ਇਨਕਮ ਟੈਕਸ ਦੀਆਂ 8 ਹੋਰ ਪ੍ਰਕਿਰਿਆਵਾਂ ਲਈ ਸ਼ੁਰੂ ਹੋਵੇਗੀ ਫੇਸਲੈੱਸ ਮੁਲਾਂਕਣ ਪ੍ਰਕਿਰਿਆ
Sunday, Sep 20, 2020 - 06:00 PM (IST)
ਨਵੀਂ ਦਿੱਲੀ (ਇੰਟ) – ਸਰਕਾਰ ਦਾ ਇਨਕਮ ਟੈਕਸ ਕਾਨੂੰਨ ਦੇ ਤਹਿਤ ਸਾਰੀਆਂ ਪ੍ਰਕਿਰਿਆਵਾਂ ਲਈ ਫੇਸਲੈੱਸ ਮੁਲਾਂਕਣ ਸ਼ੁਰੂ ਕਰਨ ਦਾ ਪ੍ਰਸਤਾਵ ਹੈ। ਇਸ ’ਚ ਟੈਕਸ ਸੰਗ੍ਰਹਿ, ਵਸੂਲੀ ਅਤੇ ਜਾਣਕਾਰੀ ਇਕੱਠੀ ਕਰਨਾ ਆਦਿ ਸ਼ਾਮਲ ਹੈ। ਫੇਸਲੈੱਸ ਪ੍ਰਕਿਰਿਆ ’ਚ ਕਿਸੇ ਵੀ ਖੇਤਰ ਦੇ ਟੈਕਸਦਾਤਾ ਦੇ ਟੈਕਸ ਮੁਲਾਂਕਣ ਦੇਸ਼ ਭਰ ਦੇ ਕਿਸੇ ਵੀ ਇਨਕਮ ਟੈਕਸ ਦਫਤਰ ’ਚ ਕੀਤਾ ਜਾਂਦਾ ਹੈ। ਉਦਾਹਰਣ ਲਈ ਚੇਨਈ ਦੇ ਟੈਕਸਦਾਦਾ ਦਾ ਟੈਕਸ ਮੁਲਾਂਕਣ ਸੂਰਤ ਦੇ ਇਨਕਮ ਟੈਕਸ ਦਫਤਰ ’ਚ ਹੋ ਸਕਦਾ ਹੈ ਅਤੇ ਸੂਰਤ ਦੇ ਟੈਕਸਦਾਤਾ ਦਾ ਟੈਕਸ ਮੁਲਾਂਕਣ ਗੁਹਾਟੀ ’ਚ ਕੀਤਾ ਜਾ ਸਕਦਾ ਹੈ।
ਮੌਜੂਦਾ ਸਮੇਂ ’ਚ ਟੈਕਸ ਮੁਲਾਂਕਣ ਇਸ ਪ੍ਰਕਿਰਿਆ ਦੇ ਤਹਿਤ ਸ਼ੁਰੂ ਹੋਇਆ ਹੈ ਅਤੇ 25 ਸਤੰਬਰ ਤੋਂ ਅਪੀਲ ਦੇ ਮਾਮਲੇ ਵੀ ਇਸ ਪ੍ਰਕਿਰਿਆ ਦੇ ਤਹਿਤ ਅੱਗੇ ਵਧਣਗੇ। ਸਰਕਾਰ ਨੇ ਸ਼ੁੱਕਰਵਾਰ ਨੂੰ ਲੋਕ ਸਭਾ ’ਚ ਟੈਕਸੇਸ਼ਨ ਅਤੇ ਹੋਰ ਕਾਨੂੰਨ (ਕੁਝ ਵਿਵਸਥਾਵਾਂ ’ਚ ਛੋਟ ਅਤੇ ਸੋਧ) ਬਿਲ-2020 ਪੇਸ਼ ਕੀਤਾ। ਇਸ ’ਚ ਇਨਕਮ ਟੈਕਸ ਕਾਨੂੰਨ ਦੇ ਤਹਿਤ ਆਉਣ ਵਾਲੀਆਂ ਘੱਟ ਤੋਂ ਘੱਟ 8 ਪ੍ਰਕਿਰਿਆਵਾਂ ਦੇ ਲਈ ਫੇਸਲੈੱਸ ਮੁਲਾਂਕਣ ਦਾ ਪ੍ਰਸਤਾਵ ਕੀਤਾ ਗਿਆ ਹੈ।
