ਫੇਸਬੁੱਕ ਨੇ 15 ਮਈ ਤੋਂ 15 ਜੂਨ 2021 ਦੌਰਾਨ 3 ਕਰੋੜ ਸਾਮੱਗਰੀਆਂ ’ਤੇ ਕੀਤੀ ਕਾਰਵਾਈ

Saturday, Jul 03, 2021 - 01:57 PM (IST)

ਫੇਸਬੁੱਕ ਨੇ 15 ਮਈ ਤੋਂ 15 ਜੂਨ 2021 ਦੌਰਾਨ 3 ਕਰੋੜ ਸਾਮੱਗਰੀਆਂ ’ਤੇ ਕੀਤੀ ਕਾਰਵਾਈ

ਨਵੀਂ ਦਿੱਲੀ– ਫੇਸਬੁੱਕ ਨੇ ਭਾਰਤ ’ਚ 15 ਮਈ ਤੋਂ 15 ਜੂਨ ਵਿਚਕਾਰ 10 ਉਲੰਘਣ ਸ਼੍ਰੇਣੀਆਂ ’ਚ 3 ਕਰੋੜ ਤੋਂ ਜ਼ਿਆਦਾ ਸਾਮੱਗਰੀਆਂ ’ਤੇ ਕਾਰਵਾਈ ਕੀਤੀ। ਸੋਸ਼ਲ ਮੀਡੀਆ ਕੰਪਨੀ ਨੇ ਨਵੇਂ ਆਈ.ਟੀ. ਨਿਯਮਾਂ ਦਾ ਪਾਲਣ ਕਰਦੇ ਹੋਏ ਜਾਰੀ ਕੀਤੀ ਗਈ ਆਪਣੀ ਪਹਿਲੀ ਮਾਸਿਕ ਅਨੁਪਾਲਨ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ। ਉਥੇ ਹੀ ਇੰਸਟਾਗ੍ਰਾਮ ਨੇ ਇਸ ਦੌਰਾਨ 9 ਸ਼੍ਰੇਣੀਆਂ ’ਚ ਉਸ ਦੇ ਮੰਚ ’ਤੇ ਪਾਈਆਂ ਗਈਆਂ 20 ਲੱਖ ਸਾਮੱਗਰੀਆਂ ਖ਼ਿਲਾਫ਼ ਕਾਰਵਾਈ ਕੀਤੀ। 

ਨਵੇਂ ਆਈ.ਟੀ. ਨਿਯਮਾਂ ਤਹਿਤ ਵੱਡੇ ਡਿਜੀਟਲ ਮੰਚਾਂ ਨੂੰ ਹਰ ਮਹੀਨੇ ਅਨੁਪਾਲਨ ਰਿਪੋਰਟ ਪੇਸ਼ ਕਰਨੀ ਹੋਵੇਗੀ ਜਿਸ ਵਿਚ ਉਹ ਉਨ੍ਹਾਂ ਨੂੰ ਮਿਲੀਆਂ ਸ਼ਿਕਾਇਤਾਂ ਅਤੇ ਉਨ੍ਹਾਂ ਨੂੰ ਲੈ ਕੇ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਦੇਣਗੇ। ਫੇਸਬੁੱਕ ਦੇ ਇਕ ਬੁਲਾਰੇ ਨੇ ਕਿਹਾ ਕਿ ਇਨ੍ਹਾਂ ਤਮਾਮ ਸਾਲਾਂ ’ਚ ਕੰਪਨੀ ਨੇ ਇਸ ਉਦੇਸ਼ ਨਾਲ ਲਗਾਤਾਰ ਤਕਨੀਕ, ਲੋਕਾਂ ਅਤੇ ਪ੍ਰਕਿਰਿਆਵਾਂ ’ਚ ਨਿਵੇਸ਼ ਕੀਤਾ ਹੈ ਕਿ ਉਸ ਦੇ ਯੂਜ਼ਰਸ ਆਨਲਾਈਨ ਸੁਰੱਖਿਅਤ ਰਹਿਣ ਅਤੇ ਉਸ ਦੇ ਮੰਚਾਂ ’ਤੇ ਖੁੱਲ੍ਹ ਕੇ ਆਪਣੇ ਵਿਚਾਰ ਪੇਸ਼ ਕਰ ਸਕਣਗੇ। 

ਫੇਸਬੁੱਕ ਨੇ ਕਿਹਾ ਕਿ ਉਸ ਦੀ ਅਗਲੀ ਰਿਪੋਰਟ 15 ਜੁਲਾਈ ਨੂੰ ਪੇਸ਼ ਕੀਤੀ ਜਾਵੇਗੀ ਜਿਸ ਵਿਚ ਯੂਜ਼ਰਸ ਤੋਂ ਮਿਲੀਆਂ ਸ਼ਿਕਾਇਤਾਂ ਅਤੇ ਉਨ੍ਹਾਂ ਨੂੰ ਲੈ ਕੇ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਹੋਵੇਗੀ। ਕੰਪਨੀ ਨੇ ਰਿਪੋਰਟ ’ਚ ਕਿਹਾ ਕਿ ਇਨ੍ਹਾਂ 3 ਕਰੋੜ ਸਾਮੱਗਰੀਆਂ ’ਚ ਸਪੈਮ (2.5 ਕਰੋੜ), ਹਿੰਸਕ ਅਤੇ ਖੂਨ-ਖਰਾਬਾ (25 ਲੱਖ), ਬਾਲਗ ਨੰਗਨਤਾ ਅਤੇ ਜਿਨਸੀ ਗਤੀਵਿਧੀਆਂ (18 ਲੱਖ), ਨਫਰਤ ਫੈਲਾਉਣ ਵਾਲੇ ਭਾਸ਼ਣ (3,11,000) ਸਮੇਤ ਹੋਰ ਮੁੱਦਿਆਂ ਨਾਲ ਜੁੜੀਆਂ ਸਾਮੱਗਰੀਆਂ ਸ਼ਾਮਲ ਹਨ। ਇਨ੍ਹਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ’ਚ ਸਾਮੱਗਰੀ ਨੂੰ ਮੰਚ ਤੋਂ ਹਟਾਉਣਾ ਜਾਂ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਜਾਂ ਵੀਡੀਓ ਨੂੰ ਚਿਤਾਵਨੀ ਦੇ ਨਾਲ ਕਵਰ ਕਰਨਾ ਸ਼ਾਮਲ ਹੈ। 


author

Rakesh

Content Editor

Related News