ਸੇਲ ’ਤੇ ਫੇਸਬੁੱਕ ਯੂਜ਼ਰਸ ਦੇ ਫੋਨ ਨੰਬਰ! 60 ਲੱਖ ਤੋਂ ਵੱਧ ਭਾਰਤੀਆਂ ਦੀ ਨਿੱਜਤਾ ਖਤਰੇ ’ਚ

01/28/2021 9:59:09 AM

ਨਵੀਂ ਦਿੱਲੀ – 50 ਕਰੋੜ ਤੋਂ ਵੱਧ ਫੇਸਬੁੱਕ ਯੂਜ਼ਰਸ ਦੇ ਮੋਬਾਈਲ ਫੋਨ ਨੰਬਰ ਟੈਲੀਗ੍ਰਾਮ ਰਾਹੀਂ ਸੇਲ ’ਤੇ ਹਨ। ਇਹ ਸੁਰੱਖਿਆ ਦੀ ਵੱਡੀ ਉਲੰਘਣਾ ਹੈ। ਕਿਓਰਿਟੀ ਰਿਸਰਚਰ ਅਲੋਨ ਗੈਲ (ਮਦਰਬੋਰਡ) ਮੁਤਾਬਕ ਡਾਟਾ ’ਚ 60 ਲੱਖ ਤੋਂ ਵੱਧ ਭਾਰਤੀ ਯੂਜ਼ਰਸ ਦੇ ਫੋਨ ਨੰਬਰ ਸ਼ਾਮਲ ਹਨ ਜੋ ਇਨ੍ਹਾਂ ਦੀ ਨਿੱਜਤਾ ਨਾਲ ਖਿਲਵਾੜ ਹੈ। ਇਸ ਮੁਸ਼ਕਲ ਨੂੰ ਸਭ ਤੋਂ ਪਹਿਲਾਂ ਗੈਲ ਨੇ ਟਵਿਟਰ ’ਤੇ ਜ਼ਾਹਰ ਕੀਤਾ ਸੀ। ਗੈਲ ਨੇ ਕਿਹਾ ਸੀ ਕਿ ਜੋ ਵਿਅਕਤੀ ਇਸ ਬੋਟ ਨੂੰ ਚਲਾ ਰਿਹਾ ਹੈ, ਉਸ ਨੇ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ ਕੰਪਨੀ ਦੀ ਇਕ ਖਾਮੀ ਨਾਲ 533 ਮਿਲੀਅਨ ਫੇਸਬੁੱਕ ਯੂਜ਼ਰਸ ਦੀ ਜਾਣਕਾਰੀ ਆਈ ਹੈ, ਜਿਸ ਨੂੰ ਕੰਪਨੀ ਨੇ 2019 ’ਚ ਲੁਕਾ ਦਿੱਤਾ ਸੀ।

ਇਹ ਵੀ ਪੜ੍ਹੋ: ਗਣਤੰਤਰ ਦਿਵਸ ’ਤੇ ਕਿਸਾਨਾਂ ਦੀ ਟਰੈਕਟਰ ਰੈਲੀ ਨੇ ਇੰਝ ਧਾਰਿਆ ਹਿੰਸਕ ਰੂਪ

ਇਸ ਨਾਲ ਦੁਨੀਆ ਭਰ ’ਚ ਫੇਸਬੁੱਕ ਅਕਾਊਂਟ ਨਾਲ ਜੁੜੇ ਨੰਬਰਾਂ ਦਾ ਅਕਸੈੱਸ ਲਗਭਗ ਸਾਰੇ ਲੋਕਾਂ ਨੂੰ ਮਿਲ ਗਿਆ। ਇਸ ਨਾਲ ਸੋਸ਼ਲ ਮੀਡੀਆ ਯੂਜ਼ਰ ਅਕਾਊਂਟਸ ਦਾ ਡਾਟਾਬੇਸ ਬਣਾਇਆ ਗਿਆ ਅਤੇ ਉਨ੍ਹਾਂ ਦੇ ਨੰਬਰਾਂ ਨੂੰ ਹੁਣ ਬੋਟ ਰਾਹੀਂ ਵੇਚਿਆ ਜਾ ਰਿਹਾ ਹੈ। ਕੋਈ ਵੀ ਵਿਅਕਤੀ ਜਿਸ ਦੇ ਕੋਲ ਦੂਜੇ ਦਾ ਫੋਨ ਨੰਬਰ ਹੈ, ਉਹ ਫੇਸਬੁੱਕ ਯੂਜ਼ਰ ਆਈ. ਡੀ. ਨੂੰ ਟੈਲੀਗ੍ਰਾਮ ਬੋਟ ਰਾਹੀਂ ਲੱਭ ਸਕਦਾ ਹੈ ਅਤੇ ਇਹ ਉਲਟ ਵੀ ਕੰਮ ਕਰਦਾ ਹੈ।

