸ ਨਾਲ ਉਸ ਦੀ ਕੁੱਲ ਜਾਇਦਾਦ ਘਟ ਕੇ 236 ਬਿਲੀਅਨ ਡਾਲਰ ਰਹਿ ਗਈ। ਇਸੇ ਤਰ੍ਹਾਂ ਬਰਨਾਰਡ ਅਰਨੌਲਟ ਨੂੰ 1.72 ਅਰਬ ਡਾਲਰ, ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਨੇ 5.99 ਅਰਬ ਡਾਲਰ ਅਤੇ ਮਾਈਕ੍ਰੋਸਾਫਟ ਦੇ ਬਿਲ ਗੇਟਸ ਨੂੰ 1.31 ਅਰਬ ਡਾਲਰ ਦਾ ਨੁਕਸਾਨ ਹੋਇਆ। ਹਾਲਾਂਕਿ ਇਸ ਦੇ ਬਾਵਜੂਦ ਗੇਟਸ ਫਿਰ ਤੋਂ ਅਮੀਰਾਂ ਦੀ ਸੂਚੀ 'ਚ ਚੌਥੇ ਸਥਾਨ 'ਤੇ ਆ ਗਏ ਹਨ, ਕਿਉਂਕਿ ਲੈਰੀ ਐਲੀਸਨ ਨੂੰ 3.33 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ : ਬ੍ਰਿਟੇਨ: ਗਣੇਸ਼ ਚਤੁਰਥੀ ਮਨਾ ਰਹੇ ਹਿੰਦੂਆਂ ਨੂੰ ਮੁਸਲਿਮ ਪੁਲਸ ਨੇ ਪੂਜਾ ਕਰਨ ਤੋਂ ਰੋਕਿਆ, ਪੁਜਾਰੀ 'ਤੇ ਕੀਤਾ ਹਮਲਾ

ਅਮਰੀਕਾ ਦੇ ਦਿੱਗਜ਼ ਨਿਵੇਸ਼ਕ ਵਾਰੇਨ ਬਫੇਟ ਨੂੰ 1.17 ਅਰਬ ਡਾਲਰ ਦਾ ਨੁਕਸਾਨ, ਜਦੋਂ ਕਿ ਲੈਰੀ ਪੇਜ ਨੂੰ 2.64 ਅਰਬ ਡਾਲਰ ਅਤੇ ਸਰਗੇਈ ਬ੍ਰਿਨ ਨੂੰ 2.47 ਅਰਬ ਡਾਲਰ ਦਾ ਨੁਕਸਾਨ ਹੋਇਆ। ਸਟੀਵ ਬਾਲਮਰ ਨੂੰ 39.6 ਕਰੋੜ ਡਾਲਰ ਦਾ ਨੁਕਸਾਨ ਹੋਇਆ, ਜਦੋਂ ਕਿ ਮਾਰਕ ਜ਼ੁਕਰਬਰਗ ਦੀ ਜਾਇਦਾਦ  1.38 ਅਰਬ ਡਾਲਰ ਘਟ ਗਈ। ਏਸ਼ੀਆ ਅਤੇ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ, ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ 68.5 ਕਰੋੜ ਡਾਲਰ ਘਟ ਗਈ ਹੈ। ਉਨ੍ਹਾਂ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦਾ ਸ਼ੇਅਰ ਵੀਰਵਾਰ ਨੂੰ 0.74 ਫ਼ੀਸਦੀ ਦੀ ਗਿਰਾਵਟ ਨਾਲ 2364.55 ਰੁਪਏ 'ਤੇ ਬੰਦ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News