ਇਹ ਵੀ ਦੇਖੋ : ਕਿਤੇ LIC ਕੋਲ ਤੁਹਾਡੇ ਬਕਾਇਆ ਪੈਸੇ ਤਾਂ ਨਹੀਂ , ਇਸ ਤਰ੍ਹਾਂ ਕਰੋ ਚੈਕ
ਇਸ ਬਿਲ ’ਚ ਆਮਦਨ ਲੁਕਾਉਣ, ਸੋਧ ਅਤੇ ਨੋਟਿਸ ਜਾਰੀ ਕਰਨ ਆਦਿ ਲਈ ਫੇਸਲੈੱਸ ਮੁਲਾਂਕਣ ਦਾ ਪ੍ਰਸਤਾਵ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟੈਕਸ ਸੰਗ੍ਰਹਿ, ਟੈਕਸ ਵਸੂਲੀ, ਇਜਾਜ਼ਤ ਜਾਂ ਰਜਿਸਟ੍ਰੇਸ਼ਨ ਅਤੇ ਆਦੇਸ਼ ਦੇ ਪ੍ਰਭਾਵ ਦਾ ਮੁਲਾਂਕਣ ਵੀ ਫੇਸਲੈੱਸ ਤਰੀਕੇ ਨਾਲ ਕਰਨ ਨੂੰ ਕਿਹਾ ਗਿਆ ਹੈ।
ਸੀ. ਬੀ. ਡੀ. ਟੀ. ਨੇ ਸਪੱਸ਼ਟ ਕੀਤਾ ਹੈ ਕਿ ਆਰ. ਈ. ਏ. ਸੀ. ਦੇ ਅਧਿਕਾਰੀ ਅਤੇ ਕਰਮਚਾਰੀ ਇਨਕਮ ਟੈਕਸ ਕਾਨੂੰਨ ਦੇ ਤਹਿਤ ਮੁਲਾਂਕਣ ਅਤੇ ਸੱਚਾਈ ਦਾ ਕੰਮ ਕਰਨਗੇ ਪਰ ਵਿਭਾਗ ਵਲੋਂ ਟੈਕਸਦਾਤਾਵਾਂ/ਤੀਜੇ ਪੱਖ ਨਾਲ ਸੰਪਰਕ ਦਾ ਕੰਮ ਸਿਰਫ ਐੱਨ. ਈ. ਏ. ਸੀ. ਦੇ ਨਾਂ ’ਤੇ ਕੀਤਾ ਜਾ ਸਕੇਗਾ। ਇਸ ਬਾਰੇ ਆਰ. ਈ. ਏ. ਸੀ. ਕਿਸੇ ਤਰ੍ਹਾਂ ਦੇ ਸੰਪਰਕ ਦਾ ਕੰਮ ਨਹੀਂ ਕਰਨਗੇ। ਦਿਸ਼ਾ-ਨਿਰਦੇਸ਼ਾਂ ’ਚ ਅੱਗੇ ਕਿਹਾ ਗਿਆ ਹੈ ਕਿ ਇਨਕਮ ਟੈਕਸ ਕਾਨੂੰਨ ਦੇ ਤਹਿਤ ਸਰਵੇ ਦਾ ਅਧਿਕਾਰ ਹੁਣ ਸਿਰਫ ਜਾਂਚ ਡਾਇਰੈਕਟੋਰੇਟ ਕੋਲ ਹੋਵੇਗਾ। ਸੀ. ਬੀ. ਡੀ. ਟੀ. ਨੇ ਕਿਹਾ ਕਿ ਕੌਮਾਂਤਰੀ ਟੈਕਸੇਸ਼ਨ ਫੀਸ ਜਾਂ ਕਿਸੇ ਹੋਰ ਤਰ੍ਹਾਂ ਦੀ ਫੀਸ ਲਈ ਸਰਵੇ ਦਾ ਕੰਮ ਜਾਂਚ ਡਾਇਰੈਕਟੋਰੇਟ ਨਾਲ ਮਿਲ ਕੇ ਕੀਤਾ ਜਾਏਗਾ।
ਇਹ ਵੀ ਦੇਖੋ : ਚੰਗੀ ਖ਼ਬਰ : ਆਕਸਫੋਰਡ ਯੂਨਿਵਰਸਿਟੀ ਦੀ 'ਕੋਵੀਸ਼ੀਲਡ' ਦਾ ਆਖਰੀ ਦੌਰ ਦਾ ਟ੍ਰਾਇਲ ਸ਼ੁਰੂ