ਹਾਲਾਂਕਿ ਜੋ ਵਿਅਕਤੀ ਜਾਣਕਾਰੀ ਤੱਕ ਪਹੁੰਚਣਾ ਚਾਹੁੰਦਾ ਹੈ, ਉਸ ਨੂੰ ਕੁਝ ਪੈਸਿਆਂ ਦਾ ਭੁਗਤਾਨ ਕਰਨਾ ਹੋਵੇਗਾ। ਜੋ ਵਿਅਕਤੀ ਇਸ ਬੋਟ ਰਾਹੀਂ ਫੋਨ ਨੰਬਰ ਜਾਂ ਯੂਜ਼ਰ ਆਈ. ਡੀ. ਵੇਚ ਰਿਹਾ ਹੈ, ਉਹ 20 ਅਮਰੀਕੀ ਡਾਲਰ ਲਈ ਦੇ ਰਿਹਾ ਹੈ। ਡਾਟਾ ਲਈ ਬਲਕ ਪ੍ਰਾਈਸਿੰਗ ਵੀ ਹੈ। ਬੋਟ ਦਾ 10 ਹਜ਼ਾਰ ਕ੍ਰੈਡਿਟ ਲਈ ਤੈਅ ਕੀਮਤ 5000 ਅਮਰੀਕੀ ਡਾਲਰ ਹੈ।

ਇਹ ਵੀ ਪੜ੍ਹੋ: ਭਾਰਤੀ ਖਿਡਾਰੀਆਂ ’ਤੇ ਨਸਲੀ ਟਿੱਪਣੀ ਮਾਮਲਾ, ਆਸਟਰੇਲੀਆ ਨੇ ਆਪਣੇ ਦਰਸ਼ਕਾਂ ਨੂੰ ਦਿੱਤੀ ‘ਕਲੀਨ ਚਿੱਟ’

100 ਤੋਂ ਵੱਧ ਦੇਸ਼ਾਂ ਤੋਂ ਯੂਜ਼ਰਸ ਦਾ ਡਾਟਾ
ਟੈਲੀਗ੍ਰਾਮ ਦਾ ਬੋਟ ਘੱਟ ਤੋਂ ਘੱਟ 12 ਜਨਵਰੀ 2021 ਤੋਂ ਚੱਲਣ ਦੀਆਂ ਰਿਪੋਰਟਾਂ ਹਨ ਪਰ ਦਿੱਤਾ ਗਿਆ ਡਾਟਾ 2019 ਤੋਂ ਹੈ। ਹਾਲਾਂਕਿ ਡਾਟਾ ਸਹੀ ਹੋ ਸਕਦਾ ਹੈ ਕਿਉਂਕਿ ਬਹੁਤ ਘੱਟ ਲੋਕ ਹੀ ਅਕਸਰ ਆਪਣੇ ਫੋਨ ਨੰਬਰਾਂ ਨੂੰ ਬਦਲਦੇ ਹਨ।

ਸਿਕਿਓਰਿਟੀ ਰਿਸਰਚਰ ਮੁਤਾਬਕ 100 ਤੋਂ ਜ਼ਿਆਦਾ ਦੇਸ਼ਾਂ ਤੋਂ ਯੂਜ਼ਰਸ ਦਾ ਡਾਟਾ ਬੋਟ ਰਾਹੀਂ ਵਿਕਰੀ ’ਤੇ ਹੈ। ਉਨ੍ਹਾਂ ਨੇ ਕਿਹਾ ਕਿ ਗੰਭੀਰ ਨਿੱਜਤਾ ਦੀ ਚਿੰਤਾ ਹੋਣ ਦੇ ਬਾਵਜੂਦ ਮਾਮਲੇ ਦੇ ਪਹਿਲੀ ਵਾਰ ਉਜਾਗਰ ਹੋਣ ’ਤੇ ਇਸ ਨੂੰ ਜ਼ਿਆਦਾ ਰਿਪੋਰਟ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਅਤੇ ਅਦਾਕਾਰਾ ਤਮੰਨਾ ਭਾਟੀਆ ਨੂੰ ਕੇਰਲ ਹਾਈਕੋਰਟ ਵੱਲੋਂ ਨੋਟਿਸ ਜਾਰੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


cherry

Content Editor

Related News